ਮਲੂਕਾ ਵਿਖੇ ਵਾਤਾਵਰਣ ਸੰਭਾਲ ਅਤੇ ਸੁੰਦਰੀਕਰਣ ਲਈ ਵੱਖ ਵੱਖ ਕਿਸਮਾਂ ਦੇ 560 ਬੁਟੇ ਲਾਏ ਗਏ

ss1

ਮਲੂਕਾ ਵਿਖੇ ਵਾਤਾਵਰਣ ਸੰਭਾਲ ਅਤੇ ਸੁੰਦਰੀਕਰਣ ਲਈ ਵੱਖ ਵੱਖ ਕਿਸਮਾਂ ਦੇ 560 ਬੁਟੇ ਲਾਏ ਗਏ
-ਮਲੂਕਾ ਪਿੰਡ ਨੂੰ ਗਰੀਨ ਐਂਡ ਬਿਉਟੀਫੂਲ ਵਿਲਿਜ ਵਜੋਂ ਕੀਤਾ ਜਾਵੇਗਾ ਵਿਕਸਿਤ ਚੇਅਰਮੈਨ ਮਲੂਕਾ

7-11
ਭਗਤਾ ਭਾਈ ਕਾ 6 ਜੁਲਾਈ (ਸਵਰਨ ਸਿੰਘ ਭਗਤਾ)ਦਿਨੋਂ ਦਿਨ ਧੰਦਲੇ ਹੋ ਰਹੇ ਵਾਤਾਵਰਣ ਦੀ ਸੰਭਾਲ ਲਈ ਜਿਲਾਂ ਪ੍ਰੀਸਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਵੱਲੋ ਲਗਾਤਾਰ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ । ਚੇਅਰਮੈਨ ਮਲੂਕਾ ਵੱਲੋ ਵੱਖ ਵੱਖ ਪਿੰਡਾਂ ਵਿੱਚ ਜਿਲਾਂ ਪ੍ਰੀਸਦ ਬਠਿੰਡਾ, ਪਿੰਡਾਂ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ । ਇਸ ਮਹਿੰਮ ਅਧੀਨ ਅੱਜ ਆਪਣੇ ਜੱਦੀ ਪਿੰਡ ਮਲੂਕਾ ਵਿੱਖੇ ਚੇਅਰਮੈਨ ਮਲੂਕਾ ਦੀ ਅਗਵਾਈ ਵਿੱਚ ਨਗਰ ਪੰਚਾਇਤ ਅਤੇ ਪਿੰਡ ਦੇ ਯੂਥ ਕਲੱਬਾਂ ਵੱਲੋ ਵੱਡੇ ਪੱਧਰ ਅਤੇ ਯੋਜਨਾਬੱਧ ਤਰੀਕੇ ਨਾਲ ਬੂਟੇ ਲਗਾਉਣ ਦਾ ਕੰਮ ਆਰੰਭ ਕੀਤਾ ਗਿਆ। ਇਸ ਮੁਹਿੰਮ ਅਧੀਨ ਪਿੰਡ ਵਿੱਚ ਵੱਖ ਵੱਖ ਕਿਸਮਾਂ ਦੇ ਤਕਰੀਬਨ 560 ਬੂਟੇ ਲਗਾਏ ਜਾ ਰਹੇ ਹਨ । ਚੇਅਰਮੈਨ ਮਲੂਕਾ ਨੇ ਕਿਹਾ ਕਿ ਰੁੱਖ ਸਾਡੇ ਸਭ ਤੋਂ ਵਧੀਆ ਮਿੱਤਰ ਹਨ ਅਤੇ ਰੁੱਖਾਂ ਤੋਂ ਬਿਨPਾਂ ਮਨੁੱਖ ਜੀਵਨ ਦੀ ਕਲਪਨਾ ਵੀ ਨਹੀ ਕਰ ਸਕਦਾ ।

