Thu. Oct 17th, 2019

ਮਨੁੱਖਤਾ ਲਈ ਅੱਤਵਾਦ ਸਭ ਤੋਂ ਵੱਡਾ ਖ਼ਤਰਾ: ਮੋਦੀ

ਮਨੁੱਖਤਾ ਲਈ ਅੱਤਵਾਦ ਸਭ ਤੋਂ ਵੱਡਾ ਖ਼ਤਰਾ: ਮੋਦੀ

ਓਸਾਕਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜਾਪਾਨ ਦੇ ਓਸਾਕਾ ‘ਚ ਜੀ20 ਸ਼ਿਖਰ ਸੰਮੇਲਨ ਤੋਂ ਇਲਾਵਾ ਬ੍ਰਿਕਸ ਆਗੂਆਂ ਦੀ ਰਸਮੀ ਬੈਠਕ ‘ਚ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਹ ਬੇਗੁਨਾਹਾਂ ਦੀ ਹੱਤਿਆ ਹੀ ਨਹੀਂ, ਆਰਥਿਕ ਵਿਕਾਸ ਅਤੇ ਸਮਾਜਿਕ ਸਥਿਰਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਅੱਤਵਾਦ ਤੇ ਜਾਤੀਵਾਦ ਨੂੰ ਹਰ ਤਰ੍ਹਾਂ ਦਾ ਸਮਰਥਨ ਬੰਦ ਕਰਨ ਦੀ ਜ਼ਰੂਰਤ ਦੱਸਦੇ ਹੋਏ ਇਨ੍ਹਾਂ ਮੁੱਦਿਆਂ ‘ਤੇ ਬ੍ਰਿਕਸ ਆਗੂਆਂ ਤੋਂ ਸਹਿਯੋਗ ਦਾ ਸੱਦਾ ਦਿੱਤਾ।

ਪ੍ਰਧਾਨ ਮੋਦੀ ਨੇ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ) ਆਗੂਆਂ ਦੀ ਮੁਲਾਕਾਤ ਦੌਰਾਨ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ‘ਤੇ ਸਿਰਿਲ ਰਾਮਫੋਸਾ ਤੇ ਬ੍ਰਾਜ਼ੀਲ ਦਾ ਰਾਸ਼ਟਰਪਤੀ ਚੁਣੇ ਜਾਣ ‘ਤੇ ਜੇਅਰ ਬੇਲਸੋਨਾਰੋ ਨੂੰ ਵਧਾਈ ਦਿੱਤੀ। ਮੋਦੀ ਨੇ ਵਿਸ਼ਵ ਵਪਾਰ ਸੰਗਠਨ (WTO) ਨੂੰ ਮਜ਼ਬੂਤ ਕਰਨ, ਸੁਰੱਖਿਆ ਨਾਲ ਲੜਨ, ਊਰਜਾ ਸੁਰੱਖਿਆ ਯਕੀਨੀ ਕਰਨ ਤੇ ਸਾਥ ਮਿਲ ਕੇ ਅੱਤਵਾਦ ਨਾਲ ਲੜਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਇਸ ਤੋਂ ਪਹਿਲਾਂ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ‘ਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਦੇ ਮੁੱਦੇ ‘ਤੇ ਪਾਕਿਸਤਾਨ ਨੂੰ ਘੇਰਿਆ ਸੀ। ਉਨ੍ਹਾਂ ਪਾਕਿਸਤਾਨ ਦਾ ਨਾਂ ਲਏ ਬਹਗੈਰ ਕਿਹਾ ਸੀ ਕਿ ਅੱਤਵਾਦ ਨੂੰ ਉਤਸ਼ਾਹਿਤ, ਸਮਰਥਨ ਤੇ ਵਿੱਤੀ ਮਦਦ ਦੇਣ ਵਾਲੇ ਰਾਸ਼ਟਰਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਜ਼ਰੂਰੀ ਹੈ। ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਹਰ ਮਨੁੱਖਵਾਦੀ ਨੂੰ ਆਪਣੇ ਸੰਖੇਪ ਦਾਇਰੇ ਤੋਂ ਬਾਹਰ ਕੱਢਣਾ ਹੋਵੇਗਾ। ਇਹੀ ਨਹੀਂ ਪੀਐੱਮ ਮੋਦੀ ਨੇ ਅੱਤਵਾਦ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਪੱਧਰ ‘ਤੇ ਇਕ ਸੰਮੇਲਨ ਦਾ ਵੀ ਸੱਦਾ ਦਿੱਤਾ ਸੀ।

Leave a Reply

Your email address will not be published. Required fields are marked *

%d bloggers like this: