ਮਨੁੱਖੀ ਅਧਿਕਾਰ ਮੋਰਚਾ ਨੇ ਕਮਾਂਡੈਂਟ ਕੰਵਲਜੀਤ ਸਿੰਘ ਨੂੰ ਕੀਤਾ ਸਨਮਾਨਿਤ

ss1

ਮਨੁੱਖੀ ਅਧਿਕਾਰ ਮੋਰਚਾ ਨੇ ਕਮਾਂਡੈਂਟ ਕੰਵਲਜੀਤ ਸਿੰਘ ਨੂੰ ਕੀਤਾ ਸਨਮਾਨਿਤ

ਕਮਾਂਡੈਂਟ ਕੰਵਲਜੀਤ ਸਿੰਘ ਨੇ ਲੋਕਾਂ ਤੋਂ ਸਹਿਯੋਗ ਦੀ ਕੀਤੀ ਮੰਗ

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ 27 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਬੀ.ਐਸ.ਐਫ 138 ਬਟਾਲੀਅਨ ਦੇ ਕਮਾਂਡੈਂਟ ਕੰਵਲਜੀਤ ਸਿੰਘ ਦੀ ਦੇਖ-ਰੇਖ ਹੇਠ ਸਰਹੱਦੀ ਪਿੰਡਾਂ ਖਾਲੜਾ, ਨਾਰਲੀ, ਛੀਨਾ, ਹਵੇਲੀਆਂ, ਨੋਸ਼ਹਿਰਾ ਢਾਲਾ ਆਦਿ ਪਿੰਡਾਂ ਦੀ ਬਾਰਡਰ ਪੱਟੀ ‘ਤੇ ਬੀ.ਐਸ.ਐਫ ਦੇ ਜੁਵਾਨਾਂ ਵੱਲੋਂ ਮੁਸ਼ਤੈਦੀ ਨਾਲ ਨਿਭਾਈ ਜਾ ਰਹੀ ਦਿਨ-ਰਾਤ ਡਿਊਟੀ ਨਾਲ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਫੇਲ ਹੋ ਰਹੇ ਹਨ। ਕਮਾਂਡੈਂਟ ਕੰਵਲਜੀਤ ਸਿੰਘ ਦੀ ਵਧੀਆ ਤੇ ਸ਼ਲਾਘਾਯੋਗ ਕਾਰਵਾਈ ਨੂੰ ਮੱਦੇਨਜਰ ਰੱਖਦਿਆਂ ਪ੍ਰਸਿੱਧ ਸਮਾਜਸੇਵੀ ਜਥੇਬੰਦੀ ਮਨੁੱਖੀ ਅਧਿਕਾਰ ਮੋਰਚਾ (ਰਜਿ:) ਪੰਜਾਬ ਦੇ ਕੌਮੀ ਪ੍ਰਧਾਨ ਨਰਿੰਦਰ ਧਵਨ, ਡਾ:ਗਹਿਲ ਸਿੰਘ ਸੰਧੂ, ਅਮਰਰਾਜ ਸਿੰਘ ਰਾਜਾ, ਸ਼ੇਰ ਸਿੰਘ ਸਕੱਤਰਾ, ਵਿਸ਼ਾਲ ਵਾਹੀ, ਧਰਮਪਾਲ ਧਵਨ ਆਦਿ ਵੱਲੋਂ ਬੀ.ਐਸ.ਐਫ ਹੈਡਕੁਆਟਰ ਭਿੱਖੀਵਿੰਡ ਵਿਖੇ ਪਹੰਚ ਕੇ ਕਮਾਂਡੈਂਟ ਕੰਵਲਜੀਤ ਸਿੰਘ ਨੂੰ ਸਿਰਪਾਉ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਕਮਾਂਡੈਂਟ ਕੰਵਲਜੀਤ ਸਿੰਘ ਨੇ ਮਨੁੱਖੀ ਅਧਿਕਾਰ ਮੋਰਚਾ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਵਿਰੋਧੀ ਅਲਾਮਤਾਂ ਦੇ ਖਾਤਮੇ ਲਈ ਸਮਾਜਸੇਵੀ ਜਥੇਬੰਦੀਆਂ ਤੇ ਲੋਕ ਬੀ.ਐਸ.ਐਫ ਦਾ ਸਾਥ ਦੇਣ ਤਾਂ ਜੋ ਦੇਸ਼ ਵਿਰੋਧੀ ਤਾਕਤਾਂ ਨੂੰ ਨੱਥ ਪਾਈ ਜਾ ਸਕੇ। ਇਸ ਸਮੇਂ ਟੂ.ਆਈ.ਸੀ. ਧਰਮਪਾਲ ਸਿੰਘ, ਐਸ.ਆਈ. ਟੀ.ਚਨਿੱਪਾ, ਰਾਏਮੱਲ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *