Sat. Oct 19th, 2019

ਮਰਹੂਮ ਅਧਿਆਪਕਾ ਜਸਵੰਤ ਕੌਰ ਦੀ ਯਾਦ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ

ਮਰਹੂਮ ਅਧਿਆਪਕਾ ਜਸਵੰਤ ਕੌਰ ਦੀ ਯਾਦ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ

5-dhuri-65ਧੂੂਰੀ, 5 ਦਸੰਬਰ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ: ਅੱਜ ਸਰਕਾਰੀ ਸਕੈਡੰਰੀ ਸਕੁਲ ਪੁੰਨਾਂਵਾਲ ਵਿਖੇ ਮਰਹੂਮ ਅਧਿਆਪਕਾ ਜਸਵੰਤ ਕੌਰ ਪੁੰਨਾਂਵਾਲ ਦੀ ਯਾਦ ਵਿੱਚ ਉਹਨਾ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰਾਂ ਸਕੂਲ ਦੇ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ। ਵਰਨਣਯੋਗ ਹੈ ਕਿ ਇਸ ਸਕੂਲ ਦੀ ਬਿਲਡਿੰਗ ਬਣਵਾਉਣ ਵਿੱਚ ਅਤੇ ਬਿਹਤਰ ਬਣਾਉਣ ਵਿੱਚ ਸਵ: ਮੈਡਮ ਜਸਵੰਤ ਕੌਰ ਜੀ ਅਤੇ ਪੀ.ਟੀ.ਏ. ਪ੍ਰਧਾਨ ਕੇਹਰ ਸਿੰਘ ਜੀ ਦਾ ਵਿਸੇਸ ਯੋਗਦਾਨ ਰਿਹਾ ਹੈ। ਇਸ ਮੌਕੇ ਤੇ ਮੈਡਮ ਜਸਵੰਤ ਕੌਰ ਦੇ ਪਤੀ ਕਾਮਰੇਡ ਮੇਜਰ ਸਿੰਘ ਅਤੇ ਮੁੱਖ ਅਧਿਆਪਕ ਹਰਜਿੰਦਰ ਸਿੰਘ ਅਤੇ ਮੁੱਖ ਮਹਿਮਾਨ ਪ੍ਰਿਸੀਪਲ ਮੈਡਮ ਉਰਮਿਲ ਕੁਮਾਰੀ ਸਸਸਸ ਲੱਡਾ ਅਤੇ ਗੁਰਪ੍ਰੀਤ ਸਿੰਘ ਡਰਾਇੰਗ ਟੀਚਰ ਨੇ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਅਤੇ ਮੈਡਮ ਜਸਵੰਤ ਕੌਰ ਜੀ ਵੱਲੋਂ ਸਕੂਲ ਦੀ ਤਰੱਕੀ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ । ਅੰਤ ਵਿੱਚ ਮੁੱਖ ਅਧਿਆਪਕ ਹਰਜਿੰਦਰ ਸਿੰਘ ਵੱਲੋਂ ਪਿੰਡ ਵਿੱਚੋਂ ਆਏ ਪਤਵੰਤਿਆ ਦਾ ਧੰਨਵਾਦ ਕੀਤਾ ਅਤੇ ਸਕੂਲ ਸਬੰਧੀ ਭਵਿੱਖ ਲਈ ਊਲੀਕੀਆਂ ਯੋਜਨਾਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਜੀਤ ਸਿੰਘ ਪੰਚਾਇਤ ਮੈਂਬਰ ਵੱਲੋਂ ਲੜਕੀ ਦੀ ਪ੍ਰਮੋਸ਼ਨ ਬਤੌਰ ਹੈੱਡ ਕਾਂਸਟੇਬਲ ਹੋਣ ’ਤੇ ਸਕੂਲ ਨੂੰ 5000 ਰੁਪੈ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ।ਇਸ ਸਮੇਂ ਸਮੂਹ ਸਟਾਫ ਨਵਜੋਤ ਕੌਰ ਗਿੱਲ, ਦੀਪਤੀ ਜੈਨ, ਦਰਸਨ ਸਿੰਘ, ਦਰਸਨ ਸਿੰਘ ਖੰਗੂੜਾ, ਹਰਦੀਪ ਕੌਰ, ਜਸਪ੍ਰੀਤ ਕੌਰ ਤੋਂ ਇਲਾਵਾ ਸਰਬਜੀਤ ਸਿੰਘ ਪੰਚ,ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਗੋਗੀ ਪੁੰਨਾਂਵਾਲ (ਸਾਬਕਾ ਸਰਪੰਚ), ਸੁਖਦੇਵ ਸਿੰਘ,ਗੁਰਜੰਟ ਸਿੰਘ,ਦਲਜੀਤ ਸਿੰਘ,ਅਮਰਜੀਤ ਸਿੰਘ,ਪੰਮਾਂ ਸਿੰਘ (ਸਾਰੇ ਪੰਚ) ,ਦਰਸਨ ਪਾਲ,ਇੰਦਰਪਾਲ, ਗੁਰਜੀਤ ਸਿੰਘ ਚੇਅਰਮੈਨ, ਕਿਰਪਾਲ ਸਿੰਘ ,ਨਛੱਤਰ ਸਿੰਘ,ਜੀਤ ਸਿੰਘ,ਨਿਰਭੈ ਸਿੰਘ ਸਾਮਿਲ ਸਨ।

Leave a Reply

Your email address will not be published. Required fields are marked *

%d bloggers like this: