Fri. Dec 13th, 2019

ਮਲਾਹਾਂ ਨੂੰ ਬਦਲ ਕੇ ਪੰਜਾਬ ਡੁੱਬਣੋਂ ਬਚਾਈਏ : ਰੰਜਨ ਆਤਮਜੀਤ

ਮਲਾਹਾਂ ਨੂੰ ਬਦਲ ਕੇ ਪੰਜਾਬ ਡੁੱਬਣੋਂ ਬਚਾਈਏ : ਰੰਜਨ ਆਤਮਜੀਤ
ਆਪ ਦੇ ਰਾਜ ਵਿਚ ਅਪਰਾਧੀਆਂ ਦੇ ਮਨਾਂ ਵਿਚ ਕਾਨੂੰਨ ਦਾ ਖੌਫ਼ ਹੋਵੇਗਾ

28-10
ਜੈਤੋ, 27 ਜੂਨ (ਪ.ਪ.): ਪੰਜਾਬ ਦਾ ਬੇੜਾ ਕਿਨਾਰੇ ਉਤੇ ਲਗਾਉਣ ਲਈ ਮੌਜੂਦਾ ਮਲਾਹਾਂ ਨੂੰ ਹਰ ਹਾਲਤ ਵਿਚ ਬਦਲਣਾ ਪੈਣਾ ਹੈ ਤਾਂ ਹੀ ਬੇਆਸ ਹੋਈ ਕਿਸਾਨੀ, ਪਰੇਸ਼ਾਨ ਹੋਇਆ ਵਪਾਰੀ ਅਤੇ ਬੇਰੋਜ਼ਗਾਰੀ ਦੀ ਝੰਬੀ ਜਵਾਨੀ ਨੂੰ ਡੁੱਬਣ ਤੋਂ ਬਚਾਇਆ ਜਾ ਸਕਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਰੰਜਨ ਆਤਮਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਰਾਜ ਦੀ ਮਜ਼ਬੂਤ ਅਰਥ ਵਿਵਸਥਾ ਲਈ ਵਪਾਰ ਦੇ ਉਦਯੋਗ ਨੂੰ ਪਰਫੁੱਲਤ ਕਰਨ ਲਈ ਯੋਗ ਮੌਕੇ ਅਤੇ ਸਹੂਲਤਾਂ ਦਿੱਤੀਆਂ ਜਾਣ ਪਰੰਤੂ ਮੌਜੂਦਾ ਸਰਕਾਰ ਵੱਲੋਂ ਵਪਾਰੀਆਂ, ਛੋਟੇ ਸਨਅਤਕਾਰਾਂ ਅਤੇ ਵੱਡੇ ਉਦਯੋਗਪਤੀਆਂ ਦੇ ਕਾਰੋਬਾਰ ਠੱਪ ਕਰਨ ਲਈ ਨਿੱਤ ਦਿਨ ਨਵੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਸਭ ਵਪਾਰੀਆਂ ਦੇ ਵਪਾਰ ਫੇਲ ਹੋ ਚੁੱਕੇ ਹਨ, ਉਦਯੋਗਪਤੀ ਆਪਣੇ ਕਾਰਖਾਨੇ ਨੂੰ ਦੂਸਰੇ ਸੂਬਿਆਂ ਵਿਚ ਸ਼ਿਫਟ ਕਰ ਰਹੇ ਹਨ ਅਤੇ ਬਿਜਲੀ ਦੇ ਟੈਰਿਫ ਰੇਟਾਂ ਵਿਚ ਬੇਲੋੜਾ ਵਾਧਾ ਹੋਣ ਕਾਰਨ ਛੋਟੀਆਂ ਸਨਅਤਾਂ ਉਤੇ ਜਿੰਦਰੇ ਲਟਕ ਰਹੇ ਹਨ ਪਰੰਤੂ ਹਾਕਮਾਂ ਦੀ ਹੋਟਲ ਸਨਅਤ ਦਿਨ ਬ ਦਿਨ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਰਹੀ ਹੈ। ਇਸ ਮੌਕੇ ਰੰਜਨ ਆਤਮਜੀਤ ਨੇ ਕਿਹਾ ਕਿ ਜਦੋਂ ਹਾਕਮ ਖੁਦ ਹੀ ਵਪਾਰੀ ਬਣ ਜਾਣ ਤਾਂ ਉਸ ਸਟੇਟ ਦਾ ਪੂਰਾ ਵਪਾਰ ਖ਼ਤਮ ਹੋ ਜਾਂਦਾ ਹੈ।

