ਮਰਦ-ਔਰਤ ਉਸ ਦੇ ਗ਼ੁਲਾਮ ਹੋ ਜਾਂਦੇ ਹਨ

ss1

ਮਰਦ-ਔਰਤ ਉਸ ਦੇ ਗ਼ੁਲਾਮ ਹੋ ਜਾਂਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  

satwinder_7@hotmail.com

ਮਿਹਰੂ ਨੂੰ ਜ਼ਕੀਨ ਨਹੀਂ ਸੀ। ਉਸ ਨਾਲ ਐਸਾ ਹੋ ਸਕਦਾ ਹੈ। ਉਸ ਨੇ ਸੋਚਿਆ ਸੀ। ਰਿੱਕੀ ਨਾਲ ਹੀ ਮੱਥਾ ਮਾਰ ਕੇ, ਕੈਲੋ ਠੰਢੀ ਹੋ ਕੇ ਬੈਠ ਜਾਵੇਗੀ। ਕੈਲੋ ਕੰਮ ‘ਤੇ ਜਾਣ ਵਾਲੀ ਹੀ ਸੀ। ਕੈਲੋ ਦੇ ਕੰਮ ਤੇ ਜਾਣ ਤੋਂ ਪਿੱਛੋਂ ਬਾਰ ਖ਼ੋਲ ਕੇ, ਹਮੇਸ਼ਾ ਦੀ ਤਰਾਂ ਰਿੱਕੀ ਨੂੰ ਅੰਦਰ ਵਾੜ ਲਵੇਗਾ। ਫਿਰ ਕੈਲੋ ਸ਼ਰਾਬੀ ਨੂੰ ਬਾਹਰ ਕੱਢ ਨਹੀਂ ਸਕਦੀ। ਜੇ ਕੋਈ ਪੰਗਾ ਲਵੇਗੀ। ਆਪੇ ਗੁੱਤ ਪੁਟਾਏਗੀ। ਮਿਰਹੂ ਨੂੰ ਹੋਰ ਕੋਈ ਰਸਤਾ ਨਾਂ ਦਿਸਿਆ। ਉਸ ਨੇ ਐਸੀਆਂ ਗੰਦੀਆਂ ਗਾਲ਼ਾਂ ਆਪਦੀ ਨੂੰਹ ਨੂੰ ਕੱਢੀਆਂ। ਧੀ, ਮਾਂ, ਭੈਣ ਦੇ ਪ੍ਰਾਈਵੇਟ ਥੋਕ ਦੇ ਸਬ ਨਾਮ ਗਿਣ ਦਿੱਤੇ। ਪੰਜਾਬੀ ਮਰਦ ਹੋਣ ਦਾ ਪੱਕਾ ਸਬੂਤ ਦੇ ਦਿੱਤਾ। ਕਈ ਪੰਜਾਬੀ ਜੱਟ ਮਰਦ ਜੇ ਗੱਲ ਕਰਨ ਲੱਗੇ ਤੇਰੀ ਧੀ, ਤੇਰੀ ਮਾਂ, ਤੇਰੀ ਭੈਣ ਕਹਿ ਕੇ ਪ੍ਰਾਈਵੇਟ ਥੋਕ ਦੇ ਨਾਮ ਨਾਂ ਗਿਣਨ ਤਾਂ ਉਹ ਅਸਲੀ ਮਾਂ-ਬਾਪ ਦੇ ਆਪਣੇ ਆਪ ਨੂੰ ਨਹੀਂ ਮੰਨਦੇ। ਕਈਆਂ ਮਰਦਾਂ ਦਾ ਕਹਿਣਾ ਹੈ, “ ਧੀ, ਮਾਂ, ਭੈਣ ਨੂੰ ਜੋ ਮਰਦ ਗਾਲ਼ ਨਹੀਂ ਕੱਢਦਾ। ਉਸ ਦੀ ਨਸਲ ਅਸਲੀ ਨਹੀਂ ਹੈ। “ ਪੰਜਾਬੀ ਨਹੀਂ ਮੰਨਦੇ। ਆਪ ਨੂੰ ਹਰਾਮੀ ਸਮਝਦੇ ਹਨ। ਜੋ ਰਿੱਕੀ ਨੇ ਸਾਰੀ ਰਾਤ ਵਿੱਚ ਕਸਰ ਛੱਡੀ ਸੀ। ਉਹ ਚਿੱਟੀ ਦਾੜ੍ਹੀ ਵਾਲੇ 90 ਸਾਲਾ ਬੁੱਢੇ ਨੇ ਗਾਲ਼ਾਂ ਕੱਢ ਕੇ ਕਸਰ ਪੂਰੀ ਕਰ ਦਿੱਤੀ ਸੀ। ਗਰਮੀ ਬਹੁਤ ਹੋਣ ਕਰਕੇ, ਘਰ ਦੀਆਂ ਬਾਰੀਆਂ ਖੁੱਲ੍ਹੀਆਂ ਸਨ। ਆਵਾਜ਼ਾਂ ਬਾਹਰ ਜਾਂਦੀਆਂ ਸਨ। ਕੋਲੇ ਇੰਨਾ ਅੱਕ ਗਈ ਸੀ। ਜੇ ਉਸ ਨੂੰ ਕੋਈ ਹਥਿਆਰ ਦਿਸ ਪੈਂਦਾ, ਬੁੱਢੇ ਦਾ ਭੋਗ ਪੈ ਜਾਣਾ ਸੀ। ਉਸ ਨੂੰ ਸੋਫ਼ੇ ਦੀ ਗੱਦੀ ਦਿਸ ਪਈ। ਉਸ ਨੇ ਦੋਨੇਂ ਹੱਥਾਂ ਨਾਲ ਮੂੰਹ ਉੱਤੇ ਰੱਖ ਕੇ ਗੱਦੀ ਨੂੰ ਦੱਬ ਦਿੱਤਾ। ਬੁੱਢਾ ਫਿਰ ਵੀ ਉੜਲ-ਉੜਲ ਕਰਨੋਂ ਨਹੀਂ ਹਟਿਆ। ਗੋਪੀ ਨੇ ਆ ਕੇ, ਕੈਲੋ ਦੇ ਹੱਥੋਂ ਗੱਦੀ ਖੋਹੀ। ਉਸ ਨੇ ਕਿਹਾ, “ ਮੰਮ ਕੀ ਕਰਦੀ ਹੈ? ਕੰਟਰੋਲ ਕਰ। ਇਸ ਨੂੰ ਮੈਂ ਬਾਹਰ ਜਾਣ ਲਈ ਕਹਿ ਦਿੰਦੀ ਹਾਂ। “ “ ਗੋਪੀ ਮੈਨੂੰ ਇਹ ਪ੍ਰੇਤ ਵਰਗਾ ਲੱਗਦਾ ਹੈ। ਇਹ ਆਪ ਤਾਂ ਵਿਗੜਿਆ ਹੋਇਆ ਖੂਸਟ ਸੀ। ਇਸ ਨੇ ਘਰ ਦੇ ਦੋ ਮਰਦ ਹੋਰ ਨਿਕਾਰਾ ਕਰ ਦਿੱਤੇ ਹਨ। ਮੈਂ 40 ਸਾਲ ਬਰਦਾਸ਼ਤ ਕਰ ਲਏ ਹਨ। ਹੁਣ ਪਾਣੀ ਸਿਰ ਦੇ ਉੱਤੋਂ ਦੀ ਲੰਘ ਗਿਆ ਹੈ। ਇਸ ਕੋਲੋਂ ਘਰ ਦੀ ਚਾਬੀ ਵੀ ਮੰਗ ਲੈ। “ ਮਿਹਰੂ ਫੁੱਲ ਵਰਗਾ ਹੌਲਾ ਹੋ ਗਿਆ ਸੀ। ਸਹੁਰੇ ਦਾ ਛਤਰ ਸਿਰ ਤੋਂ ਉੱਤਰ ਗਿਆ ਸੀ। ਸੱਸ-ਸਹੁਰਾ ਚਾਹੇ ਨੂੰਹ ਦੀ ਐਸੀ ਕੀ ਤੈਸੀ ਕਰ ਦੇਣ। ਅੱਗਾ-ਪਿੱਛਾ ਛਾਣ ਦੇਣ। ਜੇ ਨੂੰਹ ਕੁੱਝ ਕਹਿ ਦੇਵੇ। ਲੋਕਾਂ ਦੇ ਵੀ ਹਜ਼ਮ ਨਹੀਂ ਹੁੰਦਾ। ਇੰਨਾ ਲੋਕਾਂ ਨੇ ਵੀ ਆਖ਼ਰ ਸੱਸ-ਸਹੁਰੇ ਬਣਨਾ ਹੈ। ਇੰਨਾ ਦੀ ਵੀ ਬਾਰੀ ਆ ਸਕਦੀ ਹੈ।

ਨਖੱਟੂ ਪੁੱਤ ਜੰਮ ਕੇ, ਕਮਾਊ ਨੂੰਹ ਘਰ ਲਿਆਂਦੀ ਸੀ। ਕੈਲੋ ਲੋਕਾਂ ਦੇ ਡਰੋਂ, ਸ਼ਰਮ ਦੀ ਮਾਰੀ ਘੇਸਲ ਵੱਟੀ ਸ਼ਰਾਬੀਆਂ ਨਾਲ ਦਿਨ ਕੱਟ ਰਹੀ ਸੀ। ਮਾਪੇ ਧੀ ਦਾ ਵਿਆਹ ਕਿਸੇ ਵੀ ਮਰਦ ਨਾਲ ਕਰਕੇ, ਧੱਕਾ ਦੇਣ ਦੀ ਕਰਦੇ ਹਨ। ਉਨ੍ਹਾਂ ਦਾ ਮਕਸਦ ਇਹੀ ਹੁੰਦਾ ਹੈ। ਧੀ ਕਿਤੇ ਆਪੇ ਖ਼ਸਮ ਨਾਂ ਲੱਭ ਲਵੇ। ਫਿਰ ਇੰਨਾ ਦੀ ਇੱਜ਼ਤ ਨਹੀਂ ਰਹਿਣੀ। ਜਿਵੇਂ ਮਾਪਿਆਂ ਨੇ, ਉਸ ਨਾਲ ਆਪ ਵੱਸਣਾ ਹੁੰਦਾ ਹੈ। ਮਾਪੇਂ ਆਪਦੀ ਮਰਜ਼ੀ ਦਾ ਸਾਥੀ ਲੱਭਦੇ ਹਨ। ਮਾਪਿਆਂ ਤੇ ਲੋਕਾਂ ਨੂੰ ਜਵਾਨ ਮੁੰਡਾ-ਕੁੜੀ ਕਾਮ ਦਾ ਭੂਤ ਲੱਗਦੇ ਹਨ। ਇਸੇ ਲਈ ਕੋਈ ਵੀ ਮੁੰਡਾ-ਕੁੜੀ ਸਹੇੜਨ ਦੀ ਕਰਦੇ ਹਨ। ਕਾਮ ਦੀ ਅੱਗ ਬੁਝਾਉਣ ਵਾਲਾ ਹਥਿਆਰ ਚਾਹੀਦਾ ਹੈ। ਬੱਚੇ ਜੰਮ ਕੇ ਬਲਦ ਵਾਂਗ ਸਾਰੀ ਉਮਰ ਹੱਲ ਜੋਤੀ ਜਾਣ। ਮਰਦ ਦਾ ਮੂੰਹ, ਮੱਥਾ, ਅਕਲ, ਸ਼ਕਲ ਕੈਸੀ ਵੀ ਹੋਵੇ। ਜਿੱਥੇ ਕਾਮ, ਸੰਭੋਗ ਦੀ ਕਸਰ ਪੂਰੀ ਹੁੰਦੀ ਹੈ। ਮਰਦ-ਔਰਤ ਉਸ ਦੇ ਗ਼ੁਲਾਮ ਹੋ ਜਾਂਦੇ ਹਨ। ਭਾਵੇਂ ਉਹ ਨਸ਼ੇੜੀ, ਸ਼ਰਾਬੀ, ਜਾਂ ਬਾਜ਼ਾਰ ਵਿੱਚ ਬੈਠੀ ਰੰਡੀ ਹੀ ਹੋਵੇ। ਅਸਲ ਮਕਸਦ ਕਾਮ ਨੂੰ ਠੰਢਾ ਕਰਨਾ ਹੈ। ਕਈ ਔਰਤਾਂ ਝੁੱਡੂ ਜਿਹੇ ਦੇ ਘਰ ਵਸੀ ਜਾਂਦੀਆਂ ਹਨ। ਦਿਲ ਹੋਲਾ ਕਿਸੇ ਗੁਆਂਢੀ ਅਮਲੀ ਜਾਂ ਛੜੇ ਦਾ ਕਰਦੀਆਂ ਹਨ। ਉਹੀ ਹਾਲ ਮਰਦਾਂ ਦਾ ਹੈ। ਵਿਆਹ ਕੇ ਐਸੀ ਕੈਸੀ ਲੈ ਆਉਂਦੇ ਹਨ। ਆਮ ਹੀ ਲੋਕ ਕਹਿੰਦੇ ਸੁਣੇ ਗਏ ਹਨ, “ ਮੈਨੂੰ ਅਕਲ ਤਾਂ ਹੁਣ ਆਈ ਹੈ। ਵਿਆਹ ਤਾਂ ਮਾਪਿਆਂ ਤੇ ਲੋਕਾਂ ਨੇ ਕਰ ਦਿੱਤਾ। “ ਐਸੇ ਲੋਕਾਂ ਨੂੰ ਕੋਈ ਪੁੱਛੇ, “ ਸੁਹਗਰਾਤ ਵੀ ਕੀ ਮਾਪਿਆਂ ਤੇ ਲੋਕਾਂ ਨੇ ਮਨਾਈ ਸੀ? ਉਦੋਂ ਤਾਂ ਅੰਦਰ ਦੀ ਕੁੰਢੀ ਤੂੰਹੀਂ ਲਾਈ ਸੀ। ਇਕੱਲੇ ਨੇ ਹੀ ਰੰਗ ਰਲੀਆਂ ਮਾਣੀਆਂ ਸੀ। ਉਦੋਂ ਤਾਂ ਦਿਨ-ਰਾਤ ਦਾ ਵੀ ਪਤਾ ਨਹੀਂ ਲੱਗਦਾ ਸੀ। “ ਵਿਆਹੇ ਮਰਦ ਵਿਆਹ ਦਾ ਚਾਅ ਠੰਢਾ ਹੁੰਦੇ ਹੀ ਕਈ ਮਰਦ ਆਲੇ-ਦੁਆਲੇ ਵਿਧਵਾ ਜਾਂ ਹੋਰ ਲੋੜ ਬੰਦ ਦੀ ਵੀ ਗਰਜ਼ ਸਾਰ ਕੇ ਪੁੰਨ ਖੱਟੀ ਜਾਂਦੇ ਹਨ। ਜੇ ਉੱਤੋਂ ਫੜੇ ਜਾਣ ਜੁੱਤੀਆਂ ਮਾਰਨ ਵਾਲੇ ਵੀ ਇੰਨਾ ਸ਼ਰੀਫ਼ ਜਾਂਦਿਆਂ ਵਿੱਚੋਂ ਹੁੰਦੇ ਹਨ। ਜਵਾਨੀ ਤੋਂ ਲੈ ਕੇ ਬੁਢਾਪੇ ਤੱਕ, ਮਰਨ ਵੇਲੇ ਤੱਕ, ਹਰ ਕੋਈ ਸਰੀਰਕ ਅਨੰਦ ਲੈਣ ਦੇ ਸੁਪਨੇ ਦੇਖਦਾ ਹੈ।

ਕੈਲੋ ਗੋਰੀ ਚਿੱਟੀ ਬਹੁਤ ਸੀ। ਹਰ ਆਏ ਦਿਨ ਹੋਰ ਲੰਬੀ ਹੋਈ ਜਾਂਦੀ ਸੀ। ਜੋ ਵੀ ਕੱਪੜੇ ਪਾਉਂਦੀ ਸੀ। ਸਬ ਕੁੱਝ ਸਮੇਂ ਵਿੱਚ ਹੀ ਛੋਟੇ ਹੋਈ ਜਾਂਦੇ ਸਨ। ਹੁਣ ਤਾਂ ਮਾਂ-ਧੀ ਦੇ ਸੂਟਾਂ ਤੇ ਜੁੱਤੀਆਂ ਦਾ ਮੇਚਾ ਇੱਕੋ ਹੋ ਗਿਆ ਸੀ। ਉਸ ਉੱਤੇ ਰੂਪ ਇੰਨਾ ਚੜ੍ਹਿਆ ਹੋਇਆ ਸੀ। ਲੋਕ ਉਸ ਦੇ ਸੁਹੱਪਣ ਦੀਆਂ ਉਦਾਹਰਨਾਂ ਦਿੰਦੇ ਸਨ। ਉਸ ਨੂੰ ਦੇਖਣ ਵਾਲਾ ਆਪਣੇ ਘਰ ਦੀ ਮਾਲਕਣ ਬਣਾਉਣਾ ਚਾਹੁੰਦਾ ਸੀ। ਔਰਤ ਕਾਮ ਬੁਝਾਉਣ ਵਾਲੀ ਬੱਚੇ ਜੰਮਣ ਪਾਲਨ ਵਾਲੀ, ਕੰਮ ਕਰਨ ਵਾਲੀ ਨੌਕਰਾਣੀ ਹੀ ਬਣ ਕੇ ਰਹਿ ਜਾਂਦੀ ਹੈ। ਕੈਲੋ 15 ਕੁ ਸਾਲਾਂ ਦੀ ਸੀ। ਜਦੋਂ ਉਸ ਨੂੰ ਰਿਸ਼ਤੇ ਆਉਣ ਲੱਗ ਗਏ ਸਨ। ਜਦੋਂ ਉਸ ਦੇ ਮਾਪੇ, ਕਿਸੇ ਮੁੰਡੇ ਦੀ ਗੱਲ ਕਰਦੇ ਸਨ। ਕੈਲੋ ਸ਼ਰਮ ਨਾਲ ਲਾਲ ਹੋ ਜਾਂਦੀ ਸੀ। ਉਹ ਉੱਠ ਕੇ ਦੂਜੇ ਕਮਰੇ ਵਿੱਚ ਚਲੀ ਜਾਂਦੀ ਸੀ। ਉਹ ਕੰਨ ਲਾ ਕੇ, ਫਿਰ ਵੀ ਸਾਰੀ ਗੱਲ ਸੁਣਦੀ ਸੀ। ਕਿਸੇ ਮੁੰਡੇ ਦਾ ਆਪਦੇ ਨਾਲ ਨਾਮ ਜੁੜਦਾ ਸੁਣ ਕੇ, ਉਸ ਦਾ ਅੰਗ-ਅੰਗ ਨਸ਼ਿਆਇਆ ਜਾਂਦਾ ਸੀ। ਸਰੀਰ ਅੰਗੜਾਈਆਂ ਲੈਣ ਲੱਗਦਾ ਸੀ।

ਲੋਕ ਕਹਿੰਦੇ ਹਨ, “ ਰੱਬ ਜੋੜੀਆਂ ਉੱਤੋਂ ਬਣਾਂ ਕੇ ਭੇਜਦਾ ਹੈ। “ ਕਈਆਂ ਦਾ ਇਹ ਵੀ ਕਹਿਣਾ ਹੈ, “ ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ। “ ਕਈ ਐਸੀਆਂ ਜੋੜੀਆਂ ਹਨ। ਜਿੰਨਾ ਦਾ ਕੋਈ ਜੋੜ ਨਹੀਂ ਹੈ। ਸਾਢੇ ਛੇ ਫੁੱਟ ਦੇ ਬੰਦੇ ਦੇ ਗਲ਼ ਚਾਰ ਫੁੱਟ ਦੀ ਜ਼ਨਾਨੀ ਪਈ ਹੁੰਦੀ ਹੈ। 50 ਕਿੱਲੋ ਦੇ ਬੰਦੇ ਦੇ ਸਕੂਟਰ ਤੇ ਤਿੰਨ ਕੁਵਿੰਟਲ ਦੀ ਔਰਤ ਬੈਠੀ ਹੁੰਦੀ ਹੈ। ਬੰਦਾ ਕਬਜ਼ ਹੋਈ ਵਾਂਗ ਦੋਨੇਂ ਹੈਂਡਲਾਂ ਨੂੰ ਫੜੀ, ਆਕੜਿਆ ਬੈਠਾ ਹੁੰਦਾ ਹੈ। ਐਡਾ ਜਗਾੜ ਪਤਾ ਨਹੀਂ ਕਿਵੇਂ ਸੰਭਾਲਦਾ ਹੋਵੇਗਾ? ਕਈ ਜੋ ਹਰ ਰੋਜ਼ ਨਵੇਂ ਥਾਂ ਤੋਪਾ ਗੰਢ ਲੈਂਦੇ ਹਨ। ਪਤੀ-ਪਤਨੀ ਤੋਂ ਵੀ ਵੱਧ ਕੇ, ਕੜ੍ਹੀ ਘੋਲਦੇ ਹਨ। ਲੁੱਕ-ਛੁਪ ਕੇ ਸਰੀਰਕ ਰਿਸ਼ਤੇ ਬਣਾਉਂਦੇ ਹਨ। ਬਲਾਤਕਾਰ ਜਾ ਰਜਾ ਮੰਦੀ ਨਾਲ ਜੋ ਕਰਦੇ ਹਨ। ਕੀ ਉਹ ਜੋੜੀਆਂ ਤੋਂ ਵੱਖਰਾ ਕਰਦੇ ਹਨ? ਮਕਸਦ ਤਾਂ ਸਬ ਦਾ ਇੱਕੋ ਹੈ। ਸਰੀਰਕ ਸੰਤੁਸ਼ਟੀ ਕਰਨਾ। ਉਹ ਚਾਹੇ ਬੰਦੇ ਨਾਲ ਜਾਂ ਜਾਨਵਰ ਨਾਲ ਕਰ ਲੈਣ। ਕੋਈ ਫ਼ਰਕ ਨਹੀਂ ਹੈ।

ਵੈਸੇ ਵੀ ਮਰਦ ਪਤਨੀ-ਪ੍ਰੇਮਿਕਾ, ਰੰਡੀ ਤੇ ਹੋਰ ਔਰਤਾਂ ਨੂੰ ਇੰਨਾ ਬੇਵਕੂਫ਼ ਸਮਝਦੇ ਹਨ। ਐਸੀ ਹਾਲਤ ਕਰਦੇ ਹਨ। ਔਰਤਾਂ ਨੂੰ ਕਿਸੇ ਜਾਨਵਰ ਤੋਂ ਘੱਟ ਨਹੀਂ ਸਮਝਦੇ। ਔਰਤਾਂ ਮਰਦਾਂ ਨੂੰ ਚੰਗੀ ਤਰਾਂ ਜਾਣਦੀਆਂ ਹਨ। ਫਿਰ ਵੀ ਔਰਤਾਂ ਮਰਦਾਂ ਦੀਆਂ ਇੰਨੀਆਂ ਗ਼ੁਲਾਮ ਬਣ ਗਈਆਂ ਹਨ। ਮਰਦ ਤੋਂ ਬਗੈਰ ਜਿਉ ਨਹੀਂ ਸਕਦੀਆਂ। ਔਰਤਾਂ ਨੂੰ ਆਪਦੀ ਹਾਲਤ ਆਪ ਨਹੀਂ ਦਿਸਦੀ। ਬਾਪ, ਭਰਾ, ਪਤੀ, ਪੁੱਤਰ ਤੇ ਹੋਰ ਮਰਦਾਂ ਮੂਹਰੇ ਤਿਲ-ਤਿਲ ਕਰਕੇ ਜੂਨੀ ਭੋਗ ਰਹੀਆਂ ਹਨ। ਇਸ ਦਾ ਮੱਤਲੱਭ ਇਹ ਨਹੀਂ ਹੈ। ਕੇ ਇੱਕ ਔਰਤ ਮਾਂ ਨੇ ਆਪ ਮਾੜੀ ਜੂਨ ਭੋਗ ਲਈ ਹੈ। ਮਰਦਾਂ ਦੇ ਅੱਤਿਆਚਾਰ ਦਾ ਸਿਲਸਿਲਾ ਖ਼ਤਮ ਹੋ ਗਿਆ। ਐਸੀਆਂ ਔਰਤਾਂ ਆਪਦੀਆਂ ਧੀਆਂ, ਹੋਰ ਜੰਮਣ ਵਾਲੀਆਂ ਕੁੜੀਆਂ ਲਈ ਕੰਡੇ ਹੋਰ ਤਿੱਖੇ ਕਰ ਰਹੀਆਂ ਹਨ। ਜੇ ਅੱਜ ਦੀ ਔਰਤ ਇੰਨਾ ਕੰਢਿਆਂ ਨੂੰ ਭੋਰ ਨਹੀਂ ਸਕਦੀ। ਮਰਦ ਦੀ ਤਾਨਾਸ਼ਾਹੀ ਦਾ ਮੂੰਹ ਤੋੜਵਾਂ ਜੁਆਬ ਨਹੀਂ ਦੇ ਸਕਦੀ। ਉਸ ਦੇ ਦੂਜਿਆਂ ਲਈ ਕਿਤੇ ਪਰ-ਉਪਕਾਰ ਗੋਲਪੁਣਾਂ ਕਰਨ ਦਾ ਕੀ ਫ਼ਾਇਦਾ ਹੈ? ਜੇ ਆਪ ਪਿੰਡੇ ਉੱਤੇ ਦੁੱਖ-ਦਰਦ ਹੰਢਾਉਂਦੀ ਹੈ। ਜੰਮਣ ਵਾਲੀਆਂ ਕੁੜੀਆਂ ਇਹੀ ਕੁੱਝ ਸਹਿੰਦੀਆਂ ਮਰ ਜਾਣਗੀਆਂ। ਔਰਤ-ਮਰਦ ਦੋਨਾਂ ਨੂੰ ਐਸਾ ਕੋਈ ਹੱਕ ਨਹੀਂ ਹੈ। ਸੁਖ ਦੇ ਪਲ਼ ਬਿਤਾਉਣ ਲਈ ਸੈਕਸ ਲਈ ਔਰਤਾਂ-ਮਰਦ ਨੂੰ ਵਰਤ ਲਿਆ ਜਾਵੇ। ਬਾਅਦ ਵਿੱਚ ਅਗਲੇ ਨੂੰ ਟੌਰਚਰ, ਖੱਜ਼ਲ-ਖੁਆਰ ਕਰਦੇ ਰਹਿਣ। ਅਗਲੇ ਦੀ ਜਾਨਵਰਾਂ ਵਾਲੀ ਹਾਲਤ ਕਰ ਦਿੰਦੇ ਹਨ। ਕਈ ਮਰਦਾਂ ਨਾਲ ਵੀ ਔਰਤਾਂ ਵੱਲੋਂ ਬਹੁਤ ਬੁਰਾ ਸਲੂਕ ਹੁੰਦਾ ਹੈ। ਰਿਸ਼ਤਾ ਕਰਨ ਵੇਲੇ ਲੋਕ ਵੱਧ ਤੋਂ ਵੱਧ ਮਾਪਿਆ, ਭੈਣਾਂ-ਭਰਾਵਾਂ ਤੇ ਘਰ-ਜ਼ਮੀਨ ਬਾਰੇ ਹੀ ਜਾਣਕਾਰੀ ਹਾਸਲ ਕਰਦੇ ਹਨ। ਪਿੰਡ ਦਾ ਨਾਮ ਪੁੱਛ ਲੈਂਦੇ ਹਨ। ਜਦ ਕਿ ਚਾਹੀਦਾ ਤਾਂ ਇਹ ਹੈ। ਕੁੜੀ-ਮੁੰਡੇ ਦੀ ਸ਼ਕਲ ਦੇਖਣ ਦੀ ਥਾਂ, ਉਸ ਦੇ ਕੰਮ ਦੇਖੇ ਜਾਣ। ਕਈ ਪੜ੍ਹੇ-ਲਿਖੇ ਵੀ ਹੜ੍ਹੇ ਹੁੰਦੇ ਹਨ। ਕਿਤਾਬਾ ਹੀ ਪੜ੍ਹਦੇ ਰਹਿੰਦੇ ਹਨ। ਹੱਥੀਂ ਕੰਮ ਕਰਨਾ ਨਹਿਂ ਸਿੱਖਦੇ। ਖਾਣਾਂ ਬਣਾਉਣਾ ਨਹੀਂ ਆਉਂਦਾ। ਗਿਲਾਸ ਵਿੱਚ ਪਾਣੀ ਪਾ ਕੇ ਨਹੀਂ ਪੀ ਸਕਦੇ। ਹੋਰ ਕੰਮ ਕਰਨੇ, ਬਹੁਤ ਔਖੀ ਖੇਡ ਹੈ।

ਕੈਲੋ ਦਾ ਰਿਸ਼ਤਾ, ਨਜ਼ਦੀਕੀ ਰਿਸ਼ਤੇਦਾਰਾਂ ਨੇ ਹੀ ਕਰਾਇਆ ਸੀ। ਇਹੀ ਗੱਲ ਪਿੱਛੇ ਰਿਸ਼ਤਾ ਹੋ ਗਿਆ ਸੀ। ਮੁੰਡਾ ਕੈਨੇਡਾ ਤੋਂ ਆਇਆ ਹੈ। ਅਜੇ ਮੁੰਡਾ ਦੇਖਿਆ ਹੀ ਨਹੀਂ ਸੀ। ਪਹਿਲਾਂ ਹੀ ਕੈਲੋ ਦੇ ਡੈਡੀ ਨੇ ਰਿਸ਼ਤੇਦਾਰ ਸਾਂਢੂ ਨੂੰ ਕਹਿ ਦਿੱਤਾ ਸੀ, “ ਜੇ ਤੁਸੀਂ ਸਾਕ ਕਰਾਉਂਦੇ ਹੋ। ਮੈਨੂੰ ਤਸੱਲੀ ਹੈ। ਤੁਸੀਂ ਕੋਈ ਮਾੜਾ ਥਾਂ ਕੈਲੋ ਲਈ ਥੋੜ੍ਹੀ ਲੱਭਣ ਲੱਗੇ ਹੋ।“ “ ਤਾਂਹੀਂ ਤਾਂ ਅਸੀਂ ਦੱਸ ਪਾਈ ਹੈ। ਕੈਨੇਡਾ ਤੋਂ ਸਾਡੇ ਪਿੰਡ ਦੇ ਬੰਦੇ ਆਏ ਹੋਏ ਹਨ। ਮੈਂ ਉਨ੍ਹਾਂ ਨੂੰ ਕਿਹਾ, “ ਕੁੜੀ ਤਾਂ ਸਾਡੇ ਘਰ ਹੀ ਹੈਗੀ ਹੈ। ਘਰਵਾਲੀ ਦੀ ਸਕੀ ਭਾਣਜੀ ਹੈ। ਦੇਖ ਕੇ ਕੋਈ ਨਿੰਦ ਨਹੀਂ ਸਕਦਾ। ਇਸੇ ਲਈ ਉਨ੍ਹਾਂ ਨੂੰ ਨਾਲ ਹੀ ਲੈ ਆਇਆਂ ਹਾਂ। “ ਕੈਲੋ ਦੀ ਮਾਂ ਨੇ ਕਿਹਾ, “ ਉਨ੍ਹਾਂ ਨੂੰ ਘਰ ਦੇ ਅੰਦਰ ਲੈ ਆਵੋ। ਬਾਹਰ ਕਾਰ ਵਿੱਚ ਕਿਉਂ ਬੈਠਾ ਰੱਖਿਆਂ ਹੈ? ਇਹ ਵੱਸਦਾ ਘਰ ਹੈ। ਕੋਈ ਵੀ ਘਰ ਆ ਜਾਵੇ। ਉਸ ਨੂੰ ਹੱਥੀਂ ਛਾਵਾਂ ਕਰਦੇ ਹਾਂ। ਰੋਟੀ, ਚਾਹ, ਪਾਣੀ ਨਾਲ ਸੇਵਾ ਕਰਦੇ ਹਾਂ। ਇਹ ਤਾਂ ਆਪਣੀ ਕੈਲੋ ਨੂੰ ਦੇਖਣ ਆਏ ਹਨ। “ ਕੈਲੋ ਦੇ ਮਾਸੜ ਨੇ ਕੈਨੇਡਾ ਵਾਲੇ ਬੰਦੇ ਘਰ ਅੰਦਰ ਲਿਆਂਦੇ। ਉਹ ਚਾਰ ਜਾਣੇ ਸਨ। ਮੁੰਡਾ ਉਸ ਦਾ ਡੈਡੀ, ਭੈਣ ਤੇ ਜੀਜਾ ਸਨ। ਚਾਰੇ ਕੈਨੇਡਾ ਤੋਂ ਆਏ ਹੋਏ ਸਨ। ਚਾਹ ਪੀਣ ਪਿੱਛੋਂ ਕੈਲੋ ਦੀ ਮਾਸੀ ਉਸ ਨੂੰ ਲੈ ਕੇ ਆ ਗਈ। ਮੁੰਡੇ-ਕੁੜੀ ਦਾ ਕੱਦ-ਕਾਠ, ਰੂਪ, ਰੰਗ ਦੇਖ ਕੇ ਹੀ ਗੱਲ ਪੱਕੀ ਹੋ ਗਈ। ਸਾਰੇ ਇੱਕ ਦੂਜੇ ਨੂੰ ਕਹਿਣ ਲੱਗੇ, “ ਮੂੰਹ ਮਿੱਠਾ ਕਰੋ। ਸਬ ਕੁੱਝ ਠੀਕ ਹੈ। “ ਠੀਕ ਪਤਾ ਨਹੀਂ ਕੀ ਸੀ? ਪਾਸਪੋਰਟ, ਕੈਨੇਡਾ ਦਾ ਵੀਜ਼ਾ ਨਹੀਂ ਦੇਖਿਆ ਸੀ। ਕਿਸੇ ਨੂੰ ਪੜ੍ਹਾਈ ਨਹੀਂ ਪੁੱਛੀ ਸੀ। ਨਾਂ ਹੀ ਕੈਨੇਡਾ ਵਾਲਿਆਂ ਤੋਂ ਨੌਕਰੀਆਂ ਬਾਰੇ ਪੁੱਛਿਆ ਸੀ। ਬਈ ਤੁਹਾਡਾ ਕੈਨੇਡਾ ਵਿੱਚ ਕਾਹਦਾ ਬਿਜ਼ਨਸ ਹੈ? ਮੁੰਡੇ ਦੀ ਭੈਣ ਨੇ ਕਿਹਾ, “ ਸਾਨੂੰ ਵਿਆਹ ਪੰਜਾਂ ਦਿਨਾਂ ਤੇ ਚਾਹੀਦਾ ਹੈ। ਸਾਡੀ ਛੁੱਟੀ ਥੋੜ੍ਹੀ ਹੈ। “ ਕੈਲੋ ਦੀ ਮਾਂ ਨੇ ਕਿਹਾ, “ ਅਸੀਂ ਤਾਂ ਉਸੇ ਦਿਨ ਲਾਮਾ ਦੇ ਦੇਣੀਆਂ ਹਨ। ਜਦੋਂ ਤੁਸੀਂ ਕਹੋਗੇ। “ “ ਕੇਲੋ ਨੇ ਚੋਰ ਅੱਖ ਨਾਲ ਮੁੰਡੇ ਵੱਲ ਦੇਖਿਆ। ਉਹ ਉਸ ਵੱਲ ਦੇਖ ਕੇ ਹੱਸ ਰਿਹਾ ਸੀ। ਕੇਲੋ ਨੂੰ ਉਸ ਦੇ ਦੰਦ ਪੀਲੇ ਲੱਗੇ। ਕੈਲੋ ਨੂੰ ਧੁੜਧੁੜੀ ਜਿਹੀ ਆਈ। ਉਸ ਨੂੰ ਪਤਾ ਸੀ। ਪੀਲੇ ਦੰਦ ਤੰਬਾਕੂ ਖਾਣ ਵਾਲਿਆਂ ਦੇ ਹੁੰਦੇ ਹਨ। ਉਸ ਦਾ ਮਨ ਕੀਤਾ ਆਪਦੇ ਮੰਮੀ-ਡੈਡੀ ਨੂੰ ਕਹਿ ਦੇਵੇ, “ ਐਸੇ ਗੰਦੇ ਦੰਦਾਂ ਵਾਲੇ ਬੰਦੇ ਨਾਲ, ਮੈਂ ਵਿਆਹ ਨਹੀਂ ਕਰਾ ਸਕਦੀ। ਜਿਸ ਦੇ ਦੰਦ ਇੰਨੇ ਗੰਦੇ ਹਨ। ਮੂੰਹ ਵਿੱਚੋਂ ਮੁਸ਼ਕ ਵੀ ਮਾਰਦਾ ਹੋਣਾ ਹੈ। “ ਗੱਲ ਮੂੰਹ ਵਿੱਚ ਆਈ ਹੀ ਸੀ। ਮਾਸੀ ਨੇ ਕਹਿ ਦਿੱਤਾ, “ ਆਉਂਦੇ ਐਤਵਾਰ ਦਾ ਵਿਆਹ ਪੱਕਾ ਹੈ। “ ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗ ਗਏ। ਕੈਲੋ ਦੀ ਗੱਲ ਵਿੱਚੇ ਦੱਬ ਗਈ। ਜੇ ਕੈਲੋ ਇਹ ਕਹਿ ਵੀ ਦਿੰਦੀ। ਉਸ ਦੀ ਗੱਲ ਸੁਣਨੀ ਕਿਨ੍ਹੇ ਸੀ? ਸਾਰੇ ਉਸ ਤੋਂ ਸਿਆਣੇ ਬੈਠੇ ਸਨ। ਸਿਆਣਿਆਂ ਦਾ ਇਹੀ ਕਹਿਣਾ ਹੈ, ਮੁਫ਼ਤ ਦੀ ਗਾਂ ਦੇ ਦੰਦ ਨਹੀਂ ਗਿਣੀਦੇ, ਥਾਪੀ ਦੇ ਕੇ ਚੋਣ ਦੀ ਕਰੀਦੀ ਹੈ। “ ਕੈਨੇਡਾ ਵਾਲਾ ਮੁੰਡਾ ਘਰ ਆ ਗਿਆ ਸੀ। ਪੂਰੇ ਟੱਬਰ ਦੀ ਕੈਨੇਡਾ ਜਾਂਣ ਦੀ ਲਾਟਰੀ ਲੱਗ ਗਈ ਸੀ। ਮਰਦਾਂ ਨਾਲ ਵੀ ਕੁੱਝ ਐਸਾ ਹੀ ਹੁੰਦਾ ਹੈ। ਧੱਕੇ ਨਾਲ ਵਿਆਹ ਕਰਾਏ ਜਾਂਦੇ ਹਨ। ਵਿਚੋਲਿਆ ਦੇ ਕਰਾਏ ਰਿਸ਼ਤੇ ਵਿੱਚ ਕਿਸੇ ਵਿਆਹ ਵਾਲੇ ਮੁੰਡੇ-ਕੁੜੀ ਦੀ ਪਸੰਧ ਪੁੱਛੀ ਨਹੀਂ ਜਾਂਦੀ। ਰਿਸ਼ਤੇਦਾਰ ਆਪਦੀ ਪਸੰਧ ਦੇਖਦੇ ਹਨ। ਰੱਬ ਜਾਣੇ ਮਰਦ ਤੇ ਔਰਤ ਵਿੱਚੋਂ ਕੌਣ ਕੀਹਨੂੰ ਚਾਰਦਾ ਹੈ।

ਕੈਲੋ ਦੇ ਵਿਆਹ ਦਾ ਸਾਰੇ ਪਰਿਵਾਰ ਨੂੰ ਬਹੁਤ ਚਾਅ ਸੀ। ਹਰ ਕੋਈ ਉਸੇ ਲਈ ਤਿਆਰੀਆਂ ਕਰ ਰਿਹਾ ਸੀ। ਬਿਊਟੀ ਪਾਰਲਰ ਕੈਲੋ ਦਾ ਮੂੰਹ ਮੱਥਾ ਚਮਕਾਉਣ ਤੇ ਲੱਗੀ ਹੋਈ ਸੀ। ਹੱਥਾਂ-ਪੈਰਾਂ ਨੂੰ ਮਹਿੰਦੀ ਨਾਲ ਰੰਗਿਆ ਗਿਆ ਸੀ। ਕੋਲੇ ਦਾ ਪਤੀ ਪ੍ਰੇਮ ਪੰਜਾਬ ਵਿੱਚ ਵਿਆਹ ਇਸੇ ਲਈ ਕਰਾਉਣ ਆਇਆ ਸੀ। ਉਸ ਨੂੰ ਭੋਲੀ-ਭਾਲੀ ਕੁੜੀ ਚਾਹੀਦੀ ਸੀ। ਜਿਸ ਦੇ ਮੂੰਹ ਵਿੱਚ ਜ਼ੁਬਾਨ ਨਾਂ ਹੋਵੇ। ਨੌਕਰਾਣੀਆਂ ਵਾਂਗ ਕੰਮ ਕਰਨ ਵਿੱਚ ਪਿੱਛੇ ਨਾਂ ਹਟੇ। ਇਸ ਨੇ ਸੁਣਿਆ ਹੋਇਆ ਸੀ, “ ਪੇਡੂ ਕੁੜੀਆਂ ਨੂੰ ਸਿਰਫ਼ ਪਿੰਡ ਦਾ ਹੀ ਰਸਤਾ ਪਤਾ ਹੁੰਦਾ ਹੈ। ਇਹ ਪਾਲਤੂ ਜਾਨਵਰਾਂ ਵਾਂਗ, ਰੱਸਾ ਤੁੜਾ ਕੇ ਦੂਰ ਨਹੀਂ ਭੱਜਦੀਆਂ। ਵੱਧ ਤੋਂ ਵੱਧ ਪੇਕੇ ਘਰ ਤੱਕ ਦੌੜ ਸਕਦੀਆਂ ਹਨ। ਪੇਕੇ ਘਰ ਭੱਜ ਕੇ ਵੀ ਪਤੀ ਦੇ ਘਰ ਵਾਪਸ ਆ ਜਾਂਦੀਆਂ ਹਨ। ਪਰ ਅੱਜ ਕਲ ਭਜਾਉਣ ਵਾਲੇ ਬਹੁਤ ਟੱਕਰ ਜਾਂਦੇ ਹਨ। ਰਾਹ ਤੋਂ ਭਟਕਾ ਕੇ, ਕੁਰਾਹੇ ਪਾ ਕੇ ਆਪ ਡੰਡੀ ਫੜਦੇ ਹਨ।

ਪ੍ਰੇਮ ਆਮ ਹੀ ਰੱਜ ਕੇ ਸ਼ਰਾਬ ਪੀਂਦਾ ਸੀ। ਇਹ ਸ਼ਰਾਬ ਨਾਲ ਨਹਾਉਂਦਾ ਸੀ। ਇਸ ਦਾ ਡੈਡੀ ਆਪ ਸ਼ਰਾਬ ਪੀਂਦਾ ਸੀ। ਜਵਾਨ ਮੁੰਡੇ ਨੂੰ ਰੋਕ ਵੀ ਨਹੀਂ ਸਕਦਾ ਸੀ। ਹੌਲੀਡੇ ਮਨਾਉਣ ਪੰਜਾਬ ਗਏ ਸਨ। ਘਰ ਵਿਆਹ ਰੱਖਿਆ ਸੀ। ਪੰਜਾਬੀਆਂ ਦੇ ਸ਼ਰਾਬ ਪੀਤੀ ਬਗੈਰ ਸ਼ਗਨ ਨਹੀਂ ਹੁੰਦੇ। ਮਹਿਮਾਨਾਂ ਦੀ ਸੇਵਾ ਨਹੀਂ ਹੁੰਦੀ। ਕਈ ਐਸੇ ਵੀ ਹੁੰਦੇ ਹਨ। ਜੇ ਪੀਣ ਨੂੰ ਨਾਂ ਸ਼ਰਾਬ ਨਾਂ ਮਿਲੇ। ਜੁਆਕਾਂ ਵਾਂਗ ਰੁੱਸ ਜਾਂਦੇ ਹਨ। ਪ੍ਰੋਗਰਾਮ ਵਿਆਹ ਵਿੱਚੇ ਛੱਡ ਕੇ ਚਲੇ ਜਾਂਦੇ ਹਨ। ਪ੍ਰੇਮ ਤੇ ਉਸ ਦੇ ਡੈਡੀ ਕੋਲ ਹਰ ਸ਼ਾਮ ਨੂੰ ਪਿੰਡ ਦੇ ਜਾਣ-ਪਛਾਣ ਵਾਲੇ, ਸਰਪੰਚ ਤੇ ਗੁਆਂਢੀ ਆ ਜਾਂਦੇ ਹਨ। ਜਿੰਨਾ ਚਿਰ ਧਰਤੀ ਤੇ ਡਿਗਦੇ ਨਹੀਂ ਸਨ। ਉਨ੍ਹਾਂ ਚਿਰ ਪੀਣੋਂ ਨਹੀਂ ਹਟਦੇ ਸਨ। ਕਈ ਤਾਂ ਸਰਪੰਚ ਵਰਗੇ ਵੀ ਬੋਤਲ ਨੇਫ਼ੇ ਵਿੱਚ ਟੰਗ ਕੇ ਲੈ ਜਾਂਦੇ। ਪ੍ਰੇਮ ਵੀ ਮੂਧੇ ਮੂੰਹ ਡਿਗ ਕੇ ਬੱਸ ਕਰਦਾ ਸੀ। ਪ੍ਰੇਮ ਦੇ ਘਰ ਕੋਈ ਬਹੁਤੀ ਰੌਣਕ ਨਹੀਂ ਸੀ। ਅਸਲ ਮੇਲਾ ਤਾਂ ਕੁੜੀਆਂ ਵਾਲਿਆਂ ਦੇ ਘਰ ਲੱਗਦਾ ਹੈ। ਮੁੰਡੇ ਨੂੰ ਨਹਾ ਕੇ ਲੈ ਜਾਂਦੇ ਹਨ। ਮਰਦ ਔਰਤਾਂ ਵਾਂਗ ਆਪਣੇ–ਆਪ ਨੂੰ ਨਹੀਂ ਸਿੰਗਾਦੇ। ਕਹਿੰਦੇ ਨੇ, “ ਸ਼ੇਰਾਂ ਦੇ ਮੂੰਹ ਕੋਈ ਨਹੀਂ ਧੋਂਦਾ। “ ਜੇ ਔਰਤ ਮਾਂ ਦੇ ਰੂਪ ਵਿੱਚ ਨਿੱਕੇ ਹੁੰਦਿਆਂ ਨੂੰ ਨਾਂ ਨਹਾਵੇ। ਔਰਤਾਂ ਹੀ ਵਿਆਹ ਵਾਲੇ ਦਿਨ ਨ੍ਹਾਈ-ਧੋਈ ਕਰਾਉਂਦੀਆਂ ਹਨ। ਜੇ ਵਿਆਹ ਵਾਲੇ ਦਿਨ ਔਰਤਾਂ ਨਾਂ ਨਹਾਉਣ, ਮਰਦਾਂ ਬਿਚਾਰਿਆ ਦਾ ਕੀ ਹੋਵੇ? ਬਗੈਰ ਨਹਾਤੇ ਹੀ ਸੁੱਤੇ ਉੱਠਦੇ ਅੰਨਦਾ ਤੇ ਜਾ ਕੇ ਬੈਠ ਜਾਣ। ਫਿਰ ਸਾਰੀ ਉਮਰ ਪਤਨੀ ਨਹਾਉਣ ਦੀ ਯਾਦ ਦਿਵਾਉਂਦੀ ਰਹਿੰਦੀ ਹੈ।

ਗੁਆਂਢਣਾਂ ਭਾਬੀਆਂ ਪ੍ਰੇਮ ਦੇ ਦੁਆਲੇ ਇਕੱਠੀਆਂ ਹੋ ਗਈਆਂ ਸਨ। ਉਸ ਨੂੰ ਹਲਦੀ, ਵੇਸਣ, ਤੇਲ ਦੀ ਬਣੀ ਲੇਟੀ ਦਾ ਵਟਣਾ ਮਲਣ ਲਈ ਇਕੱਠੀਆਂ ਹੋਈਆਂ ਸਨ। ਬਾਰੀ-ਬਾਰੀ ਇਹ ਉਸ ਨੂੰ ਵਟਣਾ ਮੱਲ ਕੇ, ਹੋਰ ਨਿਖਾਰ ਰਹੀਆਂ ਸਨ। ਉਸ ਦੇ ਪਿੰਡੇ ਨੂੰ ਟੋਹ-ਟੋਹ ਕੇ ਦੇਖ ਰਹੀਆਂ ਸਨ। ਪ੍ਰੇਮ ਦੇ ਗੁਦ-ਗਦੀਆਂ ਹੋ ਰਹੀਆਂ ਸਨ। ਬੇਗਾਨੇ ਮਰਦ ਨੂੰ ਛੇੜਨ ਦਾ। ਔਰਤਾਂ ਤੋਂ ਮਾਲਸ਼ ਕਰਾ ਕੇ ਨਹਾਉਣ ਦਾ, ਅੱਜ ਹੀ ਆਖ਼ਰੀ ਮੌਕਾ ਸੀ। ਅੱਗੇ ਭਾਵੇਂ ਪ੍ਰੇਮ ਕੋਲੋਂ ਇਹੀ ਗੁਆਂਢਣਾਂ ਭਾਬੀਆਂ ਅੱਖ ਬੱਚਾ ਕੇ ਲੰਘ ਜਾਂਦੀਆਂ ਸਨ। ਮਰਦ ਦਾ ਕੁੱਝ ਪਤਾ ਨਹੀਂ ਹੈ। ਕਦੋਂ ਨੀਅਤ ਬਿਗੜ ਜਾਵੇ। ਐਸਾ ਮੌਕਾ ਕਦੇ ਹੀ ਥਿਉਂਦਾ ਹੈ। ਪਬਲਿਕ ਦੇ ਵਿੱਚ ਕਿਸੇ ਮਰਦ ਨੂੰ ਨੰਗਾ ਕਰਕੇ, ਸਬ ਦੇ ਸਾਹਮਣੇ ਨੰਗਾ ਕਰਕੇ, ਮਲ-ਮਲ ਕੇ, ਹਲਦੀ ਵੇਸਣ ਮੱਲ-ਮੱਲ ਕੇ ਨੁਹਾਇਆ ਜਾਵੇ। ਸੁਆਦ ਲੈਣ ਨੂੰ ਮਰਦ ਦਿਲ ਵਿੱਚ ਤਾਂ ਸੋਚਦੇ ਹੋਣੇ ਹਨ। ਹਰ ਰੋਜ਼ ਭਰਜਾਈਆਂ ਐਸੇ ਹੀ ਨਹਾਉਂਦੀਆਂ ਰਹਿਣ। ਪਿੰਡੇ ਦੀ ਮਾਲਸ਼, ਸੇਵਾ ਕਰਦੀਆਂ ਰਹਿਣ। ਬਾਰ-ਬਾਰ ਬਰਾਤ ਚੜ੍ਹਦੇ ਰਹੀਏ। ਪਿੱਛੋਂ ਭਾਵੇਂ ਵਿਆਹੀਆਂ ਜ਼ਨਾਨੀਆਂ ਸੰਭਾਲੀਆਂ ਨਾਂ ਜਾਣ। ਕੋਈ ਹੋਰ ਲੈ ਜਾਵੇ। ਪ੍ਰੇਮ ਦਾ ਦਾਦਾ ਚੌਧਰੀ ਕਹਾਉਂਦਾ ਸੀ। ਕਈ ਮਾਪੇ ਹੀ ਆਪਦੀਆਂ ਧੀਆਂ ਨੂੰ ਉਸ ਦੇ ਗਲ਼ ਪਾ ਜਾਂਦੇ ਹਨ। ਕਈ ਔਰਤਾਂ ਦਾਦੇ ਦੀ ਟੌਹਰ ਤੇ ਚੜ੍ਹਤ ਦੇਖ ਕੇ, ਜਾਣ ਬੁੱਝ ਕੇ, ਉਸ ਦੇ ਮਗਰ ਲੱਗ ਜਾਂਦੀਆਂ ਸਨ। ਆਖ਼ਰ ਉਹ ਵੀ ਬੰਦਾ ਸੀ। ਕੋਈ ਸਾਨ੍ਹ ਥੋੜ੍ਹੀ ਸੀ। ਉਹੀ ਔਰਤਾਂ ਭਈਏ ਤੇ ਸੀਰੀਆਂ ਦੇ ਕੰਮ ਆ ਜਾਂਦੀਆਂ ਸਨ। ਅਮੀਰਾਂ ਦੇ ਤਾਂ ਕੁੱਤੇ ਵੀ ਬੋਟੀਆਂ ਖਾਂਦੇ ਹਨ। ਨੌਕਰਾਂ ਨੇ ਵੀ ਹਰ ਤਰਾਂ ਦੀ ਝੂਠ ਵਿੱਚ ਮੂੰਹ ਮਾਰਨਾ ਹੁੰਦਾ ਹੈ।

ਕੈਲੋ ਤੇ ਪ੍ਰੇਮ ਦੇ ਘਰਾਂ ਵਿੱਚ ਕੜਾਹੀ ਚੜ੍ਹ ਗਈ ਸੀ। ਖਾਣ-ਪੀਣ ਲਈ ਮਿੱਠੀਆਂ ਚੀਜ਼ਾਂ, ਮਿਠਾਈਆਂ ਨਮਕੀਨ ਵਾਲੀਆਂ ਚੀਜ਼ਾਂ ਬਣਨ ਲੱਗ ਗਈਆਂ ਸਨ। ਕੰਮ ਕਰਨ ਵਾਲੇ ਵੀ ਜਾਣਦੇ ਹੁੰਦੇ ਹਨ। ਕੀਹਦੇ ਕੋਲੋਂ ਮਜ਼ਦੂਰੀ ਦੇ ਪੈਸੇ ਮਿਲਣੇ ਹਨ? ਕੀਹਦੇ ਕੋਲੋਂ ਪਹਿਲਾਂ ਹੀ ਐਡਵਾਂਸ ਫੜ ਕੇ ਕੰਮ ਕਰਨਾ ਹੈ? ਵਿਆਹ ਵਿੱਚ ਕੰਮ ਕਰਨ ਵਾਲਿਆਂ ਨੂੰ,ਕਿਸੇ ਨੇ ਪਹਿਲਾਂ ਹੀ ਦੱਸ ਦਿੱਤਾ ਸੀ। ਬਾਹਰਲੇ ਲੋਕ ਵੀ ਕਈ ਕੰਮ ਤੇ ਬੰਦਾ ਰੱਖ ਲੈਂਦੇ ਹਨ। ਫਿਰ ਕੁੱਝ ਦਿਨ ਕੰਮ ਕਰਾ ਲੈਂਦੇ ਹਨ। ਬਹਾਨੇ ਬਣਾਂ ਕੇ, ਕੰਮ ਵਿੱਚ ਨੁਕਸ ਕੱਢ ਕੇ, ਹਟਾ ਦਿੰਦੇ ਹਨ। ਕੰਮ ਕੀਤੇ ਦੇ ਪੈਸੇ ਨਹੀਂ ਦਿੰਦੇ। ਇਸ ਤਰਾਂ ਵਿਚਾਰਾ ਮਜ਼ਦੂਰ ਘਰ ਦੇ ਖ਼ਰਚੇ ਕਿਵੇਂ ਚਲਾਵੇ? ਕਈਆਂ ਦੇ ਘਰ ਵਿੱਚ ਇੱਕੋ ਜਾਣਾ ਕੰਮ ਕਰਨ ਵਾਲਾ ਹੁੰਦਾ ਹੈ। ਸਾਰਾ ਟੱਬਰ ਉਸ ਦੇ ਹੱਥਾਂ ਵੱਲ ਦੇਖਦਾ ਹੈ। ਪ੍ਰੇਮ ਨਵੇਂ ਬਿਚਾਰਾਂ ਦਾ ਨੌਜਵਾਨ ਸੀ। ਉਹ ਹਰ ਮੰਗਣ ਵਾਲੇ ਨੂੰ ਜੇਬ ਵਿਚੋਂ ਪੈਸੇ ਕੱਢ ਕੇ, ਸੌ-ਦੋ ਸੌ ਦੇ ਦਿੰਦਾ ਸੀ। ਪ੍ਰੇਮ ਦਾ ਡੈਡੀ ਪੱਕਾ ਬਿਜ਼ਨਸ ਮੈਨ ਸੀ। ਟਰੱਕ ਡਰਾਈਵਰਾਂ ਦੀ ਤਨਖ਼ਾਹ ਕਈ-ਕਈ ਮਹੀਨਿਆਂ ਦੀ ਇਸ ਵੱਲ ਚੱਲਦੀ ਸੀ। ਅਗਲਾ ਪਿਛਲੀ ਤਨਖ਼ਾਹ ਲੈਣ ਦਾ ਮਾਰਾ ਹੋਰ ਕੰਮ ਕਰੀ ਜਾਂਦਾ ਸੀ। ਕਈਆਂ ਨੂੰ ਤਾਂ ਚਾਹ, ਦਾਲ-ਰੋਟੀ ਤੇ ਹੀ ਰੱਖਦਾ ਸੀ। ਜਦੋਂ ਜੀਅ ਕਰਦਾ ਸੀ। ਛਿੱਤਰ ਮਾਰ ਕੇ ਗੱਡੀ ਤੋਂ ਰਸਤੇ ਵਿਚਕਾਰ ਹੀ ਲਾਹ ਦਿੰਦਾ ਸੀ। ਟਰੱਕ,ਟੈਕਸੀ ਡਰਾਈਵਰਾਂ ਦੀ ਕਿਹੜਾ ਲੇਬਰ ਬੋਰਡ ਮਜ਼ਦੂਰ ਯੂਨੀਅਨ ਹੈ? ਜੋ ਮਜ਼ਦੂਰਾ ਦੇ ਹੱਕਾਂ ਲਈ ਲੜਨਗੇ। ਲੇਬਰ ਬੋਰਡ ਵੀ ਮਾਲਕਾਂ ਤੇ ਮਜ਼ਦੂਰਾ ਦੋਨਾਂ ਨੂੰ ਖਾਂਦੇ ਹਨ।

ਜੋ ਪੈਸਾ ਵੱਧ-ਘੱਟ ਕੰਮਾਂ ਰਹੇ ਹਨ। ਗੌਰਮਿੰਟ ਨੂੰ ਹਿਸਾਬ ਦੇਣ ਦੀ ਲੋੜ ਨਹੀਂ ਸਮਝਦੇ। ਮਾਲਕ ਪੈਸਿਆਂ ਵਾਂਗ ਮਜ਼ਦੂਰ ਦੀਆਂ ਬੋਟੀਆਂ ਵੀ ਖਾ ਜਾਣੀਆਂ ਚਾਹੁੰਦੇ ਹਨ। ਕੈਨੇਡਾ ਵਿੱਚ ਲੇਬਰ ਬੋਰਡ, ਮਜ਼ਦੂਰ ਦੀ ਸਹਾਇਤਾ ਲਈ ਬਣਾਈ ਗਈ ਸੰਸਥਾ ਹੈ। ਮਜ਼ਦੂਰ ਯੂਨੀਅਨ ਮਜ਼ਦੂਰਾਂ ਤੋਂ ਰਿਪੋਰਟ ਲਿਖਾ ਕੇ, ਫੈਇਲਾ ਦੇ ਥੱਲੇ ਸਾਲ ਭਰ ਲਈ ਦੱਬ ਦਿੰਦੇ ਹਨ। ਫਿਰ ਏਜੰਟਾਂ ਨੂੰ ਪੈਸਾ ਲੈਣ ਲਈ ਕੇਸ ਦੇ ਦਿੰਦੇ ਹਨ। ਉਹ ਕਿਹੜਾ ਠਾਣੇਦਾਰ ਲੱਗੇ ਹਨ? ਜੋ ਡਾਂਗ ਫੇਰ ਕੇ, ਪੈਸੇ ਦੁਆ ਦੇਣਗੇ। ਕਈ ਮਾਲਕ ਉਦੋਂ ਹੀ ਕੰਪਨੀ ਦਾ ਘਾਟਾ ਦਿਖਾ ਕੇ, ਕੰਪਨੀ ਦਾ ਨਾਮ ਬਦਲ ਕੇ ਹੋਰ ਖੋਲ ਲੈਂਦੇ ਹਨ। ਜਾਂ ਕੰਪਨੀ ਵੇਚ ਦਿੰਦੇ ਹਨ। ਆਪ ਵੀ ਅਲੋਪ ਹੋ ਜਾਂਦੇ ਹਨ। ਫ਼ੋਨ ਨੰਬਰ, ਐਡਰੈੱਸ, ਟਿੱਕਾਂਣਾਂ,ਸੂਬਾ ਬਦਲ ਲੈਂਦੇ ਹਨ। ਮਜ਼ਦੂਰਾਂ ਦੀ ਮਦਦ ਲਈ ਗੌਰਮਿੰਟ ਜਾਂ ਹੋਰ ਜਥੇਬੰਦੀ ਕੁੱਝ ਖ਼ਾਸ ਨਹੀਂ ਕਰ ਰਹੇ। ਮਜ਼ਦੂਰੀ ਕਰਨ ਵਾਲਾ ਅੱਜ ਵੀ ਭੁੱਖਾ ਮਰ ਰਿਹਾ ਹੈ। ਗ਼ਰੀਬੀ ਵਿੱਚ ਦਿਨ ਕੱਟਦਾ ਹੈ। ਮਜ਼ਦੂਰ ਨੂੰ ਜਾਗਣ ਦੀ ਲੋੜ ਹੈ।

 ਜੇ ਕਿਸੇ ਵੱਲ ਪੈਸੇ ਨਿਕਲਦੇ ਹਨ। ਬਹਾਨੇ ਬਣਾਂ ਕੇ ਪੈਸੇ ਲੈਣ ਦੀ ਗੱਲ ਕਰੋ। ਜੇ ਲੱਗਦਾ ਹੈ, ਮਾਲਕ ਜਾਂ ਬੋਸ ਤਨਖ਼ਾਹ ਦੇਣ ਵਿੱਚ ਘੌਲ ਜਾਂ ਚਲਾਕੀ ਕਰਦਾ ਹੈ। ਉਸ ਦਾ ਪਿੱਛਾ ਨਾਂ ਛੱਡੋ। ਮੌਕਾ ਮਿਲਦੇ ਹੀ ਉਸ ਨੂੰ ਯਾਦ ਕਰਾਉਂਦੇ ਰਹੋ। ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸ ਦੇਵੇ। ਪਰ ਐਸੇ ਲੋਕਾਂ ਨੂੰ ਹੋਰਾਂ ਦੀ ਕੋਈ ਸ਼ਰਮ ਨਹੀਂ ਹੁੰਦੀ। ਸ਼ਰਮ ਕਰਨ ਵਾਲਾ ਬਿਜ਼ਨਸ ਮੈਨ ਨਹੀਂ ਬਣ ਸਕਦਾ। ਇਹ ਵੀ ਕੋਈ ਹੱਲ ਨਹੀਂ ਹੈ। ਐਸੇ ਬੰਦਿਆਂ ਨਾਲ ਨੌਕਰੀ ਹੀ ਨਾਂ ਕਰੋ। ਜੇ ਮਜ਼ਦੂਰ ਇੰਨੇ ਕਮਜ਼ੋਰ ਹੋ ਗਏ। ਐਸੇ ਮਜ਼ਦੂਰ ਦਾ ਹੱਕ ਖਾਣ ਵਾਲੇ ਬੰਦਿਆਂ ਨੂੰ ਨੱਥ ਕੌਣ ਪਾਵੇਗਾ? ਹੱਕ ਲੜ ਕੇ ਮਿਲਦੇ ਹਨ। ਕਿਸੇ ਦਾ ਸਿਰ ਪਾੜਨ ਤੇ ਗਾਲ਼ਾਂ ਕੱਢਣ ਦੀ ਲੋੜ ਨਹੀਂ ਹੈ। ਐਸੇ ਪੰਗੇ ਲੈਣ ਨਾਲ ਗੱਲ ਦਾ ਖਿਲਾਰਾ ਪੈ ਜਾਂਦਾ ਹੈ। ਹੋਰ ਮੁਸੀਬਤਾਂ, ਝਮੇਲੇ ਖੜ੍ਹੇ ਹੋ ਜਾਂਦੇ ਹਨ। ਸਿਰਫ਼ ਪਿਆਰ ਤੇ ਨਰਮੀ ਨਾਲ ਸ਼ਬਦਾਂ ਦਾ ਬਿਚਾਰ ਵੰਟਦਰਾ ਕਰਨਾ ਹੈ। ਮੀਡੀਏ ਰਾਹੀ ਪ੍ਰਚਾਰ ਕਰਕੇ, ਐਸੇ ਲੋਕਾਂ ਨੂੰ ਨੱਥ ਪੈ ਸਕਦੀ ਹੈ। ਅੱਜ ਕਲ ਲੋਕ ਪੁਲੀਸ ਤੇ ਅਦਾਲਤ ਤੋਂ ਨਹੀਂ ਡਰਦੇ। ਮੀਡੀਏ ਤੋਂ ਡਰਦੇ ਹਨ। ਅੱਖ ਝਪਕ ਨਾਲ ਖ਼ਬਰ ਫ਼ੋਟੋਆਂ, ਫ਼ਿਲਮਾਂ ਸਣੇ,ਦੁਨੀਆ ਭਰ ਵਿੱਚ ਪਹੁੰਚ ਜਾਂਦੀ ਹੈ। ਮਜ਼ਦੂਰ ਦਾ ਹੱਕ ਰੱਖਣ ਦਾ ਧੱਕਾ ਪਿੰਡਾਂ, ਸ਼ਹਿਰਾਂ ਤੇ ਹਰ ਦੇਸ਼, ਹਰ ਕੌਮ ਦੇ ਲੋਕਾਂ ਵਿੱਚ ਹੁੰਦਾ ਹੈ। ਜਿੰਨਾ ਚਿਰ ਮਜ਼ਦੂਰ ਸਹਿੰਦੇ ਰਹਿਣਗੇ। ਇਹ ਪੂੰਜੀਵਾਦ ਲੋਕ ਹੱਕ ਖੋਂਹਦੇ ਰਹਿਣਗੇ। ਕੈਨੇਡਾ ਵਿੱਚ ਹੀ ਐਸੇ ਬਹੁਤ ਲੋਕ ਕਰਦੇ ਹਨ। ਇਹੀ ਕੰਮ ਰੈਸਟੋਰੈਂਟ ਤੇ ਹੋਰ ਕਈ ਪੰਜਾਬੀਆਂ ਤੇ ਗੋਰਿਆ,ਕਾਲਿਆਂ ਸਬ ਲੋਕਾਂ ਦਾ ਹੈ। ਖ਼ਾਸ ਕਰਕੇ ਪੰਜਾਬੀ ਵੀ ਮਜ਼ਦੂਰਾਂ ਦਾ ਹੱਕ ਮਾਰਨ ਵਿੱਚ ਪਿੱਛੇ ਨਹੀਂ ਹਨ। ਤਨਖ਼ਾਹ ਸਮੇਂ ਸਿਰ ਨਹੀਂ ਦਿੰਦੇ। ਤਨਖ਼ਾਹ ਘੱਟ ਦਿੰਦੇ ਹਨ। ਤਨਖ਼ਾਹ ਦੱਬ ਵੀ ਲੈਂਦੇ ਹਨ। ਵੱਡੀਆਂ ਕੰਪਨੀਆਂ ਤਾਂਹੀਂ ਬਣਦੀਆਂ ਹਨ। ਕਈ ਲੋਕਾਂ ਤੋਂ ਨੌਕਰਾਣੀਆਂ, ਭਈਆਂ ਦੀ ਮਜ਼ਦੂਰੀ ਦਿੱਤੀ ਹੀ ਨਹੀਂ ਜਾਂਦੀ।

Share Button

Leave a Reply

Your email address will not be published. Required fields are marked *