ਮਲਟੀਟੋਨ ਹਾਰਨ, ਪ੍ਰੈਸ਼ਰਹਾਰਨ, ਸਾਇਲੈਂਸਰ ਪਟਾਕੇ ਪਾਉਣ, ਵੇਚਣ, ਬਣਾਉਣ ‘ਤੇ 6 ਸਾਲ ਸਜ਼ਾ, 5000 ਪ੍ਰਤੀਦਿਨ ਜੁਰਮਾਨਾ ਜਾਂ ਦੋਵੇਂ: ਕਾਹਨ ਸਿੰਘ ਪੰਨੂ

ss1

ਮਲਟੀਟੋਨ ਹਾਰਨ, ਪ੍ਰੈਸ਼ਰਹਾਰਨ, ਸਾਇਲੈਂਸਰ ਪਟਾਕੇ ਪਾਉਣ, ਵੇਚਣ, ਬਣਾਉਣ ‘ਤੇ 6 ਸਾਲ ਸਜ਼ਾ, 5000 ਪ੍ਰਤੀਦਿਨ ਜੁਰਮਾਨਾ ਜਾਂ ਦੋਵੇਂ: ਕਾਹਨ ਸਿੰਘ ਪੰਨੂ

ਪਟਿਆਲਾ, 3 ਅਕਤੂਬਰ: ਮਲਟੀਟੋਨ ਹਾਰਨਾਂ, ਪਰੇਸ਼ਰ ਹਾਰਨਾਂ ਅਤੇ ਪਟਾਕੇ ਪਾਊ ਸਾਇਲੈਸਰਾਂ ਤੋਂ ਪੈਦਾ ਹੋਇਆ ਸ਼ੋਰ ਨਿਰਧਾਰਤ ਹੱਦਾਂ 55 ਡੈਸੀਬਲ ਤੋਂ ਕਈ ਵਾਰ ਪੰਜ ਗੁਣਾਂ ਜਿਆਦਾ ਤੱਕ ਵੀ ਰਿਕਾਰਡ ਕੀਤਾ ਗਿਆ ਹੈ ਜਿਸ ਦਾ ਮਨੁੱਖ ਅਤੇ ਜੀਵਾਂ ਉਪਰ ਮਾੜਾ ਪ੍ਰਭਾਵ ਪੈਣ ਦੇ ਨਾਲਨਾਲ ਮਨੋਵਿਗਿਆਨਕ ਅਸਰ ਵੀ ਪੈਂਦਾ ਹੈ ਅਤੇ ਇਹਨਾਂ ਨਾਲ ਵੱਡੀਆਂ, ਘਾਤਕ ਦੁਰਘਟਨਾਵਾਂ ਵੀ ਵਾਪਰਦੀਆਂ ਹਨ|ਇਹਨਾਂ ਪਰੇਸ਼ਰ ਹਾਰਨਾਂ ਅਤੇ ਪਟਾਕੇ ਪਾਊ ਸਾਇਲੈਂਸਰਾਂ ਦਾ ਸਿੱਧਾ ਅਸਰ ਵਿਦਿਆਰਥੀਆਂ, ਮਰੀਜਾਂ ਅਤੇ ਬਜੁਰਗਾਂ ਤੇ ਵੀ ਪੈਂਦਾ ਹੈ| ਇਹ ਹੁਕਮ ਲਾਗੂ ਕਰਨ ਲਈ ਬੋਰਡ ਦੇ ਅਫਸਰਾਂ ਦੀਆਂ ਕੋਈ 100 ਟੀਮਾਂ ਨੇ ਟ੍ਰੈਫਿਕ ਪੁਲੀਸ ਦੀ ਮੱਦਦ ਨਾਲ ਲਗਾਤਾਰ ਬੱਸਾਂ, ਟਰੱਕਾਂ ਅਤੇ ਹੋਰ ਗੱਡੀਆਂ ਦੀ ਪਿਛਲੇ ਦੋ ਮਹੀਨੇ ਤੋਂ ਲਗਾਤਾਰ ਚੈਕਿੰਗ ਕੀਤੀ ਅਤੇ ਹੁਣ ਤੱਕ ਕਰੀਬਨ 8000 ਬੱਸਾਂ, ਟਰੱਕਾਂ ਅਤੇ ਹੋਰ ਗੱਡੀਆਂ ਤੋਂ ਕਰੀਬਨ 6500 ਹਾਰਨ ਆਪਣੇ ਕਬਜੇ ਵਿੱਚ ਲਏ ਹਨ| ਇਸ ਤੋਂ ਇਲਾਵਾ ਇਹਨਾਂ ਟੀਮਾਂ ਨੇ ਮੋਟਰ ਸਾਇਕਲਾਂ ਦੇ ਡਿਸਟਰੀਬਿਊਟਰਾਂ, ਮਕੈਨਿਕਾਂ ਆਦਿ ਨੂੰ ਬੋਰਡ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਦੇ ਕੇ ਅਜਿਹਾ ਨਾ ਕਰਨ ਦੀ ਹਦਾਇਤ ਕੀਤੀ| ਗੱਡੀਆਂ ਅਤੇ ਮੋਟਰ ਸਾਇਕਲਾਂ ਦੀ ਚੈਕਿੰਗ ਦੌਰਾਨ ਡਰਾਇਵਰਾਂ ਅਤੇ ਮੋਟਰ ਸਾਇਕਲ ਚਾਲਕਾਂ ਨੂੰ ਵੀ ਬੋਰਡ ਦੇ ਹੁਕਮਾਂ ਦੀ ਕਾਪੀ ਦੇ ਕੇ ਹਾਰਨਾਂ ਪਟਾਕਾ ਪਾਊ ਸਾਇਲੈਂਸਰ ਤੁਰੰਤ ਉਤਾਰਨ ਲਈ ਪ੍ਰੇਰਿਆ ਗਿਆ| ਹੁਣ ਤੱਕ ਇਹਨਾਂ ਟੀਮਾਂ ਵੱਲੋਂ ਨੋਟਿਸ ਦੀਆਂ 8500 ਕਾਪੀਆਂ ਸਮੁੱਚੇ ਪੰਜਾਬ ਵਿੱਚ ਵੰਡ ਕੇ ਇੱਕ ਚੇਤਨਾ ਲਹਿਰ ਸ਼ੁਰੂ ਕੀਤੀ ਗਈ ਹੈ|
ਬੋਰਡ ਨੇ ਪਟਾਕੇ ਪਾਉਣ ਵਾਲੇ ਸਾਇਲੈਂਸਰਾਂ ਵਾਲੇ ਮੋਟਰਸਾਇਕਲਾਂ ਅਤੇ ਹਾਰਨਾ ਵਾਲੇ ਵਾਹਨਾਂ ਸਬੰਧੀ ਸਕਾਇਤ ਕਰਨ ਲਈ ਇੱਕ ਮੋਬਾਇਲ ਨੰਬਰ 9878950593 ਜਾਰੀ ਕੀਤਾ ਅਤੇ ਪ੍ਰਾਪਤ ਹੋਈਆਂ ਸੈਂਕੜੇ ਸਕਾਇਤਾ ਤੇ ਬੋਰਡ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ|
ਪੰਨੂ ਨੇ ਅੱਗੇ ਦੱਸਿਆ ਕਿ ਮਲਟੀਟੋਨ ਹਾਰਨਾ, ਪ੍ਰੈਸ਼ਰ ਹਾਰਨਾਂ ਅਤੇ ਪਟਾਕਾ ਪਾਊ ਸਾਇਲੈਂਸਰਾਂ ਦੇ ਕੰਨ ਪਾੜਵੇਂ ਸ਼ੋਰ ਤੋਂ ਨਿਜਾਤ ਦਿਵਾਉਣ ਲਈ ਇਹ ਮੁਹਿੰੰਮ ਸਖਤੀ ਨਾਲ ਜਾਰੀ ਰਹੇਗੀ ਅਤੇ ਪੰਜਾਬ ਦੀਆਂ ਸੜ੍ਹਕਾਂ ਤੇ ਸ਼ੋਰ ਪ੍ਰਦੂਸ਼ਣ ਗੁਣਾਂਤਮਕ ਸੁਧਾਰ ਹੋਇਆ ਤੇ ਕੰਨ ਪਾੜ੍ਹਵੇਂ ਸ਼ੋਰ ਤੋਂ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੀ ਹੈ|।
ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਚਾਹੇ ਇਹ ਵਹੀਕਲ ਐਕਟ ਤਹਿਤ ਪਹਿਲਾਂ ਹੀ ਗੈਰ ਕਾਨੂੰਨੀ ਸੀ ਪਰ ਬੋਰਡ ਨੇ ਹਵਾ ਪ੍ਰਦੂਸ਼ਣ ਕੰਟਰੋਲ ਐਕਟ, 1981 ਤਹਿਤ ਇੱਕ ਹੁਕਮ ਜਾਰੀ ਕੀਤਾ ਸੀ ਜਿਸ ਤਹਿਤ ਕੋਈ ਵੀ ਵਿਅਕਤੀ ਪੰਜਾਬ ਦੀ ਹਦੂਦ ਅੰਦਰ ਮਲਟੀਟੋਨ ਹਾਰਨ ਅਤੇ ਪਟਾਕੇ ਪਾਉਣ ਵਾਲੇ ਸਾਇਲੈਂਸਰ ਆਦਿ ਨਾ ਬਣਾ ਸਕਦਾ ਹੈ, ਨਾ ਵੇਚ ਸਕਦਾ ਹੈ, ਨਾ ਹੀ ਅਜਿਹੇ ਹਾਰਨ, ਸਾਇਲੈਂਸਰ ਕਿਸੇ ਗੱਡੀ, ਮੋਟਰ ਸਾਇਕਲ ਆਦਿ ਤੇ ਲਗਾ ਜਾਂ ਵਜਾ ਸਕਦਾ ਹੈ| ਕੁਤਾਹੀ ਕਰਨ ਵਾਲੇ ਨੂੰ ਦੋਸ਼ੀ ਪਾਏ ਜਾਣ ਤੇ ਹਵਾ ਪ੍ਰਦੂਸ਼ਣ ਕੰਟਰੋਲ ਐਕਟ ਅਧੀਨ 6 ਸਾਲ ਤੱਕ ਦੀ ਸਜਾ , 5000/ ਪ੍ਰਤੀ ਦਿਨ ਜੁਰਮਾਨਾ ਜਾਂ ਦੋਵੇਂ ਕੀਤੇ ਜਾਣ ਦੀ ਵਿਵਸਥਾ ਹੈ|

Share Button

Leave a Reply

Your email address will not be published. Required fields are marked *