‘ਮਰ ਗਏ ਓਏ ਲੋਕੋ’ ਦੁਨੀਆ ਦੇ ਪਹਿਲੇ ਸਿਨੇਮਾਘਰ ‘ODEON’ ਵਿੱਚ ਹੋਵੇਗੀ ਰਿਲੀਜ਼

ss1

‘ਮਰ ਗਏ ਓਏ ਲੋਕੋ’ ਦੁਨੀਆ ਦੇ ਪਹਿਲੇ ਸਿਨੇਮਾਘਰ ‘ODEON’ ਵਿੱਚ ਹੋਵੇਗੀ ਰਿਲੀਜ਼

ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਪੰਜਾਬੀ ਮਨੋਰੰਜਨ ਜਗਤ ਦੇ ਅਜਿਹੇ ਦੋ ਚਿਹਰੇ ਹਨ, ਜਿਨ੍ਹਾਂ ਨੇ ਜੀਅ ਤੋੜ ਮਿਹਨਤ ਤੇ ਆਪਣੀ ਕਲਾ ਨਾਲ ਉਹ ਮੁਕਾਮ ਹਾਸਲ ਕੀਤਾ ਹੈ, ਜਿਥੋਂ ਤਕ ਪਹੁੰਚਣਾ ਹਰ ਕਲਾਕਾਰ ਦਾ ਸੁਪਨਾ ਹੁੰਦਾ ਹੈ। ਇਹ ਦੋਵੇਂ ਭਾਵੇਂ ਪਹਿਲਾਂ ਕਈ ਫਿਲਮਾਂ ‘ਚ ਇਕੱਠੇ ਕੰਮ ਕਰ ਚੁੱਕੇ ਹਨ ਪਰ ਇਸ ਵਾਰ ਕੁਝ ਵੱਖਰਾ ਹੋਣ ਵਾਲਾ ਹੈ। 31 ਅਗਸਤ ਨੂੰ ਯਾਨੀ ਕੱਲ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਪੰਜਾਬੀ ਫਿਲਮ ‘ਮਰ ਗਏ ਓਏ ਲੋਕੋ’। ਇਸ ਫਿਲਮ ‘ਚ ਦੋਵਾਂ ਦੀ ਜੋੜੀ ਧਮਾਲ ਕਰਨ ਜਾ ਰਹੀ ਹੈ। ਹਾਲ ਹੀ ‘ਚ ਯੂ ਕੇ ‘ਚ ਫਿਲਮ ਦੀ ਖਾਸ ਸਕ੍ਰੀਨਿੰਗ ਰੱਖੀ ਗਈ, ਜਿਥੇ ਗਿੱਪੀ ਗਰੇਵਾਲ ਪਹੁੰਚੀ। ਇਸ ਦੌਰਾਨ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ ‘ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਖ ਰਹੇ ਹਨ ਕਿ, ”ਦੁਨੀਆ ਦਾ ਪਹਿਲਾ ਸਿਨੇਮਾਘਰ Odeon Cinemas (ਯੂ. ਕੇ), ਜਿਸ ‘ਚ ਸਭ ਤੋਂ ਪਹਿਲਾਂ ‘ਮਰ ਗਏ ਓਏ ਲੋਕੋ’ ਰਿਲੀਜ਼ ਹੋ ਰਹੀ ਹੈ। ਇਸ ਤੋਂ ਬਾਅਦ ਆਸਟਰੇਲੀਆ ਦੀ ਵਾਰੀ ਹੈ।”

ਦੱਸ ਦੇਈਏ ਕਿ ਯੂ. ਕੇ ‘ਚ ਹੋ ਰਹੀ ਸਕ੍ਰੀਨ ‘ਚ ਉਨ੍ਹਾਂ ਨਾਲ ਕੁਲਵਿੰਦਰ ਬਿੱਲਾ ਵੀ ਨਜ਼ਰ ਆ ਰਿਹਾ ਹੈ। ‘ਮਰ ਗਏ ਓਏ ਲੋਕੋ’ ‘ਚ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਇਕ-ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ। ਗਿੱਪੀ ਗਰੇਵਾਲ ਜੇ ਇਸ ਫਿਲਮ ਦਾ ਧੁਰਾ ਹੈ ਤਾਂ ਬੀਨੂੰ ਇਸ ਧੁਰੇ ਦਾ ਦੂਜਾ ਪਾਸਾ ਹੈ। ਬੀਨੂੰ ਢਿੱਲੋਂ ਪਹਿਲੀ ਵਾਰ ਇਸ ਫਿਲਮ ‘ਚ ਤੀਹਰਾ ਕਿਰਦਾਰ ਨਿਭਾਅ ਰਿਹਾ ਹੈ।

Share Button

Leave a Reply

Your email address will not be published. Required fields are marked *