ਚੇਅਰਮੈਨ ਮਲੂਕਾ ਨੇ ਕਿਹਾ ਕਿ ਪਿੰਡ ਨੂੰ ਗਰੀਨ ਐਂਡ ਬਿਉਟੀਫੂਲ ਵਿਲਿਜ ਵਜੋਂ ਵਿਕਸਿਤ ਕਰਨ ਲਈ ਵੱਖ ਵੱਖ ਕਿਸਮਾਂ ਜਿਵੇਂ ਕਿ ਫੁੱਲਾਂ ਵਾਲੇ,ਖੁਸਬੁਦਾਰ, ਛਾਂਦਾਰ,ਮੈਡੀਕੇਟਿਡ ਅਤੇ ਹੋਰ ਕਈ ਤਰਾਂ ਦੇ ਬੂਟਿਆਂ ਦੀ ਚੋਣ ਕੀਤੀ ਗਈ ਹੈ । ਉਨਾਂ ਨੇ ਦੱਸਿਆ ਕਿ ਪਿੰਡ ਦੇ ਗੁਰੂ ਘਰ ਵਿਖੇ ਖੁਸਬੂਦਾਰ ਬੂਟੇ, ਮੁੱਖ ਸੜਕਾਂ ਤੇ ਫੁੱਲਾਂ ਵਾਲੇ ਬੁਟੇ,ਪੰਚਾਇਤ ਦਫਤਰ ਅਤੇ ਸਕੂਲਾਂ ਵਿੱਚ ਛਾਂਦਾਰ ਬੂਟੇ ਅਤੇ ਪਿੰਡ ਦੇ ਪ੍ਰਮੁੱਖ ਸਥਾਨਾਂ ਤੇ ਲੋੜ ਅਨੁਸਾਰ ਬੁਟਿਆਂ ਦੀਆਂ ਵੱਖ ਵੱਖ ਕਿਸਮਾਂ ਜਿਵੇਂ ਕਿ ਚੱਕਰਾਸੀਆਂ,ਸਿਲਵਰ ਉਕਸ, ਫਿਕਾਸਪੈਂਡਾਂ, ਪਾਮ, ਅਮਲਤਾਸ, ਗੁਲਮੋਹਰ, ਸੁਹਾਣਜਾਂ, ਕੱਚਨਾਰ, ਮੋਲਸਰੀ ਅਤੇ ਹੋਰ ਕਈ ਕਿਸਮਾਂ ਦੇ ਬੂਟੇ ਲਗਾਏ ਜਾ ਰਹੇ ਹਨ । ਉਨਾਂ ਨੇ ਦੱਸਿਆ ਕਿ ਦਿਨੋ ਦਿਨ ਅਲੋਪ ਹੋ ਰਹੇ ਢਿਉ ਦੇ ਬੂਟੇ ਵੀ ਲਗਾਏ ਜਾ ਰਹੇ ਹਨ । ਚੇਅਰਮੈਨ ਮਲੂਕਾ ਵੱਲੋ ਬੂਟਿਆਂ ਦੀ ਸੇਵਾ ਸੰਭਾਲ ਲਈ ਪੰਚਾਇਤੀ ਨੁੰਮਾਇਦਿਆਂ ਅਤੇ ਪਿੰਡ ਦੇ ਯੂਥ ਅਤੇ ਸਪੋਰਟਸ ਕਲੱਬ ਦੇ ਮੈਂਬਰਾਂ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ । ਇਸ ਮੌਕੇ ਵਣ ਰੇਂਜ ਅਫਸਰ ਗੁਰਪਾਲ ਸਿੰਘ,ਚੇਅਰਮੈਨ ਗਗਨਦੀਪ ਗਰੇਵਾਲ,ਹਰਜੀਤ ਸਿੰਘ ਮਲੂਕਾ ਪ੍ਰਧਾਨ,ਮੀਡੀਆ ਇੰਚਾਰਜ ਰਤਨ ਸਰਮਾਂ ਮਲੂਕਾ, ਜਗਮੋਹਨ ਭਗਤਾ ਕੌਸ਼ਲਰ,ਨਿਰਮਲ ਸਿੰਘ ਮੀਤ ਪ੍ਰਧਾਨ, ਬੂਟਾ ਸਿੰਘ ਪ੍ਰਧਾਨ, ਮਨਦੀਪ ਸਰਮਾਂ,ਜਸਵੰਤ ਭਾਈਰੁਪਾ, ਜਗਸੀਰ ਪੰਨੂੰ, ਬਲਜੀਤ ਸਰਮਾਂ ਕੌਸ਼ਲਰ, ਪਰਮਜੀਤ ਕਾਕਾ ਸਿੱਧੂ ਵਾਈਸ ਚੇਅਰਮੈਨ ਡੀ ਸੀ ਯੂ, ਹਰਮਨ ਮਲੂਕਾ ਪ੍ਰਧਾਨ,ਰੇਸਮ ਮਲੂਕਾ,ਗੁਰਚਰਨ ਬਲਵੀ,ਗੁਰਦੀਪ ਸਿੰਘ ਮਨੈਜਰ, ਸਿਕੰਦਰ ਹਰਰਾਏਪੁਰ ,ਸੰਦੀਪ ਜੰਡਾਵਾਲਾ ਅਤੇ ਪੰਚਾਇਤ ਮੈਂਬਰ ਅਤੇ ਪਿੰਡ ਦੇ ਵੱਖ ਵੱਖ ਕਲੱਬਾਂ ਦੇ ਆਹੁਦੇਦਾਰ ਹਾਜਰ ਸਨ।

Share Button

Leave a Reply

Your email address will not be published. Required fields are marked *