ਮਨੁੱਖੀ ਸਰੀਰ ਲਈ ਲੋੜੀਂਦੇ ਤੱਤਾਂ ਅਤੇ ਖਣਿਜਾਂ ਨਾਲ ਭਰਪੂਰ ਹੈ -ਗੁੜ੍ਹ

ss1

ਮਨੁੱਖੀ ਸਰੀਰ ਲਈ ਲੋੜੀਂਦੇ ਤੱਤਾਂ ਅਤੇ ਖਣਿਜਾਂ ਨਾਲ ਭਰਪੂਰ ਹੈ -ਗੁੜ੍ਹ

ਸਤਨਾਮ ਸਿੰਘ ਮੱਟੂ
ਭਾਰਤੀ ਲੋਕ ਸਦੀਆਂ ਤੋਂ ਖਾਣ ਲਈ ਗੁੜ ਦੀ ਵਰਤੋਂ ਮਿੱਠੇ ਵਜੋਂ ਕਰਦੇ ਰਹੇ ਹਨ। ਇਹ ਇਸਨਾਨ ਨੂੰ ਕੁਦਰਤ ਤੋਂ ਮਿਲੀ ਗੁਣਾਂ ਅਤੇ ਸਰੀਰ ਲਈ ਲੋੜੀਂਦੇ ਤੱਤਾਂ ਨਾਲ ਭਰਪੂਰ ਇੱਕ ਅਮਾਨਤ ਹੈ।ਇਸਨੂੰ ਮਿੱਠਿਆਂ ਦਾ ਸਰਦਾਰ ਕਹਿਣ ਤੇ ਕੋਈ ਅਤਿਕਥਨੀ ਨਹੀਂ ਹੋਵੇਗੀ।ਗੁੜ੍ਹ ਭਾਰਤੀ ਸੱਭਿਆਚਾਰ ਵਿੱਚ ਖੁਸ਼ੀ ਅਤੇ ਸ਼ਗਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।ਅੱਜ ਵੀ ਭਾਰਤੀ ਸ਼ਗਨ ਦੇ ਤੌਰ ਤੇ ਗੁੜ੍ਹ ਦੀ ਭੇਲੀ ਦਾ ਆਦਾਨ ਪ੍ਰਦਾਨ ਕਰਦੇ ਹਨ।ਪੁਰਾਣੇ ਜ਼ਮਾਨੇ ਚ ਖ਼ੁਸ਼ੀ ਮੌਕੇ ਗੁੜ੍ਹ ਨਾਲ ਮੂੰਹ ਮਿੱਠਾ ਕਰਵਾਇਆ ਜਾਂਦਾ ਸੀ,ਮੁੰਡਾ ਜੰਮਣ ਅਤੇ ਵਿਆਹ ਦੀ ਗੰਢ ਭੇਜਣ ਸਮੇਂ ਗੁੜ੍ਹ ਸ਼ਗਨ ਵਜੋਂ ਭੇਜਿਆ ਜਾਂਦਾ ਸੀ,ਪਰ ਸਮੇਂ ਚ ਬਦਲਾਅ ਦੇ ਨਾਲ ਇਸਦੀ ਥਾਂ ਰਸਾਇਣ ਭਰਪੂਰ ਚੀਨੀ ਤੋਂ ਬਣੇ ਖਾਧ ਪਦਾਰਥਾਂ ਨੇ ਲੈ ਲਈ ਹੈ।ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਪੋਸ਼ਕ ਤੱਤ ਮਿਲਦੇ ਹਨ। ਗੁੜ ਹਮੇਸ਼ਾ ਤਾਜ਼ੇ ਗੰਨੇ ਅਤੇ ਤਾੜ ਦੇ ਰਸ ਤੋਂ ਬਣਾਇਆ ਜਾਂਦਾ ਹੈ। ਗੁੜ੍ਹ ਦਾ ਰੰਗ ਅਕਸਰ ਗਹਿਰਾ ਸੁਨਹਿਰੀ ਭੂਰਾ ਹੁੰਦਾ ਹੈ। ਗੁੜ ਨੂੰ ਖਾਣੇ ਦੇ ਸੁਆਦ ਲਈ ਹੀ ਨਹੀਂ ਵਰਤਿਆ ਜਾਂਦਾ ਸਗੋਂ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਦੂਰ ਕਰਨ ਲਈ ਵੀ ਵਰਤਿਆਂ ਜਾਂਦਾ ਹੈ। ਗੁੜ ਵਿੱਚ ਮਿਨਰਲ ਅਤੇ ਵਿਟਾਮਿਨਜ਼ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ ਅਤੇ ਪੋਟਾਸ਼ੀਅਮ ਤੇ ਕਾਪਰ ਵੀ ਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਵਿਟਾਮਿਨ ‘ਬੀ’, ਗੁਲੂਕੋਜ, ਫਰੋਕਟੋਜ਼,ਅਤੇ ਨਿਆਸਿਨ ਵੀ ਹੁੰਦੀ ਹੈ।ਗੁੜ ਦੀ ਗੱਚਕ ,ਰਿਉੜੀਆਂ, ਗੁੜ੍ਹ ਦੀ ਚਾਹ,ਦੁੱਧ ਚ ਗੁੜ੍ਹ ਪਾਕੇ ਪੀਣਾ,ਸ਼ੱਕਰ ਦੀ ਚੂਰੀ,ਗੁੜ੍ਹ ਜਾਂ ਸ਼ੱਕਰ ਦਾ ਸ਼ਰਬਤ ਸਿਹਤ ਲਈ ਅਨਾਮਤ ਹੈ ਅਤੇ ਇਹਨਾਂ ਦਾ ਦੁਨੀਆਂ ਦੀ ਕੋਈ ਵੀ ਮਿਠਾਸ ਮੁਕਾਬਲਾ ਨਹੀਂ ਕਰ ਸਕਦੀ।ਇਸਦੇ ਮਨੁੱਖੀ ਸਰੀਰ ਲਈ ਬੇਮਿਸਾਲ ਫਾਇਦੇ ਹਨ ,ਆਉ ਜਾਣੀਏ।
ਚਿਹਰੇ ਅਤੇ ਵਾਲਾਂ ਦੀ ਖ਼ੂਬਸੂਰਤੀ ਲਈ ਗੁੜ ਅਤੇ ਸ਼ੱਕਰ ਨੂੰ ਬਹੁਤ ਫ਼ਾਇਦੇਮੰਦ ਮੰਨਿਆ ਗਿਆ ਹੈ। ਖ਼ੂਬਸੂਰਤ, ਗਲੋਇੰਗ ਅਤੇ ਸਾਫ਼ ਸਕਿਨ ਹਰ ਲੜਕੀ ਦੀ ਚਾਹਤ ਹੁੰਦੀ, ਹੈ ਇਸ ਲਈ ਉਹ ਕਈ ਬਿਊਟੀ ਪ੍ਰਾਡਕਟਸ ਅਤੇ ਟਰੀਟਮੈਂਟ ਕਰਵਾਉਂਦੀਆਂ ਹਨ ਪਰ ਇਨ੍ਹਾਂ ਦਾ ਅਸਰ ਜਿਆਦਾ ਦੇਰ ਨਹੀਂ ਰਹਿੰਦਾ। ਕਈ ਵਾਰ ਕੈਮੀਕਲ ਯਕਤ ਕਰੀਮਾਂ ਦੀ ਵਰਤੋਂ ਨਾਲ ਚਮੜੀ ਠੀਕ ਹੋਣ ਦੀ ਬਜਾਏ ਹੋਰ ਵੀ ਖ਼ਰਾਬ ਹੋ ਜਾਂਦੀ ਹੈ ਅਜਿਹੇ `ਚ ਗੁੜ੍ਹ ਅਤੇ ਸ਼ੱਕਰ ਦੇ ਸ਼ਰਬਤ ਨਾਲ ਰਾਹਤ ਮਿਲਦੀ ਹੈ।ਗੁੜ ਹਰ ਘਰ `ਚ ਮੌਜੂਦ ਹੁੰਦਾ ਹੈ,ਗੁੜ੍ਹ ਖਾਣਾ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਫੇਸ ਪੈਕ ਅਤੇ ਹੇਅਰ ਮਾਸਕ ਦੇ ਬਾਰੇ ਦੱਸਣ ਜਾ ਰਹੇ ਇਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਖ਼ੂਬਸੂਰਤ ਸਕਿਨ ਅਤੇ ਸ਼ਾਇਨੀ ਵਾਲ ਪਾ ਸਕਦੀ ਹੋ।
ਗਲੋਇੰਗ ਚਮੜੀ —ਗੁੜ `ਚ ਮੌਜੂਦ ਗਲਾਈਕੋਲਿਕ ਐਸਿਡ ਚਮੜੀ `ਚ ਨਿਖਾਰ ਲਿਆਉਣ ਦਾ ਕੰਮ ਕਰਦਾ ਹੈ। ਹਫ਼ਤੇ `ਚ 2 ਵਾਰ ਇਸ ਦਾ ਪੈਕ ਲਗਾਉਣ ਨਾਲ ਚਿਹਰਾ ਚਮਕਦਾਰ ਲੱਗਣ ਲੱਗਦਾ ਹੈ। 2 ਚੱਮਚ ਗੁੜ `ਚ 2 ਚੱਮਚ ਸ਼ਹਿਦ ਅਤੇ ਅੱਧਾ ਚੱਮਚ ਨਿੰਬੂ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਨੂੰ ਚਿਹਰੇ ਅਤੇ ਗਰਦਨ `ਤੇ 5 ਤੋਂ 10 ਮਿੰਟ ਤਕ ਲਗਾਉਣ ਦੇ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਚਿਹਰੇ `ਤੇ ਪਏ ਗੂੜ੍ਹੇ ਦਾਗ-ਧੱਬਿਆਂ ਨੂੰ ਹਟਾਉਣ ਲਈ ਗੁੜ ਰਾਮਬਾਣ ਹੈ। ਇਸ ਲਈ 1 ਚੱਮਚ ਗੁੜ ਪਾਊਡਰ `ਚ 1 ਚੱਮਚ ਟਮਾਟਰ ਦਾ ਰਸ, ਅੱਧਾ ਚੱਮਚ ਨਿੰਬੂ ਦਾ ਰਸ, 2 ਚੁਟਕੀ ਹਲਦੀ ਅਤੇ ਗਰੀਨ ਟੀ ਮਿਲਾ ਕੇ ਇੱਕ ਪੇਸਟ ਬਣਾਓ। ਇਸ ਪੇਸਟ ਨੂੰ 10-15 ਮਿੰਟ ਤਕ ਚਿਹਰੇ ਅਤੇ ਗਰਦਨ `ਤੇ ਲਗਾਓ। ਹਫ਼ਤੇ `ਚ 3 ਵਾਰ ਲਗਾਉਣ ਨਾਲ ਤੁਹਾਨੂੰ ਫ਼ਰਕ ਦਿਖਾਈ ਦੇਣ ਲੱਗੇਗਾ।
ਝੜਦੇ ਵਾਲਾਂ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਗੁੜ ਦੀ ਪੇਸਟ ਬਣਾ ਕੇ ਲਗਾਓ।
ਇਸ ਦੀ ਪੇਸਟ ਬਣਾਉਣ ਲਈ 1 ਛੋਟਾ ਜਿਹਾ ਚੱਮਚ ਗੁੜ ਪਾਊਡਰ, 2 ਛੋਟੇ ਚੱਮਚ ਮੁਲਤਾਨੀ ਮਿੱਟੀ ਅਤੇ ਪਾਣੀ ਮਿਲਾਓ। 10 ਮਿੰਟ ਲਈ ਇਸ ਨੂੰ ਲਗਾਉਣ ਦੇ ਬਾਅਦ ਵਾਲਾਂ ਨੂੰ ਕੋਸੇ ਪਾਣੀ ਅਤੇ ਸ਼ੈਂਪੂ ਨਾਲ ਧੋ ਲਓ। ਗੁੜ ਦੀ ਪੇਸਟ ਲਗਾਉਣ ਨਾਲ ਤੁਸੀਂ ਲੰਬੇ ਸਮੇਂ ਤਕ ਜਵਾਨ ਦਿੱਖ ਸਕਦੇ ਹੋ। 1 ਛੋਟਾ ਚੱਮਚ ਅੰਗੂਰ ਦਾ ਗੁੱਦਾ, 1 ਛੋਟਾ ਚੱਮਚ ਠੰਡੀ ਬਲੈਕ ਟੀ, 1 ਛੋਟਾ ਚੱਮਚ ਹਲਦੀ, 1/4 ਛੋਟਾ ਚੱਮਚ ਗੁਲਾਬ ਜਲ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ `ਤੇ ਲਗਾਓ ਅਤੇ 15 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਪਰ ਇਸਦੀ ਸ਼ੁੱਧਤਾ ਵੱਲ੍ਹ ਖਾਸ ਧਿਆਨਦੇਣ ਦੀ ਲੋੜ੍ਹ ਹੈ,ਕਿਉਂਕਿ ਬਜ਼ਾਰਾਂ ਚ ਵਿਕਦਿ ਗੁੜ੍ਹ ਰਸਾਇਣਕ ਪਦਾਰਥਾਂ ਦੀ ਮੱਦਦ ਨਾਲ ਬਣਾਇਆ ਹੁੰਦਾ ਹੈ।ਉਂਝ ਵੀ ਘਰ ਵਿੱਚ ਚੀਨੀ ਦੀ ਥਾਂ ਗੁੜ੍ਹ ਦੀ ਵਰਤੋਂ ਜਿਆਦਾ ਕਰਨ ਨਾਲ ਸਰੀਰ ਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦਾ ਦੌਰਾ,ਚਮੜੀ ਰੋਗ,ਪੇਟ ਦੀਆਂ ਬਿਮਾਰੀਆਂ ਆਦਿ ਸਮੇਤ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਲਈ ਬਹੁਤ ਮੱਦਦ ਮਿਲਦੀ ਹੈ।ਖਾਣੇ ਤੋਂ ਬਾਅਦ ਗੁੜ੍ਹ ਖਾਣਾ ਸਿਹਤ ਲਈ ਰਾਮਬਾਣ ਹੈ।
ਪਾਚਣ ਕਿਰਿਆ ਨੂੰ ਸਹੀ ਰੱਖੇ- ਗੁੜ ਸਰੀਰ ਦਾ ਖੂਨ ਸਾਫ ਕਰਦਾ ਹੈ ਅਤੇ ਮੈਟਾਬੋਲੀਜ਼ਮ ਠੀਕ ਕਰਦਾ ਹੈ। ਰੋਜ਼ ਇੱਕ ਗਲਾਸ ਪਾਣੀ ਜਾਂ ਦੁੱਧ ਦੇ ਨਾਲ ਗੁੜ ਦੀ ਵਰਤੋਂ ਨਾਲ ਪੇਟ ਨੂੰ ਠੰਡਕ ਮਿਲਦੀ ਹੈ।ਭੋਜਨ ਤੋਂ ਬਾਅਦ ਗੁੜ ਖਾ ਲੈਣ ਨਾਲ ਪੇਟ ‘ਚ ਗੈਸ ਨਹੀਂ ਬਣਦੀ।
ਗੁੜ ਬਲੱਡ ਖਰਾਬ ਟਾਕਸਿਨ ਦੂਰ ਕਰਦਾ ਹੈ। ਇਸ ਨਾਲ ਚਮੜੀ ਚਮਕਦੀ ਹੈ ਅਤੇ ਮੁਹਾਸੇ ਦੀ ਸਮੱਸਿਆ ਨਹੀਂ ਹੁੰਦੀ ਹੈ।
ਜ਼ੁਕਾਮ ਜੰਮ ਗਿਆ ਹੋਵੇ ਤਾਂ ਗੁੜ ਪਿਘਲਾ ਕੇ ਉਸ ਦੀ ਪਾਪੜੀ ਬਣਾ ਕੇ ਖਾਓ।
ਗੁੜ ਅਤੇ ਕਾਲੇ ਤਿਲ ਦੇ ਲੱਡੂ ਖਾਣ ਨਾਲ ਸਰਦੀ ‘ਚ ਅਸਥਮਾ ਦੀ ਪਰੇਸ਼ਾਨੀ ਨਹੀਂ ਹੁੰਦੀ ਹੈ।
ਗਰਮ ਦੁੱਧ ਵਿੱਚ ਗੁੜ੍ਹ ਪਾਕੇ ਪੀਣਾ ਸਿਹਤ ਲਈ ਬਹੁਤ ਲਾਭਕਾਰੀ ਹੈ।
ਗਰਮ ਦੁੱਧ ਦੇ ਨਾਲ ਗੁੜ ਖਾਣ ਨਾਲ ਵਜ਼ਨ ਕੰਟਰੋਲ ‘ਚ ਰਹਿੰਦਾ ਹੈ। ਖੰਡ ਦੇ ਕਾਰਨ ਮੁਟਾਪਾ ਵੱਧਦਾ ਹੈ। ਅਜਿਹੇ ‘ਚ ਦੁੱਧ ‘ਚ ਖੰਡ ਨਾ ਪਾਓ। ਗੁੜ ‘ਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ ‘ਚ ਮੌਜੂਦ ਅਸ਼ੁੱਧੀਆਂ ਨੂੰ ਸਾਫ ਕਰਦਾ ਹੈ। ਰੋਜ਼ ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰਨ ਸਰੀਰ ਦੀ ਅਸ਼ੁੱਧੀਆਂ ਬਾਹਰ ਨਿਕਲਣ ਦੇ ਕਾਰਨ ਸਰੀਰ ਨਿਰੋਗ ਹੋ ਜਾਂਦਾ ਹੈ। ਪਾਚਨ ਸੰਬੰਧੀ ਕੋਈ ਸਮੱਸਿਆ ਹੋਵੇ ਤਾਂ ਗਰਮ-ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰੋ। ਪੇਟ ਸੰਬੰਧੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰਨ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ। ਚਮੜੀ ਸੰਬੰਧੀ ਕੋਈ ਵੀ ਬੀਮਾਰੀ ਹੋਵੇ ਤਾਂ ਇਸ ਨਾਲ ਦੂਰ ਹੋ ਜਾਂਦੀ ਹੈ। ਵਾਲ ਮਜ਼ਬੂਤ ਅਤੇ ਚਮਕਦਾਰ ਬਣਦੇ ਹਨ।
ਮਹਾਵਾਰੀ ਦੇ ਸਮੇਂ ਦਰਦ ਹੋ ਰਿਹਾ ਹੋਵੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ ਜਾਂ ਫਿਰ ਮਹਾਵਾਰੀ ਆਉਣ ਦੇ ਇਕ ਹਫਤੇ ਪਹਿਲਾਂ ਹੀ ਇਕ ਚਮਚ ਗੁੜ ਖਾਓ। ਇਸ ਨਾਲ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ। ਜ਼ਿਆਦਾ ਥਕਾਵਟ ਹੋਣ ‘ਤੇ ਗਰਮ ਦੁੱਧ ਨਾਲ ਗੁੜ ਖਾਓ। ਰੋਜ਼ ਇਸ ਨੂੰ ਖਾਣ ਨਾਲ ਥਕਾਵਟ ਨਹੀਂ ਹੁੰਦੀ।
ਵਪਾਰਕ ਪੱਧਰ ਤੇ ਇਸਨੂੰ ਪੈਦਾ ਕਰਨ ਲਈ ਇਸਨਾਨ ਨੇ ਆਪਣੇ ਅੰਦਰੋਂ ਇਨਸਾਨੀਅਤ ਨੂੰ ਮਾਰ ਕੇ ਇਸ ਵਿੱਚ ਜ਼ਹਿਰੀਲੇ ਪਦਾਰਥਾਂ ਦੀ ਮਿਕਦਾਰ ਵਧਾ ਦਿੱਤੀ ਹੈ,ਜੋ ਸਰੀਰ ਲਈ ਨੁਕਸਾਨਦਾਇਕ ਹੈ ਅਤੇ ਇਨਸਾਨੀਅਤ ਨਾਲ ਘਾਣ ਹੈ।

ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।
9779708257
Mattu.satnam23@gmail.com

Share Button

Leave a Reply

Your email address will not be published. Required fields are marked *