ਮਲੂਕਾ ਵਲੋਂ ਕੀਤੇ ਵਿਕਾਸ ਕਾਰਜਾਂ ਦੇ ਉਦਘਾਟਨ ਭਲਕੇ – ਧੁੰਨਾ

ss1

ਮਲੂਕਾ ਵਲੋਂ ਕੀਤੇ ਵਿਕਾਸ ਕਾਰਜਾਂ ਦੇ ਉਦਘਾਟਨ ਭਲਕੇ – ਧੁੰਨਾ

ਭਗਤਾ ਭਾਈ ਕਾ 7 ਦਸੰਬਰ (ਸਵਰਨ ਸਿੰਘ ਭਗਤਾ)- ਹਲਕੇ ਵਿੱਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਵਿਕਾਸ ਕਾਰਜਾਂ ਦੇ ਮੁਕੰਮਲ ਹੋ ਜਾਣ ਤੋਂ ਬਾਅਦ ਇਨਾਂ ਕਾਰਜਾਂ ਦੇ ਉਦਘਾਟਨ ਭਲਕੇ 9 ਦਸੰਬਰ ਨੂੰ ਕੀਤੇ ਜਾ ਰਹੇ ਹਨ। ਇਹ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਰਾਮਪੁਰਾ ਫੂਲ ਦੇ ਬੀਸੀ ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਧੁੰਨਾ ਨੇ ਦੱਸਿਆ ਕਿ ਬੁਰਜ ਥਰੋੜ ਵਿਖੇ ਸਮਸ਼ਾਨ ਘਾਟ ਦੇ ਵਰਾਂਡਿਆਂ ਦਾ,ਸਿਰੀਏਵਾਲਾ,ਬੁਰਜ ਲੱਧਾ ਸਿੰਘ ਵਾਲਾ,ਨਵਾਂ ਕੇਸਰ ਸਿੰਘ ਵਾਲਾ,ਕੇਸਰ ਸਿੰਘ ਵਾਲਾ,ਰਾਮੂੰਵਾਲਾ,ਹਾਕਮਵਾਲਾ,ਭੋਡੀਪੁਰਾ, ਕੋਇਰ ਸਿੰਘ ਵਾਲਾ ਵਿਖੇ ਇੰਟਰਲਾਕ ਟਾਈਲਾਂ ਦਾ ਅਤੇ ਆਕਲੀਆ ਜਲਾਲ ਵਿਖੇ ਮੇਨ ਰਸਤਾ, ਸੁਵਿਧਾ ਕੇਂਦਰ ਦਾ ਅਤੇ ਗੁਰੂਸਰ ਵਿਖੇ ਜਨ ਹਸਪਤਾਲ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਨਾਂ ਸਮੂਹ ਵਰਕਰਾਂ ਨੂੰ ਹਾਜਰੀ ਲਗਵਾਉਣ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *