ਮਨੁੱਖਤਾ ਸ਼ਰਮਸ਼ਾਰ

ss1

ਮਨੁੱਖਤਾ ਸ਼ਰਮਸ਼ਾਰ

ਵੱਲ ਤਬਾਹੀ ਵੱਧ ਰਿਹਾ ਸੰਸਾਰ ਹੈ ।
ਫੇਰ ਮਨੁੱਖਤਾ ਹੋਈ ਸ਼ਰਮਸ਼ਾਰ ਹੈ ।…

ਦੂਜੇ ਨੂੰ ਥੱਲੇ ਲਾ ਕੇ ਚਾਹੁੰਦਾ ਰੱਖਣਾ,
ਕੁਝ ਨਹੀਂ ਬਸ ਬੰਦੇ ਦਾ ਹੰਕਾਰ ਹੈ ।

ਗੜ੍ਹਿਆਂ ਵਾਂਗੂੰ ਗੋਲੇ ਡਿੱਗੇ ਅੰਬਰੋਂ,
ਪਲਾਂ ‘ਚ ਲੱਗਿਆ ਲਾਸ਼ਾਂ ਦਾ ਅੰਬਾਰ ਹੈ ।

ਫੁੱਟਣੋਂ ਪਹਿਲਾਂ ਤੋੜੀਆਂ ਕਰੂੰਬਲਾਂ,
ਜ਼ਾਲਮ ਹੱਥੋਂ ਡਿੱਗਾ ਨਾ ਹਥਿਆਰ ਹੈ ।

ਜਾਤ, ਧਰਮ ਤੇ ਰਾਸ਼ਟਰ ਦੇ ਨਾਮ ‘ਤੇ,
ਬੰਦੇ ਖੁੱਲ੍ਹ ਕੇ ਕੀਤਾ ਅੱਤਿਆਚਾਰ ਹੈ ।

ਅਮਨ ਦਾ ਦੁਸ਼ਮਣ ਆ ਜਾਏਗਾ ਸਾਹਮਣੇ,
ਕੋਈ ਨਾ ਕੋਈ ਤਾਂ ਗ਼ੈਰ-ਜ਼ਿੰਮੇਵਾਰ ਹੈ ।

ਮਾਨਵਤਾ ਦੇ ਭਲੇ ਲਈ ਮਾਰਗ ਇੱਕੋ ਹੈ,
ਸਾਰਿਆਂ ਨਾਲ ਪਿਆਰ, ਦਿਲੋਂ ਸਤਿਕਾਰ ਹੈ ।

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. ੯੮੫੫੨੦੭੦੭੧

Share Button

Leave a Reply

Your email address will not be published. Required fields are marked *