ਮਨ ਨੂੰ ਇਕਾਗਰ ਰੱਖਣ ਲਈ ਧਿਆਨ ਸਾਧਨਾ ਜਰੂਰੀ- ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ

ਮਨ ਨੂੰ ਇਕਾਗਰ ਰੱਖਣ ਲਈ ਧਿਆਨ ਸਾਧਨਾ ਜਰੂਰੀ- ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ

22mlp001ਮੁੱਲਾਂਪੁਰ ਦਾਖਾ, 22 ਨਵੰਬਰ (ਮਲਕੀਤ ਸਿੰਘ) ਇਸ ਪਦਾਰਥਵਾਦੀ ਯੁੱਗ ‘ਚ ਘਰੇਲੂ ਜਿੰਮੇਵਾਰੀਆਂ ਦੇ ਨਾਲ ਨਾਲ ਮਨ ਨੂੰ ਇਕਾਗਰ ਅਤੇ ਮਜਬੂਤ ਸਥਿਤੀ ‘ਚ ਰੱਖਣ ਲਈ ਧਿਆਨ ਸਾਧਨਾ ਅਤੇ ਧਾਰਮਿਕ ਪਾਸੇ ਲਾਉਣਾ ਜਰੂਰੀ ਹੈ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਭੂਰੀ ਵਾਲੇ ਭੇਖ ਧਾਮ ਤਲਵੰਡੀ ਖੁਰਦ ਦੇ ਮੋਜੂਦਾ ਗੱਦੀ ਨਸ਼ੀਨ ਸਵਾਮੀ ਸੰਕਰਾਂ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਕੁਟੀਆ ਧਾਮ ਤਲਵੰਡੀ ਖੁਰਦ ਵਿਖੇ ਅਸ਼ਟਮੀ ਦੇ ਸੁੱਭ ਦਿਹਾੜੇ ਤੇ ਇਕੱਤਰ ਹੋਈਆਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕੀਤਾ ਉਹਨਾਂ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਨੇ ਜਿੱਥੇ ਮਨੁੱਖਾ ਦੇਹੀ ਨੂੰ ਦੁਰਲੱਭ ਦੱਸਿਆ ਹੈ ਉੱਥੇ ਜੀਵਨ ਨੂੰ ਸਫਲਾ ਕਰਨ ਲਈ ਸਾਧਨ ਵੀ ਦੱਸੇ ਗਏ ਹਨ, ਜਿਵੇਂ ਜਪ, ਤਪ, ਯੋਗ, ਧਿਆਨ, ਸਾਧਨਾ ਆਦਿਕ ਕਰਨ ਨਾਲ ਮਨੁੱਖ ਦੇ ਅੰਤਾਕਰਨ ਦੀ ਸ਼ੁੱਧੀ ਹੁੰਦੀ ਹੈ ਜੇਕਰ ਮਨੁੱਖੀ ਅੰਤਾ ਕਰਨ ਅਜਿਹੇ ਸਾਧਨਾਂ ਨੂੰ ਅਪਣਾਉਣ ਉਪਰੰਤ ਵੀ ਸ਼ੁੱਧ ਨਾ ਹੋਇਆ ਤਾਂ ਉਹ ਕੇਵਲ ਇੱਕ ਪ੍ਰਸ਼ਰਮੀ ਹੀ ਮੰਨਿਆ ਜਾਵੇਗਾ ਇਸ ਮੌਕੇ ਸਵਾਮੀ ਹੰਸਾਂ ਨੰਦ ਜੀ ਗੰਗੋਤਰੀ ਧਾਮ, ਸਵਾਮੀ ਸੁਰੇਸ਼ਵਰਾ ਨੰਦ ਜੀ ਭੂਰੀ ਵਾਲੇ, ਸਵਾਮੀ ਬਲਦੇਵ ਦਾਸ ਜੀ, ਜੱਥੇਦਾਰ ਅਵਤਾਰ ਸਿੰਘ, ਲਾਲ ਚੰਦ ਚੌਹਾਨ, ਪ੍ਰਧਾਨ ਤੀਰਥ ਸਿੰਘ ਸਰਾਂ, ਬਾਈ ਬਲਜਿੰਦਰ ਸਿੰਘ, ਗੁਰਮੀਤ ਸਿੰਘ ਬੈਂਸਾਂ, ਕੇਵਲ ਸਿੰਘ ਬੜੂੰਦੀ, ਦਰਸਨ ਸਿੰਘ ਮੈਬਰ, ਸਤਪਾਲ ਸਿੰਘ ਔਜਲਾ ਅਤੇ ਮਨਿੰਦਰ ਸਿੰਘ ਤੂਰ ਆਦਿ ਹਾਜ਼ਰ ਸ਼ਨ।

Share Button

Leave a Reply

Your email address will not be published. Required fields are marked *

%d bloggers like this: