ਮਲੂਕਾ ਨਹਿਰ ‘ਚ ਪਾੜ ਪੈਣ ਨਾਲ ਕਿਸਾਨਾਂ ਦਾ ਨੁਕਸਾਨ

ਮਲੂਕਾ ਨਹਿਰ ‘ਚ ਪਾੜ ਪੈਣ ਨਾਲ ਕਿਸਾਨਾਂ ਦਾ ਨੁਕਸਾਨ

5-40 (3)
ਮਲੋਟ, 5 ਅਗਸਤ (ਆਰਤੀ ਕਮਲ) : ਪਿੰਡ ਸਰਾਵਾਂ ਵਿਚੋਂ ਲੰਘਦੀ ਤੇ ਅਬੋਹਰ ਵੱਲ ਨੂੰ ਜਾਂਦੀ ਮਲੂਕਾ ਨਹਿਰ ਵਿਚ 50 ਫੁੱਟ ਤੋਂ ਵੱਧ ਪਾੜ ਪੈ ਜਾਣ ਨਾਲ ਕਿਸਾਨਾਂ ਦੀਆਂ ਫਸਲਾਂ ਅਤੇ ਮੋਟਰਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵਰਨ ਸਿੰਘ ਸਰਪੰਚ, ਕੁਲਵਿੰਦਰ ਸਿੰਘ, ਜਗਤਾਰ ਸਿੰਘ, ਬੋਹੜ ਸਿੰਘ ਅਤੇ ਦਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਪੱਕੀ ਤੇ ਕਬਰਵਾਲਾ ਦੀ ਹੱਦ ਤੇ ਨਹਿਰ ਦਾ ਕੰਢਾ ਪਾਟ ਗਿਆ ਜਿਸ ਨਾਲ ਨਾਲ ਦੇ ਖੇਤਾਂ ਵਿਚ ਕੁਝ ਏਕੜ ਝੋਨੇ ਦਾ ਨੁਕਸਾਨ ਹੈ ਜਦਕਿ ਅਗਲੇ ਰਕਬੇ ਵਿਚ ਪਹਿਲਾਂ ਹੀ ਪਾਣੀ ਨੂੰ ਝੋਨਾ ਤਰਸ ਰਿਹਾ ਹੋਣ ਕਾਰਨ ਭਾਵੇਂ ਝੋਨੇ ਦਾ ਨੁਕਸਾਨ ਘੱਟ ਹੈ ਪਰ ਦੋ ਦਰਜਨ ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਖਰਾਬ ਹੋ ਗਈਆਂ ਹਨ । ਉਹਨਾਂ ਦੱਸਿਆ ਕਿ ਰਾਤ ਨੂੰ ਮੋਟਰਾਂ ਬਿਜਲੀ ਆਉਣ ਤੇ ਆਟੋਮੈਟਿਕ ਸਵਿਚ ਨਾਲ ਆਉਣ ਹੋ ਜਾਂਦੀਆਂ ਹਨ ਤੇ ਤੜਕੇ ਪਹਿਲੇ ਪਹਿਰ ਨੂੰ ਜਦ ਇਹ ਪਾੜ ਪਿਆ ਤਾਂ ਬਹੁਤੀਆਂ ਮੋਟਰਾਂ ਚਲ ਰਹੀਆਂ ਸਨ ਜਿਸ ਕਰਕੇ ਪਾਣੀ ਪੈਣ ਨਾਲ ਸੜ ਗਈਆਂ ਹਨ । ਕਿਸਾਨਾਂ ਦਾ ਇਹ ਵੀ ਦੋਸ਼ ਸੀ ਕਿ ਇਸ ਸਾਲ ਨਹਿਰਾਂ ਦੀ ਮੁਕੰਮਲ ਸਫਾਈ ਨਾ ਹੋਣ ਕਾਰਨ ਇਹ ਪਾੜ ਪੈ ਰਹੇ ਹਨ । ਨਹਿਰੀ ਮਹਿਕਮੇ ਵੱਲੋਂ ਇਸ ਪਾੜ ਨੂੰ ਪੂਰਨ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ।

Share Button

Leave a Reply

Your email address will not be published. Required fields are marked *

%d bloggers like this: