ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਮਨੁੱਖੀ ਅਧਿਕਾਰਾਂ ਅਤੇ ਬਰਾਬਰੀ ਦੇ ਸੰਘਰਸ਼ ਲਈ ਆਪਣੀ ਸਾਂਝ ਨੂੰ ਪਛਾਣਨ ਦੀ ਲੋੜ: ਰਚਨਾ ਸਿੰਘ

ਮਨੁੱਖੀ ਅਧਿਕਾਰਾਂ ਅਤੇ ਬਰਾਬਰੀ ਦੇ ਸੰਘਰਸ਼ ਲਈ ਆਪਣੀ ਸਾਂਝ ਨੂੰ ਪਛਾਣਨ ਦੀ ਲੋੜ: ਰਚਨਾ ਸਿੰਘ

ਸਰੀ, 13 ਦਸੰਬਰ 2020 (ਹਰਦਮ ਮਾਨ): ਬੀਸੀ ਦੀ ਨਸਲਵਾਦ-ਵਿਰੋਧੀ ਪਹਿਲਕਦਮੀਆਂ (ਐਂਟੀ-ਰੇਸਿਜ਼ਮ ਇਨੀਸ਼ਿਏਟਿਵਜ਼) ਦੀ ਪਾਰਲੀਮਾਨੀ ਸਕੱਤਰ ਨੇ ਸੰਯੁਕਤ ਰਾਸ਼ਟਰ (ਯੂ ਐੱਨ) ਦੀ ਮਹਾਂ-ਸਭਾ ਦੁਆਰਾ ਮਨੁੱਖੀ ਅਧਿਕਾਰਾਂ ‘ਤੇ ਵਿਸ਼ਵ-ਵਿਆਪਕ ਐਲਾਨ ਨੂੰ ਸਵੀਕਾਰ ਕੀਤੇ ਜਾਣ ਦੀ 72 ਵੀਂ ਵਰ੍ਹੇਗੰਢ ‘ਤੇ ਬੀ ਸੀ ਦੇ ਸਾਰੇ ਨਾਗਰਿਕਾਂ ਦਿੱਤੇ ਸੁਨੇਹੇ ਰਾਹੀਂ ਮਨੁੱਖੀ ਅਧਿਕਾਰਾਂ ਅਤੇ ਸਮਾਨਤਾ ਲਈ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਲਈ ਆਪਸੀ ਸਾਂਝ ਅਤੇ ਸਾਂਝੇ ਅਨੁਭਵਾਂ ਨੂੰ ਪਛਾਣ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਸਾਲ ਦੌਰਾਨ ਕੋਵਿਡ-19 ਨੇ ਸਾਡੇ ਸਾਹਮਣੇ ਆਪਣੀਆਂ ਪ੍ਰਚੱਲਤ ਪ੍ਰਣਾਲੀਆਂ ਦਾ ਪੁਨਰ-ਮੁਲਾਂਕਣ ਕਰਨ ਅਤੇ ਅਸਮਾਨਤਾਵਾਂ ਅਤੇ ਭੇਦਭਾਵ ਦੀ ਰਹਿੰਦ ਖੂੰਹਦ ਨਾਲ ਨਜਿੱਠਣ ਦੀ ਚੁਣੌਤੀ ਖੜ੍ਹੀ ਕੀਤੀ ਹੈ। ਇਸ ਵਰ੍ਹੇ, ਸੰਯੁਕਤ ਰਾਸ਼ਟਰ ਸਾਨੂੰ ਸਿਹਤਯਾਬੀ ਦੀਆਂ ਆਪਣੀਆਂ ਕੋਸ਼ਿਸ਼ਾਂ ਦੌਰਾਨ ਮਨੁੱਖੀ ਅਧਿਕਾਰਾਂ ਨੂੰ ਕਾਇਮ ਰੱਖਣ ਦਾ ਸੱਦਾ ਦੇ ਰਿਹਾ ਹੈ।

ਬ੍ਰਿਟਿਸ਼ ਕੋਲੰਬੀਆ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਿਆਂ ਰਚਨਾ ਸਿੰਘ ਨੇ ਦੱਸਿਆ ਕਿ ਪਿਛਲੇ 18 ਮਹੀਨਿਆਂ ਦੌਰਾਨ ਕਈ ਕਦਮ ਚੁੱਕੇ ਹਨ। ਮਈ 2019 ਵਿੱਚ, ਸਿੱਖਿਆ, ਖੋਜ ਅਤੇ ਵਿਵਸਥਾਗਤ ਜਾਂਚ-ਪੜਤਾਲ ਦੁਆਰਾ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਉਭਾਰ ਲਈ ਐਨਡੀਪੀ ਸਰਕਾਰ ਨੇ ਇੱਕ ਨਵਾਂ ਮਨੁੱਖੀ ਅਧਿਕਾਰ ਕਮਿਸ਼ਨਰ ਨਿਯੁਕਤ ਕੀਤਾ ਹੈ,ਜੋ ਮਨੁੱਖੀ ਅਧਿਕਾਰਾਂ ਸਬੰਧੀ ਸ਼ਿਕਾਇਤਾਂ ਪ੍ਰਾਪਤ ਕਰਨ, ਪਰਖਣ, ਸਾਲਸੀ ਕਰਨ, ਅਤੇ ਨਿਰਣਾ ਕਰਨ ਲਈ ਜ਼ਿੰਮੇਵਾਰ ਹੈ।

ਕੈਨੇਡਾ ਵਿੱਚ ਮੂਲਵਾਸੀ ਲੋਕਾਂ ਦੇ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦੇ ਐਲਾਨ ਨੂੰ ਕਾਨੂੰਨੀ ਤੌਰ ਤੇ ਲਾਗੂ ਕਰਨ ਵਾਲਾ ਬੀ ਸੀ ਪਹਿਲਾ ਸੂਬਾ ਹੈ। ਅਸੀਂ ਮੂਲਵਾਸੀ ਲੋਕਾਂ ਨਾਲ ਮਿਲ ਕੇ ਇੱਕ ਅਜਿਹੇ ਭਵਿੱਖ ਲਈ ਕੰਮ ਕਰਦੇ ਰਹਾਂਗੇ ਜਿੱਥੇ ਉਨ੍ਹਾਂ ਦੀਆਂ ਰਵਾਇਤਾਂ ਅਤੇ ਸੱਭਿਆਚਾਰ ਨੂੰ ਸਹੀ ਢੰਗ ਨਾਲ ਮਾਨਤਾ ਅਤੇ ਸਤਿਕਾਰ ਮਿਲੇ।

ਸਾਡੇ ਭਾਈਚਾਰਿਆਂ ਵਿੱਚ ਲਿੰਗ ਸਮਾਨਤਾ ਦੇ ਮੁੱਦਿਆਂ, ਨਸਲੀ ਅਤੇ ਹਰ ਪ੍ਰਕਾਰ ਦੇ ਭੇਦਭਾਵ ਦੇ ਹੱਲ ਲਈ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ ਤਾਂ ਕਿ ਨਸਲ, ਰੰਗ, ਲਿੰਗ, ਸਮਰੱਥਾ ਜਾਂ ਰੁਤਬੇ ਦਾ ਖ਼ਿਆਲ ਕੀਤੇ ਬਗ਼ੈਰ ਅਸੀਂ ਬੀ ਸੀ ਨੂੰ ਇੱਕ ਅਜਿਹਾ ਸੂਬਾ ਬਣਾ ਸਕੀਏ ਜਿਹੜਾ ਸੱਚਮੁੱਚ ਸਾਰਿਆਂ ਲਈ ਕੰਮ ਕਰੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: