Fri. Aug 23rd, 2019

ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਨੀਤੀ ਆਯੋਗ ਦੀ ਬੈਠਕ ‘ਚ ਹਿੱਸਾ ਬਣਨ ਤੋਂ ਕੀਤਾ ਇਨਕਾਰ

ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਨੀਤੀ ਆਯੋਗ ਦੀ ਬੈਠਕ ‘ਚ ਹਿੱਸਾ ਬਣਨ ਤੋਂ ਕੀਤਾ ਇਨਕਾਰ

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਪ੍ਰਮੁੱਖ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਨੀਤੀ ਆਯੋਗ ਵੱਲੋਂ ਬੁਲਾਈ ਬੈਠਕ ‘ਚ ਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਮਮਤਾ ਨੇ ਤਰਕ ਦਿੱਤਾ ਹੈ ਕਿ ਨੀਤੀ ਆਯੋਗ ਕੋਲ ਕੋਈ ਵਿੱਤੀ ਅਧਿਕਾਰ ਨਹੀਂ ਹੈ। ਅਜਿਹੇ ‘ਚ ਇਨ੍ਹਾਂ ਬੈਠਕਾਂ ‘ਚ ਭਾਗ ਲੈਣ ਦਾ ਕੋਈ ਫਾਇਦਾ ਨਹੀਂ ਹੈ। ਇੱਥੇ ਦੱਸਣਾ ਜ਼ਰੂਰੀ ਹੈ ਕਿ ਮੋਦੀ ਦੇ ਪਿਛਲੇ ਕਾਰਜਕਾਲ ‘ਚ ਵੀ ਮਮਤਾ ਨੇ ਅਜਿਹੀਆਂ ਬੈਠਕਾਂ ਤੋਂ ਦੂਰੀ ਬਣਾ ਕੇ ਰੱਖੀ ਸੀ। ਉਨ੍ਹਾਂ ਇਸ ਵਾਰ ਤਾਂ ਪੀਐੱਮ ਮੋਦੀ ਦੇ ਹਲਫ਼ਦਾਰੀ ਸਮਗਾਮ ‘ਚ ਹਿੱਸਾ ਨਹੀਂ ਲਿਆ।

ਮਮਤਾ ਬੈਨਰਜੀ ਨੇ ਵੀ ਹੁਣ ਕੇਂਦਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈੈ। ਸ਼ੁੱਕਰਵਾਰ ਨੂੰ ਮਮਤਾ ਬੈਨਰਜੀ ਨੇ ਪੀਐੱਮ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਨੀਤੀ ਆਯੋਗ ਦੀ ਬੈਠਕ ‘ਚ ਸ਼ਾਮਲ ਨਹੀਂ ਹੋਵੇਗੀ। ਚਿੱਠੀ ‘ਚ ਮਮਤਾ ਨੇ ਲਿਖਿਆ, ‘ਨੀਤੀ ਆਯੋਗ ਕੋਲ ਕੋਈ ਵਿੱਤੀ ਅਧਿਕਾਰ ਅਤੇ ਸੂਬੇ ਦੀਆਂ ਯੋਜਨਾਵਾਂ ਨੂੰ ਸਮਰਥਨ ਦੇਣ ਦਾ ਅਧਿਕਾਰ ਨਹੀਂ ਹੈ, ਇਸ ਲਈ ਮੇਰਾ ਬੈਠਕ ‘ਚ ਆਉਣਾ ਬੇਕਾਰ ਹੈ।’

Leave a Reply

Your email address will not be published. Required fields are marked *

%d bloggers like this: