Tue. Feb 18th, 2020

ਮਨਵਿੰਦਰ ਸਿੰਘ ਮੰਗੂ ਕੁਲਰੀਆ ਬਣੇ ਆਪਣਾ ਪੰਜਾਬ ਪਾਰਟੀ ਮਾਨਸਾ ਦੇ ਹਲਕਾ ਇੰਚਾਰਜ

ਮਨਵਿੰਦਰ ਸਿੰਘ ਮੰਗੂ ਕੁਲਰੀਆ ਬਣੇ ਆਪਣਾ ਪੰਜਾਬ ਪਾਰਟੀ ਮਾਨਸਾ ਦੇ ਹਲਕਾ ਇੰਚਾਰਜ

ਮਾਨਸਾ, 20 ਦਸੰਬਰ (ਰੀਤਵਾਲ) ਆਪਣਾ ਪੰਜਾਬ ਪਾਰਟੀ ਦੇ ਪੰਜਾਬ ਪ੍ਰਧਾਨ ਸੁੱਚਾ ਛੋਟੇਪੁਰ ਅਤੇ ਬਠਿੰਡਾ ਇੰਚਾਰਜ ਐਡਵੋਕੇਟ ਹਰਿੰਦਰ ਸਿੰਘ ਮਾਨ ਵਲੋ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਦੇ ਲਈ ਮਾਨਸਾ ਤੋ ਚੋਣਾਂ 2017 ‘ਚ ਉਮੀਦਵਾਰ ਰਹੇ ਮਨਵਿੰਦਰ ਸਿੰਘ ਮੰਗੂ ਕੁਲਰੀਆਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਜਾਣਕਾਰੀ ਦਿੰਦਿਆ ਮਨਵਿੰਦਰ ਸਿੰਘ ਮੰਗੂ ਨੇ ਕਿਹਾ ਕਿ ਪਾਰਟੀ ਦੀਆਂ ਗਤੀ ਵਿਧੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਲਈ ਪੰਜਾਬ ਪ੍ਰਧਾਨ ਸੁੱਚਾ ਛੋਟੇਪੁਰ ਅਤੇ ਬਠਿੰਡਾ ਇੰਚਾਰਜ ਐਡਵੋਕੇਟ ਹਰਿੰਦਰ ਸਿੰਘ ਮਾਨ ਅਤੇ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਕਲੀਪੁਰ ਦੀ ਅਗਵਾਈ ਵਿੱਚ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪਾਰਟੀ ਦੇ ਨਾਲ ਜ਼ੋੜਨ ਦੇ ਲਈ ਦਿਨ ਰਾਤ ਮਿਹਨਤ ਕੀਤੀ ਜਾਵੇਗੀ ਤਾਂ ਕਿ ਆਉਣ ਵਾਲੇ ਸਮੇਂ ‘ਚ ਆਪਣਾ ਪੰਜਾਬ ਪਾਰਟੀ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਲਈ ਅੱਗੇ ਆ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਵਧ ਰਹੀ ਬੇਰੋਜਗਾਰੀ ਅਤੇ ਮਹਿੰਗਾਈ ਨੇ ਪੰਜਾਬ ਦੇ ਲਈ ਵੱਡੀ ਚੁਣੌਤੀ ਹੈ।ਪੰਜਾਬ ਦੇ ਕਿਸਾਨਾਂ ਮਜਦੂਰਾਂ ਦੀ ਗੱਲ ਕਰਨ ਲਈ ਆਪਣਾ ਪੰਜਾਬ ਪਾਰਟੀ ਜਲਦੀ ਹੀ ਪੰਜਾਬ ‘ਚ ਆਪਣਾ ਪ੍ਰਚਾਰ ਵੱਡੇ ਪੱਧਰ ਤੇ ਸੁਰੂ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਲੋ ਸੌਪੀ ਗਈ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: