ਮਨੁੱਖੀ ਕਦਰਾਂ-ਕੀਮਤਾਂ ਨੂੰ ਦਰਸਾਏਗੀ ਫ਼ਿਲਮ ‘ਢੋਲ ਰੱਤੀ’-ਮਾਇਕ ਵਰਮਾ,ਲੱਖਾ ਲਖਵਿੰਦਰ

ss1

ਮਨੁੱਖੀ ਕਦਰਾਂ-ਕੀਮਤਾਂ ਨੂੰ ਦਰਸਾਏਗੀ ਫ਼ਿਲਮ ‘ਢੋਲ ਰੱਤੀ’-ਮਾਇਕ ਵਰਮਾ,ਲੱਖਾ ਲਖਵਿੰਦਰ

ਚੰਡੀਗੜ੍ਹ- 19 ਜੁਲਾਈ (ਪੱਤਰ ਪ੍ਰੇਰਕ) ਕੈਨਮ ਮੂਵੀ ਪ੍ਰੋਡਕਸ਼ਨ’ ਦੀ 70 ਦੇ ਦਹਾਕੇ ਦੇ ਪੰਜਾਬ ‘ਤੇ ਆਧਾਰਿਤ ਫ਼ਿਲਮ ‘ਢੋਲ ਰੱਤੀ’ ਅਗਾਮੀ 20ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਫ਼ਿਲਮ ਸਬੰਧੀ ਨਿਰਮਾਤਾ ਮਾਈਕ ਵਰਮਾ ਨੇ ਟੀਮ ਪਾਲੀਵੁੱਡ ਪੋਸਟ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫ਼ਿਲਮ ਉਨ੍ਹਾਂ ਨੂੰ ਆਪਣੀਅ ਜੜ੍ਹਾਂ ਨਾਲ ਜੋੜਨ ਦੀ ਇੱਕ ਕੋਸ਼ਿਸ਼ ਹੈ ਅਤੇ ‘ਢੋਲ ਰੱਤੀ’ ਇੱਕ ਪੀਰੀਅਡ ਫ਼ਿਲਮ ਹੈ ਲੇਖਕ ਅਤੇ ਨਿਰਦੇਸ਼ਕ ਨੇ ਸੰਸਕ੍ਰਿਤੀ ਅਤੇ ਪ੍ਰੰਪਰਾਵਾਂ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਕੁਝ ਦਹਾਕੇ ਪਹਿਲਾਂ ਦੇ ਪੰਜਾਬ ਨੂੰ ਚੰਗੀ ਤਰ੍ਹਾਂ ਪੇਸ਼ ਕੀਤਾ ਹੈ। ਉਨਾਂ ਦੱਸਿਆ ਸਿਨੇਮੇਟੋਗ੍ਰਾਫਰ ਵਿਸ਼ਵਨਾਥ ਪ੍ਰਜਾਪਤੀ ਨੇ ਉਸ ਸਮੇਂ ਨੂੰ ਸਾਕਾਰ ਕਰਨ ਵਿਚ ਕਾਫੀ ਮਿਹਨਤ ਕੀਤੀ ਹੈ। ਇਸ ਮੌਕੇ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਅ ਰਹੇ ਅਦਾਕਾਰ ਲੱਖਾ ਲਖਵਿੰਦਰ ਨੇ ਕਿਹਾ ਕਿ ਫ਼ਿਲਮ ਦਾ ਵਿਸ਼ਾ ਪੰਜਾਬ-ਪਾਕਿ ਸਰਹੱਦ ਉੱਤੇ ਇੱਕ ਐਮਰਜੈਂਸੀ ਹਾਲਾਤ ਉੱਤੇ ਆਧਾਰਿਤ ਹੈ ।ਅਭਿਨੇਤਰੀ ਪੂਜਾ ਠਾਕੁਰ, ਅਭਿਨੇਤਾ ਅਰਸ਼ ਚਾਵਲਾ, ਮਲਕੀਤ ਰੋਣੀ, ਗੁਰਪ੍ਰੀਤ ਕੌਰ ਭੰਗੂ, ਅਨੀਤਾ ਮੀਤ ਅਤੇ ਅਦਾਕਾਰ ਹਰਬੀ ਸੰਘਾ ਜੋ ਨੇ ਇਸ ਫ਼ਿਲਮ ਵਿਚ ਅਹਿਮ ਕਿਰਦਾਰ ਨਿਭਾਏ ਹਨ।ਅਭਿਨੇਤਰੀ ਅਨੀਤਾ ਮੀਤ ਵੀ ਇਸ ਫ਼ਿਲਮ ਵਿਚ ਅਭਿਨੈ ਕਰ ਰਹੇ ਹਨ ਦੇ ਨਾਲ ਨਾਲ ਫ਼ਿਲਮ ਦੇ ਲੇਖਕ ਬੱਬਰ ਗਿੱਲ ਨੇ ਵੀ ਆਪਣੇ ਅਭਿਨੈ ਦੇ ਤਜ਼ਰਬੇ ਸਾਂਝੇ ਕੀਤੇ।

Share Button

Leave a Reply

Your email address will not be published. Required fields are marked *