ਉਹਨਾਂ ਕਿਹਾ ਕਿ ਅੱਜ ਹਾਕਮਾਂ ਨੇ ਟਰਾਂਸਪੋਰਟ ਦੇ ਧੰਦੇ ਉਤੇ ਏਕਾਧਿਕਾਰ ਕਰ ਲਿਆ ਹੈ ਜਿਸ ਕਾਰਨ ਛੋਟੇ ਮੋਟੇ ਟਰਾਂਸਪੋਰਟਰਾਂ ਨੇ ਆਪਣੇ ਪੈਰ ਇਸ ਲੀਹ ਤੋਂ ਪਿੱਛਾਂਹ ਹਟਾ ਲਏ ਹਨ। ਉਹਨਾਂ ਕਿਹਾ ਕਿ ਹਾਕਮਾਂ ਦੀ ਸ਼ਹਿ ਉਤੇ ਹੀ ਰੇਤੇ ਬੱਜਰੀ ਦੇ ਕਾਰੋਬਾਰ ਅਤੇ ਕੇਬਲ ਸਨਅਤ ਉਤੇ ਚਹੇਤਿਆਂ ਦਾ ਕਬਜ਼ਾ ਕਰਵਾਇਆ ਗਿਆ ਜਿਸ ਕਾਰਨ ਆਮ ਜਨਤਾ ਨੂੰ ਹਾਕਮਾਂ ਵੱਲੋਂ ਪਰੋਸਿਆ ਪਰਚਾਰ ਹੀ ਸੁਣਨਾ ਲਾਜ਼ਮੀ ਹੋ ਗਿਆ ਹੈ ਪਰੰਤੂ ਹੁਣ ਲੋਕਾਂ ਨੇ ਇਸ ਸਾਰੇ ਕੁਝ ਤੋਂ ਛੁਟਕਾਰਾ ਪਾਉਣ ਲਈ ਤਰੱਦਦ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਹਾਕਮਾਂ ਨੂੰ ਆਪਣੇ ਪੈਰਾਂ ਹੇਠਲੀ ਜ਼ਮੀਨ ਵੀ ਡੋਲਦੀ ਜਾਪਦੀ ਹੈ। ਇਸ ਪ੍ਰਤੀਨਿਧ ਵੱਲੋਂ ਮੌਜੂਦਾ ਵਿਵਸਥਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਦੀ ਵਿਵਸਥਾ ਦਾ ਹਾਲ ਇਸ ਵਕਤ ਸਭ ਤੋਂ ਹੇਠਲੀ ਪੱਧਰ ਉਤੇ ਹੈ ਅਤੇ ਅਪਰਾਧੀਆਂ ਦੇ ਮਨਾਂ ਵਿਚ ਕਾਨੂੰਨ ਦਾ ਕੋਈ ਖੌਫ ਨਹੀਂ ਰਹਿ ਗਿਆ। ਅਪਰਾਧੀਆਂ ਦੇ ਮਨਾਂ ਵਿਚ ਕਾਨੂੰਨ ਦਾ ਖੌਫ ਪੈਦਾ ਕਰਨ ਲਈ ਬਿਨਾਂ ਕਿਸੇ ਲਿਹਾਜ਼ ਤੋਂ ਹਰ ਛੋਟੇ ਵੱਡੇ ਮੁਜਰਿਮ ਨੂੰ ਸਲਾਖਾਂ ਵਿਚ ਤਾੜਨ ਲਈ ਕੋਈ ਕੁਤਾਹੀ ਨਹੀਂ ਹੋਣੀ ਚਾਹਦੀ ਪਰੰਤੂ ਸਰਕਾਰ ਇਸ ਮਾਮਲੇ ਉਤੇ ਵੀ ਫੇਲ ਹੋ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਆਗੂ ਮਨਿੰਦਰਜੀਤ ਸਿੰਘ ਸਿੱਧੂ, ਜਸਪਾਲ ਸਿੰਘ ਗੋਰਾ ਕਰੀਰਵਾਲੀ, ਵਪਾਰ ਵਿੰਗ ਦੇ ਆਗੂ ਤੀਰਥ ਰਾਜ ਗਰਗ ਆਦਿ ਹਾਜ਼ਰ ਸਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: