ਮਲੂਕਾ ਵੱਲੋਂ ਭਗਤਾ ਭਾਈ ਵਿਖੇ ਨਵੇਂ ਬਣੇ ਡਰੇਨ ਪੁਲ ਦਾ ਉਦਘਾਟਨ

ss1

ਮਲੂਕਾ ਵੱਲੋਂ ਭਗਤਾ ਭਾਈ ਵਿਖੇ ਨਵੇਂ ਬਣੇ ਡਰੇਨ ਪੁਲ ਦਾ ਉਦਘਾਟਨ

27-11

ਭਗਤਾ ਭਾਈਕਾ, 26 ਜੁਲਾਈ (ਸਵਰਨ ਸਿੰਘ ਭਗਤਾ)-ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਭਗਤਾ ਭਾਈ ਵਿਖੇ ਸਾਢੇ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਡਰੇਨ ਪੁਲ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਸ੍ਰੀ ਮਲੂਕਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪੁਲ ਦੇ ਬਣਨ ਨਾਲ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋ ਗਈ ਹੈ।ਉਨ੍ਹਾਂ ਕਿਹਾ ਕਿ ਇਸ ਪੁਲ ਦੇ ਬਣਨ ਨਾਲ ਨਥਾਣਾ-ਬਾਘਾ ਪੁਰਾਣਾ ਸੜਕ ਸਿੱਧੇ ਤੌਰ ’ਤੇ ਜੁੜਨ ਨਾਲ ਟਰੈਫਿਕ ਦੀ ਸਮੱਸਿਆ ਹੱਲ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਨੂੰ ਵਧੀਆ ਦਿੱਖ ਪ੍ਰਦਾਨ ਕਰਨ ਅਤੇ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਨ ਲਈ ਦਿਲ ਖੋਲ੍ਹ ਕੇ ਗ੍ਰਾਂਟਾਂ ਦੇ ਚੈਕ ਦਿੱਤੇ ਜਾ ਰਹੇ ਹਨ।ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਧੜੇ੍ਹਬੰਦੀਆਂ ਤੋਂ ਉਪਰ ਉਠ ਕੇ ਆਪਣੇ ਪਿੰਡ ਦੀਆਂ ਵਿਕਾਸ ਸੰਬੰਧੀ ਜੋ ਵੀ ਘਾਟਾਂ ਹਨ ਉਹ ਉਨ੍ਹਾਂ ਦੇ ਧਿਆਨ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ।ਸ੍ਰੀ ਮਲੂਕਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਸੂਬੇ ਵਿੱਚ ਵਿੱਚ ਗਠਜੋੜ ਦੀ ਤੀਸਰੀ ਵਾਰ ਸਰਕਾਰ ਬਣਾਉਣ ਲਈ ਪੂਰੀ ਤਿਆਰੀ ਵਿੱਚ ਹਨ।ਇਸ ਸਮੇਂ ਐਸ. ਡੀ.ਐਮ. ਫੂਲ ਨਰਿੰਦਰ ਸਿੰਘ ਧਾਲੀਵਾਲ, ਰਛਪਾਲ ਸਿੰਘ ਭੁੱਲਰ ਕਾਰਜ ਸਾਧਕ ਅਫਸਰ, ਸਤਨਾਮ ਸਿੰਘ ਭਾਈਰੂਪਾ, ਗੁਰਬਿੰਦਰ ਸਿੰਘ ਭਗਤਾ ਭਾਜਪਾ ਆਗੂ, ਰਾਕੇਸ ਕੁਮਾਰ ਗੋਇਲ ਪ੍ਰਧਾਨ, ਫੁੰਮਣ ਸਿੰਘ ਭਗਤਾ, ਹਰਿੰਦਰ ਸਿੰਘ ਹਿੰਦਾ ਪ੍ਰਧਾਨ, ਮੇਵਾ ਸਿੰਘ ਮਾਨ ਪ੍ਰਧਾਨ, ਰਣਧੀਰ ਸਿੰਘ ਧੀਰਾ, ਹਰਦੇਵ ਸਿੰਘ ਨਿੱਕਾ, ਜਗਮੋਹਨ ਲਾਲ ਪ੍ਰਧਾਨ, ਸੁਖਜਿੰਦਰ ਸਿੰਘ ਖਾਨਦਾਨ, ਬੂਟਾ ਸਿੰਘ ਭਗਤਾ, ਗੁਲਾਬ ਚੰਦ ਸਿੰਗਲਾ, ਸਤਵਿੰਦਰਪਾਲ ਸਿੰਘ ਪਿੰਦਰ ਪ੍ਰਧਾਨ ਸਹਿਕਾਰੀ ਸਭਾ, ਗੁਰਮੇਲ ਸਿੰਘ ਗੇਲੀ, ਜਗਸੀਰ ਸਿੰਘ ਹਮੀਰਗੜ੍ਹ ਅਤੇ ਜਸਬੀਰ ਸਿੰਘ ਸਿੱਧੂ ਹਾਜਰ ਸਨ।

Share Button

Leave a Reply

Your email address will not be published. Required fields are marked *