Fri. May 24th, 2019

ਮਲਕੀਤ ਥਿੰਦ ਅਤੇ ਅਨੂ ਬਰਾੜ ਵੱਲੋਂ ਹਲਕੇ ਅੰਦਰ ਕੀਤਾ ਚੋਣ ਪ੍ਰਚਾਰ

ਮਲਕੀਤ ਥਿੰਦ ਅਤੇ ਅਨੂ ਬਰਾੜ ਵੱਲੋਂ ਹਲਕੇ ਅੰਦਰ ਕੀਤਾ ਚੋਣ ਪ੍ਰਚਾਰ
27 ਦਸੰਬਰ ਨੂੰ ਝੋਕ ਮੋਹੜੇ ਪੁੱਜ ਰਹੇ ਹਨ ਸੁਖਪਾਲ ਸਿੰਘ ਖਹਿਰਾ

ਗੁਰੂਹਰਸਹਾਏ, 23 ਦਸੰਬਰ (ਗੁਰਮੀਤ ਕਚੂਰਾ): ਪਿੰਡ ਕਾਹਨ ਸਿੰਘ ਵਾਲਾ ਵਿਖੇ ਪੁੱਜੇ ਆਮ ਆਦਮੀ ਪਾਰਟੀ ਉਮੀਦਵਾਰ ਮਲਕੀਤ ਥਿੰਦ ਦਾ ਵੋਟਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲਾ ਯੂਥ ਪ੍ਰਧਾਨ ਅਨੂ ਬਰਾੜ ਨੇ ਉਨਾਂ ਦੇ ਨਾਲ ਤੁਰ ਕੇ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਪੈਦਾ ਕੀਤਾ। ਇਸ ਮੌਕੇ ਬੋਲਦਿਆਂ ਮਲਕੀਤ ਥਿੰਦ ਨੇ ਕਿਹਾ ਕਿ ਸਬਜਬਾਗ ਦਿਖਾ ਕੇ ਕਾਂਗਰਸ ਅਤੇ ਅਕਾਲੀ ਦਲ ਹੁਣ ਤੱਕ ਰਾਜ ਕਰਦੇ ਆਏ ਹਨ। ਉਨਾਂ ਕਿਹਾ ਕਿ ਦਿੱਲੀ ਰਾਜ ਵਿਚ ਸ਼ਗਨ ਸਕੀਮਾਂ, ਪੈਨਸ਼ਨਾਂ ਅਤੇ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਰਾਇਤਾਂ ਪੰਜਾਬ ਨਾਲੋਂ 10 ਗੁੱਣਾ ਵੱਧ ਹਨ। ਹੁਣ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਦਾ ਕਰਜਾ ਮੁਆਫ਼ ਕਰਨ ਦਾ ਵਾਅਦਾ ਆਪਣੇ ਚੋਣ ਮੈਨੀਫੈਸਟੋ ਵਿਚ ਕੀਤਾ ਹੈ ਤਾਂ ਨਕਲ ਕਰਨ ਦੀ ਮਾਹਰ ਕਾਂਗਰਸ ਪਾਰਟੀ ਦੇ ਲੋਕਾਂ ਨਾਲ ਕਰਜ਼ੇ ਮੁਆਫ਼ ਕਰਨ ਦੀ ਗੱਲ ਕਰ ਰਹੀ ਹੈ। ਉਨਾਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਵੱਡੀ ਫੁੱਟ ਦਾ ਸ਼ਿਕਾਰ ਹੈ ਅਤੇ ਇਹ ਲੋਕ ਇਕ ਦੂਸਰੇ ਨੂੰ ਹਰਾਉਣ ਲਈ ਤਿਆਰ ਬੈਠੇ ਹਨ। ਉਨਾਂ ਦੱਸਿਆ ਕਿ ਪਿੰਡ ਝੋਕ ਮੋਹੜੇ ਵਿਖੇ 27 ਦਸੰਬਰ ਨੂੰ ਚੋਣ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਅਤੇ ਹੋਰ ਸੀਨੀਅਰ ਆਗੂ ਸੰਬੋਧਨ ਕਰਨਗੇ। ਇਸ ਮੌਕੇ ਜਸ਼ਨ ਬਰਾੜ, ਰਾਜੂ ਬੇਦੀ, ਸਚਿਨ ਸ਼ਰਮਾ, ਸੁਰਿੰਦਰ ਸਿੰਘ, ਸਾਜਨ ਸੰਧੂ, ਮਹੇਸ਼ ਬੱਟੀ, ਡਾ.ਹਰਜਿੰਦਰ ਗੱਟੀ, ਗੁਰਮੇਜ ਸਰੂਪੇ ਵਾਲਾ, ਬਿਸ਼ਨ ਚੌਹਾਣਾ, ਸ਼ਮਸ਼ੇਰ ਸ਼ੇਰਾ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਮਲਕੀਤ ਥਿੰਦ ਦੇ ਪਿਤਾ ਵਸਾਵਾ ਰਾਮ ਸੇਵਕ ਨੇ ਪਿੰਡ ਸੋਹਣਗੜ ਰੱਤੇਵਾਲਾ, ਪਿੰਡ ਚੱਕ ਨਿਧਾਨਾ, ਚੱਕ ਮਹੰਤਾ ਵਾਲਾ, ਮੋਹਣ ਕੇ ਹਿਠਾੜ ਵਿਖੇ ਘਰ ਘਰ ਜਾ ਕੇ ਵੋਟਰਾਂ ਨਾਲ ਸਾਂਝ ਪੈਦਾ ਕੀਤੀ ਅਤੇ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਜੋਗਿੰਦਰ ਛਾਂਗਾ, ਸਤਨਾਮ ਕਚੂਰਾ, ਡਾ.ਪੂਰਨ ਸਿੰਘ, ਰਾਜਪ੍ਰੀਤ ਸੁੱਲਾ, ਗੁਰਚਰਨ ਗਾਮੂ ਵਾਲਾ, ਰਣਜੀਤ ਸਿੰਘ, ਸੁਰਿੰਦਰ ਮੋਹਣ ਪੱਪਾ, ਜਸਕਰਨ ਜੰਗ, ਤਿਲਕ ਰਾਜ, ਸੰਦੀਪ ਰਹਿਮੇਸ਼ਾਹ, ਰਾਮਪਾਲ ਅਜਾਦ, ਡਾ.ਮੋਹਣ ਲਾਲ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: