ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਮਨੀਸ਼ਾ ਦੇ ਕਾਤਲਾਂ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ: ਪ੍ਰਧਾਨ ਜਸਵਿੰਦਰ ਕੁਮਾਰ

ਮਨੀਸ਼ਾ ਦੇ ਕਾਤਲਾਂ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ: ਪ੍ਰਧਾਨ ਜਸਵਿੰਦਰ ਕੁਮਾਰ

ਹਮ ਕਿਆ ਕਰੇ ਆਲੀਸ਼ਾਨ ਸੜਕੋਂ ਕੋ ਹਮੇ ਤੋ ਵੋਹ ਗਲੀ ਚਾਹੀਏ ਜਹਾਂ ਭਾਰਤ ਕੀ ਨਾਰੀ ਸਿਰ ਉਠਾਕਰ ਚਲੇ

ਲੰਡਨ (ਰਾਜਵੀਰ ਸਮਰਾ): ਹਮ ਕਿਆ ਕਰੇ ਆਲੀਸ਼ਾਨ ਸੜਕੋਂ ਕੋ ਹਮੇ ਤੋ ਵੋਹ ਗਲੀ ਚਾਹੀਏ ਜਹਾਂ ਭਾਰਤ ਕੀ ਨਾਰੀ ਰਾਤ ਕੋ ਭੀ ਸਿਰ ਉਠਾਕਰ ਚੱਲ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂ ਪੀ ਦੇ ਹਾਥਰਸ ਵਿੱਚ ਦਲਿਤ ਲੜਕੀ ਨਾਲ ਹੋਏ ਗੈਗਰੇਪ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਦੇ ਪ੍ਰਧਾਨ ਜਸਵਿੰਦਰ ਕੁਮਾਰ ਅਤੇ ਜਨਰਲ ਸਕੱਤਰ ਪਿਰਥਵੀ ਰਾਜ ਰੰਧਾਵਾ ਨੇ ਪ੍ਰੈੱਸ ਨੂੰ ਦਿੱਤੇ ਸਾਝੇ ਬਿਆਨ ਵਿੱਚ ਕੀਤਾ।

ਉਹਨ੍ਹਾਂ ਕਿਹਾ ਕਿ ਯੂਪੀ ਦੇ ਜਿਲਾ ਹਾਥਰਸ ਚ ਜਿੱਥੇ ਕਿ ਅੱਦਿਤਿਆ ਨਾਥ ਯੋਗੀ ਦੀ ਸਰਕਾਰ ਚੱਲ ਰਹੀ ਹੈ ਜੋ ਕਿ ਰਾਮ ਰਾਜ ਦੇ ਵੱਡੇ ਦਾਅਵੇ ਕਰਦੀ ਆ ! ਉਥੇ ਇੱਕ ਗਰੀਬ ਮਜ਼ਦੂਰ ਦੀ ਬੇਟੀ ਮਨੀਸ਼ਾ ਨਾਲ ਉਚ ਜਾਤੀ ਦੇ ਠਾਕਰ ਘਰਾਣੇ ਦੇ ਗੁੰਡਿਆਂ ਵੱਲੋਂ ਗਰੀਬ ਬੱਚੀ ਨਾਲ ਪਹਿਲਾ ਸਮੂਹਿਕ ਬਲਾਤਕਾਰ ਕੀਤਾ ਗਿਆ ।ਫਿਰ ਉਸਦੀ ਰੀੜ ਦੀ ਹੱਡੀ ਤੋੜ ਜੀਭ ਕੱਟ ਦਿੱਤੀ ਗਈ ਜੋ ਕਿ ਬਾਅਦ ਵਿੱਚ ਤੜੱਫ ਤੜੱਫ ਕਿ ਦੱਮ ਤੋੜ ਗਈ ਇਸ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਨੇ ਪੂਰੀ ਦੁਨੀਆ ਨੂੰ ਝੰਜੋੜ ਕਿ ਰੱਖ ਦਿੱਤਾ ।

ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ (ਇੰਗਲੈਡ) ਇਸ ਘਿਨੌਣੇ ਜ਼ੁਲਮ ਦੀ ਸਖੱਤ ਸ਼ਬਦਾਂ ਚ ਨਿਖੇਧੀ ਕਰਦੀ ਆ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਯੂ.ਪੀ. ਦੀ ਯੋਗੀ ਸਰਕਾਰ ਤੋਂ ਜਲਦੀ ਤੋਂ ਜਲਦੀ ਸਖੱਤ ਕਾਰਵਾਈ ਕਰਕੇ ਇਸ ਕੇਸ ਨੂੰ ਵਿਸ਼ੇਸ਼ ਅਦਾਲਤ ਰਾਹੀਂ ਦੋਸ਼ੀਆਂ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾਇਆ ਜਾਵੇ । ਇਹ ਬਿਆਨ ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਦੇ ਪ੍ਰਧਾਨ ਜਸਵਿੰਦਰ ਕੁਮਾਰ ਅਤੇ ਜਨਰਲ ਸਕੱਤਰ ਪ੍ਰਿਥਵੀ ਰਾਜ ਰੰਧਾਵਾ ਹੁਣੀ ਸਾਂਝੇ ਤੋਰ ਤੇ ਦਿੱਤਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: