ਮਨੀਸ਼ ਸਿਸੋਦੀਆ ਦੇ ਪੰਜਾਬ ਇੰਚਾਰਜ ਬਣਨ ਨਾਲ ਪਾਰਟੀ ਨੂੰ ਮਿਲੇਗੀ ਨਵੀਂ ਦਿਸ਼ਾ: ਸਚਦੇਵਾ

ss1

ਮਨੀਸ਼ ਸਿਸੋਦੀਆ ਦੇ ਪੰਜਾਬ ਇੰਚਾਰਜ ਬਣਨ ਨਾਲ ਪਾਰਟੀ ਨੂੰ ਮਿਲੇਗੀ ਨਵੀਂ ਦਿਸ਼ਾ: ਸਚਦੇਵਾ

ਦਿੱਲੀ ਦੇ ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਬਣਾਉਣ ‘ਤੇ ‘ਆਪ’ ਦੋਆਬਾ ਜੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਦਿੱਲੀ ਦੇ ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ ਨੂੰ ਵਧਾਈ ਦਿੱਤੀ। ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਇਹ ਜੋ ਫੈਸਲਾ ਲਿਆ ਹੈ ਉਸ ਨਾਲ ਪੰਜਾਬ ਵਿਚ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਵਰਕਰਾਂ ਅਤੇ ਵਾਲੰਟੀਅਰਾਂ ‘ਚ ਨਵਾਂ ਜੋਸ਼ ਭਰੇਗਾ।
ਸਚਦੇਵਾ ਨੇ ਕਿਹਾ ਕਿ ਪਾਰਟੀ ਸੁਪ੍ਰੀਮੋ ਅਤੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਨੂੰ ਜੋ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ, ਉਸ ਨਾਲ ਪਾਰਟੀ ਨੂੰ ਇਕ ਦਿਸ਼ਾ ਪ੍ਰਦਾਨ ਹੋਵੇਗੀ। ਉਨ੍ਹਾਂ ਕਿਹਾ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੇ ਸਰਕਾਰੀ ਸਕੂਲਾਂ ਦਾ ਜੋ ਕਾਇਆ-ਕਲਪ ਕੀਤਾ ਉਹ ਕਿਸੇ ਤੋਂ ਲੁੱਕਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਉਹ ਸਾਰਿਆਂ ਸਹੂਲਤਾਂ ਉਪਲੱਬਧ ਹਨ ਜੋ ਪ੍ਰਾਈਵੇਟ ਸਕੂਲਾਂ ਵਿਚ ਮਿਲਦੀਆਂ ਹਨ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ  ਦੇ ਹਾਲਾਤਾਂ ਵਿੱਚ ਬਹੁਤ ਸੁਧਾਰ ਹੋਇਆ ਹੈ।
ਉਨ੍ਹਾਂ ਨੇ ਕਿਹਾ ਇਹ ਸਭ ਦਿੱਲੀ ਦੇ ਸੀ.ਐੱਮ. ਅਤੇ ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ ਦੀ ਸੋਚ ਦੇ ਕਾਰਨ ਹੀ ਸੰਭਵ ਹੋਇਆ ਹੈ। ਉਨ੍ਹਾਂ ਨੇ ਕਿਹਾ ਦਿੱਲੀ ਦੇ ਲੋਕਾਂ ਨਾਲ ਸਰਕਾਰ ਨੇ ਜੋ ਵਾਦੇ ਕੀਤੇ ਸਨ ਉਹ ਦਿੱਲੀ ਸਰਕਾਰ ਨੇ ਪੂਰੇ ਕਰਕੇ ਦਿਖਾਏ। ਪਰਮਜੀਤ ਸਚਦੇਵਾ ਨੇ ਕਿਹਾ ਹੁਣ ਪਾਰਟੀ ਨੂੰ ਮਜ਼ਬੂਤ ਕਰਣ ਲਈ ਪੰਜਾਬ ਦੇ ਸਾਰੇ ਵਾਲੰਟੀਅਰ ਮਨੀਸ਼ ਸਿਸੋਦਿਆ ਦੇ ਦਿਖਾਏ ਰਸਤੇ ‘ਤੇ ਕੰਮ ਕਰਣਗੇ ਤਾਂਕਿ ਪਾਰਟੀ ਨੂੰ ਨਵੀਂ ਉਚਾਈ ਤੱਕ ਪਹੁੰਚਾਇਆ ਜਾ ਸਕੇ।
ਸਚਦੇਵਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਵਿੱਚ ਕੀਤੇ ਕ੍ਰਾਂਤੀਵਾਦੀ ਕੰਮਾਂ ਦੇ ਬਾਅਦ ਹੁਣ ਪੰਜਾਬ ਨੂੰ ਵੀ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਨੇ ਕਿਹਾ ਪਾਰਟੀ ਦਾ ਜੋ ਫਸਟ ਪੀਰਿਅਡ ਸੀ ਉਹ ਨਿਕਲ ਗਿਆ ਪਾਰਟੀ ਦੇ ਆਉਣ ਵਾਲੇ ਦਿਨ ਚੰਗੇ ਹੋਣਗੇ। ਸਿੱਖਿਆ ਨੂੰ ਲੈ ਕੇ ਜੋ ਸਿਸੋਦੀਆ ਜੀ ਦੀ ਸੋਚ ਹੈ ਉਸ ਤੋਂ ਪੰਜਾਬ ‘ਚ ਵੀ ਨਵੀਂ ਕ੍ਰਾਂਤੀ ਆਵੇਗੀ। ਉਨ੍ਹਾਂ ਨੇ ਕਿਹਾ ਸਿਸੋਦੀਆ ਦਾ ਮੰਨਣਾ ਹੈ ਕਿ ਜੇਕਰ ਦੇਸ਼ ਤੋਂ ਗਰੀਬੀ ਦੂਰ ਕਰਣੀ ਹੈ ਤਾਂ ਐਜੂਕੇਸ਼ਨ ਉੱਤੇ ਕੰਮ ਕਰਣਾ ਹੋਵੇਗਾ ਇਸ ਦੌਰਾਨ ਉਨ੍ਹਾਂ ਦੇ ਨਾਲ ਦੋਆਬਾ ਜੋਨ ਦੇ ਜਨਰਲ ਸੇਕਰੇਟਰੀ ਪ੍ਰੋ. ਹਰਬੰਸ ਸਿੰਘ, ਸਿਟੀ ਪ੍ਰਧਾਨ ਮਦਨ  ਲਾਲ ਸੂਦ,  ਉਪ ਪ੍ਰਧਾਨ ਕੁਲਭੂਸ਼ਣ ਦੇ ਇਲਾਵਾ ਹੋਰ ਪਾਰਟੀ ਪਦਅਧਿਕਾਰੀ ਮੌਜੂਦ ਸਨ।

Share Button