ਮਨਰੇਗਾ ਸਕੀਮ ਅਧੀਨ ਮਜਦੂਰਾਂ ਨੂੰ ਆਉਦੀਂਆ ਸਮੱਸਿਆ ਸਬੰਧੀ ਜਿਲੇ ਦੇ ਡੀ ਸੀ ਨੂੰ ਦਿੱਤਾ ਮੰਗ ਪੱਤਰ

ss1

ਮਨਰੇਗਾ ਸਕੀਮ ਅਧੀਨ ਮਜਦੂਰਾਂ ਨੂੰ ਆਉਦੀਂਆ ਸਮੱਸਿਆ ਸਬੰਧੀ ਜਿਲੇ ਦੇ ਡੀ ਸੀ ਨੂੰ ਦਿੱਤਾ ਮੰਗ ਪੱਤਰ

21-16
ਸੰਗਰੂਰ/ਛਾਜਲੀ 20 ਮਈ (ਕੁਲਵੰਤ ਛਾਜਲੀ) ਸਵ: ਸ੍ਰੀ ਰਾਜੀਵ ਗਾਂਧੀ ਪੰਚਾਇਤੀ ਰਾਜ ਸਗੰਠਨ ਪੰਜਾਬ ਵੱਲੋ ਅੱਜ ਪੂਰੇ ਪੰਜਾਬ ਦੇ ਸਾਰੇ ਜਿਲਿਆ ਦੇ ਹੈਂਡ ਕੁਆਟਰਾਂ ਵਿਖੇ ਮਾਣਯੋਗ ਡਿਪਟੀ ਕਮਿਸ਼ਨਰਾਂ ਨਾਲ ਮੁਲਾਕਾਤ ਕਰਕੇ ਗਰੀਬ ਮਜਦੂਰ ਮਨਰੇਗਾ ਸਕੀਮ ਅਧੀਨ ਕੰਮ ਕਰਨ ਵਾਲੇ ਲੋਕਾ ਨੂੰ ਆ ਰਹੀਆ ਸਮੱਸਿਆ ਸਬੰਧੀ ਮੰਗ ਪੱਤਰ ਸੋਂਪੇ ਗਏ।ਇਸ ਲੜੀ ਤਹਿਤ ਜਿਲਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਥਿੰਦ ‘ਮੰਗਾਂ ਜਿਵੇਂ’ ਮਹਾਂਤਮਾ ਗਾਂਧੀ ਮਨਰੇਗਾ ਸਕੀਮ ਦਾ ਪਿੰਡਾ ਵਿੱਚ ਕੰਮ ਬੰਦ ਕਰ ਰੱਖੇ ਹਨ।ਮਜਦੂਰਾਂ ਨੂੰ ਮਨਰੇਗਾ ਰਾਂਹੀ ਬਣਦਾ ਭੱਤਾ ਨਾ ਦੇਣਾ।ਮਨਰੇਗਾਂ ਦੀ ਮਜਦੂਰੀ ਖੜਾ ਬਕਾਇਆ ਖਾਤਿਆ ਪਾਉਣ ਲਈ।ਆਦਿ ਮੰਗਾਂ ਨੂੰ ਲੈਕੇ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਸਵ: ਸ੍ਰੀ ਰਾਜੀਵ ਗਾਂਧੀ ਪੰਚਾਇਤੀ ਰਾਜ ਸਗੰਠਨ ਬਲਜੀਤ ਸਿੰਘ ਢੀਡਸਾਂ ਜਿਲਾ ਕੁਆਰਡੀਨੇਟਰ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕੀ ਸਾਡੇ ਵੱਲੋ ਸੰਗਰੂਰ ਜਿਲੇ ਦੇ ਵੱਖ ਵੱਖ ਪਿੰਡਾ ਦਾ ਦੌਰਾ ਕੀਤਾ ਗਿਆ ਸੀ।

ਜਿਸ ਉਪਰੰਤ ਮਨਰੇਗਾ ਮਜਦੂਰਾਂ ਨੂੰ ਆ ਰਹੀਆ ਸਮੱਸਿਆ ਸੁਣੀਆ ਗਈਆ।ਤੇ ਮਨਰੇਗਾ ਮਜਦੂਰਾਂ ਨੇ ਕੇਂਦਰ ਭਾਜਪਾ ਸਰਕਾਰ ਤੇ ਸੂਬੇ ਦੀ ਕੇਂਦਰ ਸਰਕਾਰ ਤੇ ਗੰਭੀਰ ਦੋਸ਼ ਲਾਉਦਿਆ ਦੱਸਿਆ ਕੀ ਪਿਛਲੇ 24 ਮਹੀਨੀਆ ਤੋ ਸਾਡੀ ਮਜਦੂਰੀ ਦਾ ਬਕਾਇਆ ਖੜਾ ਹੈ। ਜਿਸ ਕਰਕੇ ਸਾਨੂੰ ਹੋਰ ਕੰਮ ਨਾ ਮਿਲਣ ਦੀ ਸੂਰਤ ਵਿੱਚ ਦਿਨੋ ਦਿਨ ਗਰੀਬੀ ਦੀ ਦਰਦਲ ਵਿੱਚ ਧੱਸਦੇ ਜਾ ਰਹੇ ਹਾਂ।ਮਜਦੂਰਾਂ ਨੇ ਕਿਹਾ ਕੀ ਇਹ ਮਨਰੇਗਾ ਸਕੀਮ ਕਾਂਗਰਸ ਪਾਰਟੀ ਦੀ ਦੇਣ ਹੈ। ਪਰ ਅੱਜ ਕੇਂਦਰ ਭਾਜਪਾ ਸਰਕਾਰ ਤੇ ਸੂਬੇ ਦੀ ਅਕਾਲੀ ਗੱਠਜੋੜ ਸਰਕਾਰ ਮਜਦੂਰਾਂ ਦੀਆ ਮੰਗਾਂ ਨੂੰ ਗੰਭੀਰਤਾ ਨਾਲ ਲਵੇ ਤਾਂ ਪਿੰਡਾਂ ਅੰਦਰ ਮਨਰੇਗਾ ਸਕੀਮ ਰਾਂਹੀ ਕੰਮ ਚਲਾ ਕੇ ਗਰੀਬਾ ਦੇ ਠੰਡੇ ਪਏ ਚੁੱਲਿਆ ਵਿੱਚ ਅੱਗ ਬਲ ਸਕੇ।ਇਸ ਮੌਕੇ ਹਲਕਾ ਦਿੜਬਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਦੁੱਲਟ,ਮਾਲਵਿੰਦਰ ਸਿੰਘ ਚੱਠਾ ਯੂਥ ਕਾਂਗਰਸ ਪ੍ਰਧਾਨ ਹਲਕਾ ਸੁਨਾਮ ਵੀ ਹਾਜਰ ਸੀ।

Share Button

Leave a Reply

Your email address will not be published. Required fields are marked *