ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੋ ਗਿਆਨ ਪ੍ਰੋਗਰਾਮ ਕੋਰਸ ਪ੍ਰਦਾਨ

ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੋ ਗਿਆਨ ਪ੍ਰੋਗਰਾਮ ਕੋਰਸ ਪ੍ਰਦਾਨ

ਅੰਮ੍ਰਿਤਸਰ, 06 ਜੁਲਾਈ,2020 – (ਨਿਰਪੱਖ ਆਵਾਜ਼ ਬਿਊਰੋ): ਭਾਰਤ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਗਿਆਨ ਪ੍ਰੋਗਰਾਮ (ਗਲੋਬਲ ਇਨੀਸ਼ੀਏਟਿਵ ਆਫ ਅਕੈਡੇਮਿਕ ਨੈਟਵਰਕ) ਦੇ ਅੰਤਰਗਤ ਦੋ ਹੋਰ ਨਵੇਂ ਕੋਰਸ ਪ੍ਰਦਾਨ ਕੀਤੇ ਹਨ। ਗਿਆਨ ਪ੍ਰੋਗਰਾਮ 2016 ਵਿਚ ਸ਼ੁਰੂ ਕੀਤਾ ਗਿਆ ਸੀ ਜੋ ਕਿ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ `ਤੇ ਮੌਕਾ ਦਿੱਤਾ ਜਾਂਦਾ ਹੈ। ਇਸ ਅਧੀਨ ਵਿਦਿਆਰਥੀਆਂ ਨੂੰ ਭਾਸ਼ਣ ਦੇਣ ਲਈ ਸੱਦਿਆ ਜਾਂਦਾ ਹੈ ਜੋ ਕਿ ਇਕ ਤੋਂ ਦੋ ਹਫਤਿਆਂ ਤਕ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਦੇ ਮੁਹਾਰਤ ਬਾਰੇ ਜਾਣਕਾਰੀ ਦਿੰਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਏ-ਸਟਾਰ ਯੂਨੀਵਰਸਿਟੀ ਹੋਣ ਕਰਕੇ ਦੇਸ਼ ਦੀਆਂ ਮੋਢੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੈ ਜਿਸ ਨੂੰ ਕਿ ਗਿਆਨ ਪ੍ਰੋਗਰਾਮ ਸ਼ੁਰੂ ਕਰਨ ਦੀ ਸਹੂਲਤ ਪ੍ਰਾਪਤ ਹੈ।

ਯੂਨੀਵਰਸਿਟੀ ਵਿਖੇ ਗਿਆਨ ਪ੍ਰੋਗਰਾਮ ਦੇ ਕੋਆਰਡੀਨੇਟਰ, ਪ੍ਰੋ. ਪਲਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ ਵੱਖ ਫੈਕਲਟੀ ਮੈਂਬਰਾਂ ਅਤੇ ਵਿਦਿਆਥੀਆਂ ਦੇ ਪਰਪੋਜ਼ਲ ਨੂੰ ਧਿਆਨ ਵਿਚ ਰੱਖਦਿਆਂ ਵਿਦੇਸ਼ੀ ਫੈਕਲਟੀ ਮੈਂਬਰਾਂ ਦੀ ਸਾਂਝ ਨਾਲ 2016-19 ਦੌਰਾਨ 14 ਗਿਆਨ ਪ੍ਰੋਗਰਾਮ ਨੈਸ਼ਨਲ ਕਮੇਟੀ ਦੀ ਸਕਰੀਨਿੰਗ ਉਪਰੰਤ ਦਿੱਤੇ ਗਏ ਸਨ। ਇਹ ਕੋਰਸ ਵੱਖ ਵੱਖ ਫੈਕਲਟੀਆਂ ਕੈਮਿਸਟਰੀ, ਫਿਜ਼ਿਕਸ, ਬਾਇਓਟੈਕਨਾਲੋਜੀ, ਫੂਡ ਸਾਇੰਸਜ਼, ਆਰਕੀਟੈਕਚਰ ਅਤੇ ਬੋਟਾਨੀਕਲ ਸਾਇੰਸਜ਼ ਲਈ ਅਮਰੀਕਾ, ਕੈਨੇਡਾ, ਇੰਡਲੈਂਡ, ਡੈਨਮਾਰਕ, ਜਰਮਨੀ ਅਤੇ ਜਪਾਨ ਤੋਂ ਫੈਕਲਟੀ ਨੂੰ ਸੱਦਿਆ ਗਿਆ ਸੀ ਜਿਸ ਦਾ ਸਾਡੇ ਵਿਦਿਆਰਥੀਆਂ ਨੂੰ ਭਰਪੂਰ ਫਾਈਦਾ ਹੋਇਆ ਸੀ।

ਹੁਣ ਗਿਆਨ ਪ੍ਰੋਗਰਾਮ ਦੇ ਤੀਜੇ ਫੇਜ਼ ਵਿਚ ਯੂਨੀਵਰਸਿਟੀ ਫੈਕਲਟੀ ਨੇ ਦਸ ਪਰਪੋਜ਼ਲ ਦਿੱਤੇ ਸਨ ਜੋ ਕਿ ਮੁਲਾਂਕਣ ਵਿਚ ਹਨ। ਹੁਣ ਤਕ ਤੀਜੇ ਫੇਜ਼ ਵਿਚ ਫੈਕਲਟੀ ਆਫ ਕੰਪਿਊਟਰ ਸਾਇੰਸ ਅਤੇ ਫਿਜ਼ਿਕਸ ਵਿਚ ਦੋ ਕੋਰਸ ਯੂਨੀਵਰਸਿਟੀ ਨੂੰ ਮਿਲ ਚੁੱਕੇ ਹਨ। ਡਾ. ਕੁਲਜੀਤ ਕੌਰ ਅਤੇ ਡਾ. ਅਮਨ ਮਹਾਜਨ ਇਸ ਦੇ ਕੋਆਰਡੀਨੇਟਰ ਹੋਣਗੇ ਅਤੇ ਯੂਨੀਵਰਸਿਅਡ ਰੇ ਜੁਅਨ ਕਾਰਲੋਸ, ਮਯਰਿਡ ਅਤੇ ਪ੍ਰੋ. ਜੀਨ-ਮਾਈਕਲ ਨੁੰਜ਼ੀ, ਕੁਈਨਜ਼ ਯੂਨੀਵਰਸਿਟੀ ਕੈਨੇਡਾ ਇਸ ਦੇ ਰਿਸੋਰਸ ਪਰਸਨ ਹਨ। ਇਹ ਕੋਰਸ ਜਲਦੀ ਹੀ ਕਰਵਾਏ ਜਾਣਗੇ।

ਪ੍ਰੋ. ਪਲਵਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਅਧਿਆਪਕ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਬਹੁਤ ਮਿਹਨਤ ਨਾਲ ਉਚ ਪਾਏ ਦੇ ਕਾਰਜ ਕਰ ਰਹੇ ਹਨ ਜਿਸ ਨਾਲ ਗਿਆਨ ਪ੍ਰੋਗਰਾਮ ਜਿਹੇ ਕੋਰਸ ਯੂਨੀਵਰਸਿਟੀ ਨੂੰ ਪ੍ਰਾਪਤ ਹੋ ਰਹੇ ਹਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: