ਮਨੁੱਖਤਾ ਦੀ ਸੇਵਾ ਕਰਨਾ ਸਾਡਾ ਮੁੱਢਲਾ ਫਰਜ ਬਾਬਾ :ਰਾਮੇਸਵਰ ਦਾਸ

ਮਨੁੱਖਤਾ ਦੀ ਸੇਵਾ ਕਰਨਾ ਸਾਡਾ ਮੁੱਢਲਾ ਫਰਜ ਬਾਬਾ :ਰਾਮੇਸਵਰ ਦਾਸ

1-26
ਮਹਿਲ ਕਲਾਂ 30 ਜੂਨ (ਪ੍ਰਦੀਪ ਕੁਮਾਰ)ਸਥਾਨਕ ਹਲਕੇ ਅਧੀਨ ਪੈਂਦੇ ਪਿੰਡ ਨਰੈਂਣਗੜ ਸੋਹੀਆਂ ਦੀ ਹੱਦ ਅਧੀਨ ਪੈਂਦੇ ਗੁਰਦੁਆਰਾ ਸ੍ਰੀ ਚੰਦੂਆਣਾ ਸਾਹਿਬ ਵਿਖੇ ਡੇਰਾ ਮੁਕਤਸਰ ਪਿੰਡ ਮੂੰਮ ਦੇ ਮੁੱਖ ਸੇਵਾਦਾਰ ਉਘੇ ਸਮਾਜ ਸੇਵੀ ਬਾਬਾ ਰਾਮੇਸਵਰ ਦਾਸ ਵੱਲੋ ਗੁਰਦੁਆਰਾ ਸ੍ਰੀ ਚੰਦੂਆਣਾ ਸਾਹਿਬ ਅਧੀਨ ਰਹਿ ਰਹੇ ਵਿਕਲਾਂਗ ਅਤੇ ਅੱਖਾਂ ਤੋਂ ਮੁਨਾਖੇ ਵਿਆਕਤੀਆਂ ਨੂੰ ਗਰਮੀਆਂ ਵਾਲੇ ਕੱਪੜੇ ਜਿੰਨਾ ਵਿੱਚ ਸੂਟ,ਪੱਗਾਂ ਅਤੇ ਹੋਰ ਅਣਸੀਤੇ ਕੱਪੜੇ ਦਾਨ ਕੀਤੇ ਗਏ।ਇਸ ਮੌਕੇ ਗੱਲਬਾਤ ਕਰਦਿਆਂ ਉਘੇ ਸਮਾਜ ਸੇਵੀ ਬਾਬਾ ਰਾਮੇਸਵਰ ਦਾਸ ਮੂੰਮ ਵਾਲੇਆ ਨੇ ਕਿਹਾ ਕਿ ਮਨੁੱਖਤਾ ਅਤੇ ਵਿਕਲਾਂਗ ਲੋਕਾਂ ਦੀ ਸੇਵਾ ਕਰਨਾ ਸਾਡਾ ਧਰਮ ਵੀ ਹੈ ਅਤੇ ਮੁਢਲਾ ਫਰਜ ਵੀ ਹੈ।ਉਨਾਂ ਕਿਹਾ ਕਿ ਇਹੋ ਜਿਹੇ ਵਿਅਕਤੀ ਦੀ ਮਦਦ ਕਰਨ ਨਾਲ ਜਿਥੇ ਸਾਡੇ ਮਨ ਨੂੰ ਸਾਂਤੀ ਮਿਲਦੀ ਹੈ ਉਥੇ ਪ੍ਰਮਾਤਮਾ ਦੇ ਦਰਬਾਰ ਵਿੱਚ ਪਰਉਪਕਾਰੀ ਦੇ ਡੰਕੇ ਵੀ ਵੱਜਦੇ ਹਨ।ਉਨਾਂ ਯੂਥ ਕਲੱਬਾ ਅਤੇ ਸਮਾਜ ਸੇਵੀ ਆਗੂਆ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਨੁੱਖਤਾ ਦੇ ਭਲੇ ਲਈ ਅੱਗੇ ਆਉਣ ਅਤੇ ਵਿਕਲਾਂਗ ਲੋਕਾਂ ਦੀ ਮਦਦ ਲਈ ਅਹਿਮ ਉਪਰਾਲੇ ਕਰਨ ।ਇਸ ਸਮੇਂ ਗੁਰਦੁਆਰਾ ਸ੍ਰੀ ਚੰਦੂਆਣਾ ਸਾਹਿਬ ਦੇ ਬਾਬਾ ਸੂਬਾ ਸਿੰਘ,ਰਾਗੀ ਜਸਪਾਲ ਸਿੰਘ ਨੇ ਸੰਤ ਬਾਬਾ ਰਾਮੇਸਵਰ ਦਾਸ ਮੂੰਮ ਵਾਲਿਆ ਦਾ ਉਚੇਚਾ ਧੰਨਵਾਦ ਕੀਤਾ।ਇਸ ਸਮੇਂ ਗੁਰਚਰਨ ਸਿੰਘ ਫੌਜੀ ਮੂੰਮ,ਬਲਜੀਤ ਸਿੰਘ,ਬਲਜਿੰਦਰ ਸਿੰਘ,ਮਨਦੀਪ ਸਿੰਘ,ਅੰਮ੍ਰਿਤਪਾਲ ਸਿੰਘ,ਹਰਮੀਤ ਸਿੰਘ,ਰਾਜਬੀਰ ਸਿੰਘ ਅਤੇ ਗੁਰਮੀਤ ਸਿੰਘ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: