Mon. Sep 16th, 2019

ਮਨੁੱਖੀ ਅਧਿਕਾਰ ਮੰਚ ਵੱਲੋਂ ਇੱਕ ਵਧੀਆ ਸਮਾਜ ਸਿਰਜਣ ਲਈ ਪ੍ਸਾਸ਼ਨ ਨੂੰ ਪਹਿਲ ਦੇ ਅਧਾਰ ਤੇ ਸਾਥ ਦੇਣ ਦੀ ਲੋੜ- ਖੇੜਾ

ਮਨੁੱਖੀ ਅਧਿਕਾਰ ਮੰਚ ਵੱਲੋਂ ਇੱਕ ਵਧੀਆ ਸਮਾਜ ਸਿਰਜਣ ਲਈ ਪ੍ਸਾਸ਼ਨ ਨੂੰ ਪਹਿਲ ਦੇ ਅਧਾਰ ਤੇ ਸਾਥ ਦੇਣ ਦੀ ਲੋੜ- ਖੇੜਾ

ਦਿੜ੍ਹਬਾ ਮੰਡੀ 7 ਸਤੰਬਰ (ਰਣ ਸਿੰਘ ਚੱਠਾ)-ਮਨੁੱਖੀ ਅਧਿਕਾਰ ਮੰਚ ਪੰਜਾਬ ਦੀ ਜਿਲ੍ਹਾ ਟੀਮਾਂ ਅਤੇ ਬਲਾਕ ਦੀਆਂ ਟੀਮਾਂ ਦੁਆਰਾ ਪਾਤੜਾਂ ਵਿਖੇ ਇੱਕ ਵਿਸੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਛਾਂਗਾਂ ਸੰਗਰੂਰ, ਆਰ ਟੀ ਆਈ ਸੈੱਲ ਦੇ ਚੇਅਰਮੈਨ ਰਾਜੇਸ਼ ਕੁਮਾਰ ਪਾਤੜਾਂ,ਆਲ ਇੰਡੀਆ ਵੂਮੈਨ ਸੈੱਲ ਦੀ ਚੇਅਰਮੈਨ ਪ੍ਰਿਤਪਾਲ ਕੌਰ,ਜਗਦੀਸ਼ ਕੁਮਾਰ ਵਾਇਸ ਚੇਅਰਮੈਨ ਚੰਡੀਗੜ੍ਹ, ਯੂ.ਪੀ ਅਤੇ ਅਮਨਦੀਪ ਕੌਰ ਵਾਇਸ ਪ੍ਰਧਾਨ ਮੋਹਾਲੀ ਵਿਸੇਸ਼ ਤੋਰ ਤੇ ਪਹੁੰਚੇ।ਇਹ ਸੈਮੀਨਾਰ ਸੰਸਥਾ ਦੇ ਕੌਮੀ ਪ੍ਧਾਨ ਜਸਵੰਤ ਸਿੰਘ ਖੇੜਾ ਦੀ ਅਗਵਾਈ ਵਿੱਚ ਕਰਵਾਇਆ ਗਿਆ।ਸੈਮੀਨਾਰ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਪਣੇ ਵਡਮੁੱਲੇ ਵਿਚਾਰਾਂ ਰਾਹੀਂ ਨਸ਼ਿਆਂ ਨੂੰ ਭੈੜੇ ਨਤੀਜਿਆਂ ਪ੍ਤੀ ਜਾਗਰੂਕ ਕੀਤਾ ਅਤੇ ਸੰਸਥਾ ਨੂੰ ਮਜਬੂਤ ਕਰਨ ਲਈ ਆਪੋ ਆਪਣੇ ਵਿਚਾਰ ਪੇਸ਼ ਕੀਤੇ।ਖੇੜਾ ਨੇ ਕਿਹਾ ਕਿ ਮਨੁੱਖੀ ਅਧਿਕਾਰ ਅਜਿਹੇ ਅਧਿਕਾਰ ਹਨ ਜੋ ਹਰੇਕ ਵਿਅਕਤੀ ਨੂੰ ਮਨੁੱਖੀ ਪ੍ਰਾਣੀ ਹੋਣ ਦੇ ਨਾਤੇ ਪ੍ਰਾਪਤ ਹਨ।ਮਨੁੱਖੀ ਅਧਿਕਾਰਾਂ ਤੋਂ ਬਿਨਾਂ ਮਨੁੱਖ ਦੀ ਜਿੰਦਗੀ ਪਸ਼ੂਆਂ ਸਮਾਨ ਹੈ।ਮਨੁੱਖੀ ਅਧਿਕਾਰਾਂ ਦਾ ਹਰ ਇੱਕ ਵਿਅਕਤੀ ਹੱਕਦਾਰ ਹੈ।ਉਨ੍ਹਾਂ ਕਿਹਾ ਕਿ ਸਮਾਜ ਨੂੰ ਹਰ ਪੱਖੋਂ ਵਧੀਆ ਬਣਾਉਣ ਲਈ ਸੰਵਿਧਾਨ ਦੇ ਅਧੀਨ ਰਹਿਕੇ ਲੋਕਾਂ ਦੀ ਸੇਵਾ ਕੀਤੀ ਜਾਵੇ।ਉਨ੍ਹਾਂ ਪੁਲਿਸ ਪ੍ਸਾਸ਼ਨ ਅਤੇ ਪ੍ਸਾਸ਼ਨ ਤੋਂ ਆਸ ਪ੍ਰਗਟਾਈ ਕਿ ਉਹ ਸਮਾਜ ਭਲਾਈ ਲਈ ਦੇ ਕੰਮਾਂ ਲਈ ਬਿਨਾਂ ਕਿਸੇ ਲੋਭ ਲਾਲਚ ਤੋਂ ਕੰਮ ਕਰਨ ਵਾਲੇ ਸਮਾਜ ਸੇਵੀ ਆਹੁਦੇਦਾਰਾਂ ਨੂੰ ਆ ਰਹੀਆਂ ਮੁਸਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਸਹਿਯੋਗ ਦੇਣ,ਤਾਂ ਕਿ ਅਸੀਂ ਇੱਕ ਵਧੀਆ ਸਮਾਜ ਸਿਰਜ ਸਕੀਏ।ਸੈਮੀਨਾਰ ਵਿੱਚ ਨਵੇਂ ਬਣੇ ਆਹੁਦੇਦਾਰਾਂ ਨੂੰ ਮੰਚ ਵੱਲੋਂ ਨਿਯੁਕਤੀ ਪੱਤਰ ਸੌਂਪੇ ਗਏ।ਜਿੰਨਾ ਵਿੱਚ ਹਰਪ੍ਰੀਤ ਸਿੰਘ ਚੋਟੀਆਂ ਐਡਵਾਇਜਰ ਕਮੇਟੀ ਬਲਾਕ ਲਹਿਰਾ ਦਾ ਚੇਅਰਮੈਨ,ਮਮਤਾ ਰਾਣੀ ਨੂੰ ਵਾਇਸ ਚੇਅਰਮੈਨ ਵੂਮੈਨ ਸੈੱਲ ਬਲਾਕ ਪਾਤੜਾਂ,ਜਸਵਿੰਦਰ ਕੌਰ ਕਾਹਨਗੜ ਨੂੰ ਚੇਅਰਮੈਨ ਵੂਮੈਨ ਸੈੱਲ ਬਲਾਕ ਪਾਤੜਾਂ ਨਿਯੁਕਤ ਕੀਤਾ ਗਿਆ।ਸਟੇਜ ਦੀ ਕਾਰਗੁਜ਼ਾਰੀ ਦੀ ਅਹਿਮ ਭੂਮਿਕਾ ਚੇਅਰਮੈਨ ਐਟੀਕਰਾਈਮ ਸੈੱਲ ਰਾਜਪਾਲ ਚੌਪੜਾ ਨੇ ਬਾਖੂਬੀ ਨਿਭਾਈ।ਅਰਵਿੰਦਰ ਕੌਰ ਅਮ੍ਰਿਤਸਰ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਸਸਪਾਲ ਸਿੰਘ ਰਟੋਲ,ਜਿਲਾ ਮੀਡੀਆ ਚੀਫ ਕੰਟਰੋਲਰ ਰਣ ਸਿੰਘ ਚੱਠਾ, ਦੀਦਾਰ ਸਿੰਘ ਅਟਾਲਾ, ਸੁਰਜੀਤ ਸਿੰਘ ਪਾਤੜਾਂ, ਰਾਜਿੰਦਰ ਸਿੰਘ, ਗੁਰਦੇਵ ਸਿੰਘ, ਲਵਪ੍ਰੀਤ ਸਿੰਘ, ਗੁਰਦੀਪ ਸਿੰਘ, ਜਰਨੈਲ ਸਿੰਘ, ਸੌਨੀਆਂ, ਸਨੀਤਾ, ਰਣਜੀਤ ਸਿੰਘ, ਬੰਤ ਸਿੰਘ, ਪਰਮਜੀਤ ਕੌਰ, ਸੁਰੇਖਾ ਦੇਵੀ ਸਮੇਤ ਵੱਡੀ ਗਿਣਤੀ ਵਿੱਚ ਮੰਚ ਦੇ ਮੈਂਬਰ ਹਾਜਰ ਸਨ।

Leave a Reply

Your email address will not be published. Required fields are marked *

%d bloggers like this: