Sun. Jun 16th, 2019

ਮਲਾਲ’ ਲਈ ਮੀਜਾਨ ਨੇ ਸਿੱਖੀ ਮਰਾਠੀ

ਮਲਾਲ’ ਲਈ ਮੀਜਾਨ ਨੇ ਸਿੱਖੀ ਮਰਾਠੀ

ਫਿਲਮ ਦੀ ਮੰਗ ਮੁਤਾਬਕ ਐਕਟਰਾਂ ਨੂੰ ਕੰਮ ਕਰਨਾ ਪੈਂਦਾ ਹੈ। ਫਿਰ ਚਾਹੇ ਵਜ਼ਨ ਘਟਾਉਣਾ ਵਧਾਉਣਾ ਹੋਵੇ ਜਾਂ ਆਪਣੀ ਭਾਸ਼ਾ ‘ਤੇ ਕੰਮ ਕਰਨਾ ਹੋਵੇ। ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਮਲਾਲ’ ਤੋਂ ਡੇਬਿਊ ਕਰਨ ਵਾਲੇ ਜਾਵੇਦ ਜਾਫਰੀ ਦੇ ਬੇਟੇ ਮੀਜਾਨ ਨੂੰ ਵੀ ਆਪਣੀ ਪਹਿਲੀ ਫਿਲਮ ਲਈ ਬਹੁਤ ਮਿਹਨਤ ਕਰਨੀ ਪੈ ਰਹੀ ਹੈ।

‘ਮਲਾਲ’ ਦੀ ਕਹਾਣੀ ਮੁੰਬਈ ਦੇ ਇਕ ਚਾਲ ‘ਚ ਸੈੱਟ ਕੀਤੀ ਗਈ ਹੈ। ਮੀਜਾਨ ਦਾ ਕਿਰਦਾਰ ਚਾਲ ‘ਚ ਰਹਿੰਦਾ ਹੈ, ਜਿੱਥੋਂ ਦੀ ਬੋਲਚਾਰ ਮਰਾਠੀ ਹੈ। ਅਜਿਹੇ ‘ਚ ਮੀਜਾਨ ਨੇ ਮਰਾਠੀ ਦੀਆਂ ਕਲਾਸਾਂ ਲੈਣ ਦੀ ਬਜਾਏ ਆਸਪਾਸ ਦੇ ਲੋਕਾਂ ਨਾਲ ਗੱਲ ਕਰ ਕੇ ਆਪਣੇ ਕਿਰਦਾਰ ਲਈ ਤਿਆਰੀਆਂ ਸ਼ੁਰੂ ਕੀਤੀਆਂ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਮੀਜਾਨ ਕੁਝ ਦਿਨਾਂ ਲਈ ਆਪਣੀ ਆਂਟੀ ਕੋਲ ਰਹਿਣ ਲਈ ਚਲੇ ਗਏ ਸਨ। ਉਨ੍ਹਾਂ ਦੀ ਆਂਟੀ ਮਹਾਰਾਸ਼ਟਰੀਅਨ ਬਹੁਗਿਣਤੀ ਇਲਾਕੇ ‘ਚ ਰਹਿੰਦੀ ਹੈ। ਉੱਥੋਂ ਦੇ ਲੋਕਾਂ ਨਾਲ ਮਿਜਾਨ ਨਾ ਸਿਰਫ਼ ਮਰਾਠੀ ‘ਚ ਗੱਲ ਕਰਦੇ ਸਨ, ਬਲਕਿ ਉਨ੍ਹਾਂ ਦਾ ਰਹਿਣ ਸਹਿਣ ਤੇ ਜਿਊਣ ਦੇ ਤਰੀਕੇ ਨੂੰ ਵੀ ਸਮਝ ਰਹੇ ਸਨ।

Leave a Reply

Your email address will not be published. Required fields are marked *

%d bloggers like this: