ਮਲਕੀਤ ਸਿੰਘ ਸਿੱਧੂ ਤੇ ਰਾਕੇਸ਼ ਸਿੰਗਲਾ ਨੇ ਸਾਲਾਸਰ ਧਾਮ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ss1

ਮਲਕੀਤ ਸਿੰਘ ਸਿੱਧੂ ਤੇ ਰਾਕੇਸ਼ ਸਿੰਗਲਾ ਨੇ ਸਾਲਾਸਰ ਧਾਮ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਬਠਿੰਡਾ :7 ਜੂਨ (ਪਰਵਿੰਦਰਜੀਤ ਸਿੰਘ): ਧਾਰਮਿਕ ਸਥਾਨਾਂ ਦੇ ਦਰਸਨਾਂ ਲਈ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਤਹਿਤ ਅੱਜ ਸਥਾਨਕ ਰਾਮ ਬਾਗ ਰੋਡ ਤੋਂ ਸਾਲਾਸਰ ਧਾਮ ਲਈ ਬੱਸ ਰਵਾਨਾ ਕੀਤੀ ਗਈ, ਜਿਸ ਨੂੰ ਵਾਰਡ ਨੰਬਰ ੩੫ ਦੇ ਕੋਤਵਾਲੀ ਸਰਕਲ ਦੇ ਪ੍ਰਧਾਨ ਮਲਕੀਤ ਸਿੰਘ ਸਿੱਧੂ ਅਤੇ ਰਾਕੇਸ਼ ਕੁਮਾਰ ਸਿੰਗਲਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਰਾਕੇਸ ਕੁਮਾਰ ਸਿੰਗਲਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੇ ਮੁਫਤ ਵਿੱਚ ਦਰਸ਼ਨ ਕਰਵਾਉਣ ਇਕ ਵਧੀਆ ਉਪਰਾਲਾ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਮਲਕੀਤ ਸਿੰਘ ਸਿੱਧੂ ਨੇ ਕਿਹਾ ਕਿ ਬੱਸ ਵਿੱਚ ਸਵਾਰ ਸੰਗਤਾਂ ਨੂੰ ਸਾਲਾਸਰ ਤੋਂ ਪਹਿਲਾਂ ਰਸਤੇ ਵਿੱਚ ਆਉਣ ਵਾਲੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ ਤੇ ਖਾਣ, ਪੀਣ ਦਾ ਪ੍ਰਬੰਧ ਕੀਤਾ ਜਾਵੇਗਾ।

ਇਸ ਮੌਕੇ ਦਫਤਰ ਇੰਚਾਰਜ ਪ੍ਰੇਮ ਕੁਮਾਰ ਗਰਗ, ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਕੋਤਵਾਲੀ ਵਿਕੀ ਨਰੂਲਾ, ਬਾਬਾ ਬਹਾਦਰ ਸਿੰਘ ਡੀਐਸਪੀ ਤੋਂ ਐਸਪੀ ਬੁੱਢਾ ਦਲ ਮਾਨਤਾ ਪ੍ਰਾਪਤ, ਅਰਜਨ ਦਾਸ, ਕਿਰਪਾਲ ਸਿੰਘ, ਸਿਰਕੀਬੰਧ ਨੌਜਵਾਨ ਸਭਾ ਦੇ ਪੰਜਾਬ ਪ੍ਰਧਾਨ ਜਗੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ, ਸਕੱਤਰ ਪ੍ਰਿਤਪਾਲ ਸਿੰਘ, ਅਵਤਾਰ ਸਿੰਘ ਤਾਰੀ, ਜਗਦੀਪ ਸਿੰਘ ਸਿੱਧੂ, ਡਾ. ਮਿੰਟੂ ਹੱਡੀਆਂ ਵਾਲਾ, ਮਾਸਟਰ ਹਰਦੀਪ ਸਿੰਘ, ਅਮਰਜੀਤ ਸਿੰਘ ਨੀਟਾ, ਸ਼ਿੰਦਰਪਾਲ ਸਿੰਘ ਵਾਲੀਆ ਠੇਕੇਦਾਰ, ਰਾਮ ਸਿੰਘ, ਬੀਰਬਲਾ ਸਿੰਘ, ਜਸਪਾਲ ਸਿੰਘ, ਤਾਰਾ ਸਿੰਘ ਫੌਜੀ ਤੇ ਨਾਟੀ ਸਿੰਘ ਤੋਂ ਇਲਾਵਾ ਕਾਲਾ ਸਿੱਧੂ ਕਲੋਨੀ ਤੋਂ ਵੱਡੀ ਗਿਣਤੀ ਲੋਕ ਹਾਜਰ ਸਨ। ਇਸ ਮੌਕੇ ਮਲਕੀਤ ਸਿੰਘ ਸਿੱਧੂ ਵਲੋਂ ਸੰਗਤਾਂ ਦੀ ਸਹੂਲਤ ਲਈ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਵਾਈ ਗਈ।

Share Button

Leave a Reply

Your email address will not be published. Required fields are marked *