Sat. Aug 24th, 2019

ਮਨਮੀਤ ਸਰਮਾ ਦਾ ਪਿੰਡ ਦੇ ਸਮਸਾਨ ਘਾਟ ਵਿਖੇ ਕੀਤਾ ਅੰਤਿਮ ਸੰਸਕਾਰ

 ਮਨਮੀਤ ਸਰਮਾ ਦਾ ਪਿੰਡ ਦੇ ਸਮਸਾਨ ਘਾਟ ਵਿਖੇ ਕੀਤਾ ਅੰਤਿਮ ਸੰਸਕਾਰ

img-20161104-wa0013ਲਹਿਰਾਗਾਗਾ 04 ਨਵੰਬਰ (ਕੁਲਵੰਤ ਛਾਜਲੀ) ਆਸਟਰੇਲੀਆ ਦੇ ਬ੍ਰਿਸਬੇਨ ਵਿੱਚ  ਮਨਮੀਤ ਸ਼ਰਮਾ ਅਲੀਸੇਰ ਦੀ ਪਿਛਲੇ ਦਿਨੀਂ ਇੱਕ ਅੰਗਰੇਜ਼  ਗੋਰੇ ਵੱਲੋ  ਜਿਊਂਦੇ ਨੂੰ ਸਾੜ੍ਹ ਕੇ ਹੱਤਿਆ  ਕਰ ਦਿੱਤੀ ਗਈ ਸੀ। ਇਸ ਘਟਨਾ ਦਾ ਪਤਾ ਲੱਗਦੇ ਹੀ ਉਸ ਦੇ ਭਰਾ ਅਮਿਤ ਅਲੀਸੇਰ ਅਤੇ ਪਰਿਵਾਰ ਦੇ ਬਹੁਤ ਹੀ ਨਜਦੀਕੀ  ਪੀ .ਆਰ. ਟੀ . ਸੀ. ਦੇ ਵਾਈਸ ਚੇਅਰਮੈਨ  ਵਿਨਰਜੀਤ ਗੋਲਡੀ ਆਸਟਰੇਲੀਆ  ਵਿੱਚ  ਉਸ ਦੀ ਅੰਤਿਮ ਦੇਹ ਨੂੰ ਲੈਣ ਲਈ ਪਹੁੰਚ ਗਏ ।ਜੋ ਕਈ ਦਿਨ ਉਥੇ ਕਾਗਜੀ ਕਾਰਵਾਈ  ਕਰਨ ਉਪਰੰਤ   ਆਸਟਰੇਲੀਆ  ਤੋ ਮਨਮੀਤ ਸਰਮਾ ਦੀ ਅੰਤਿਮ ਦੇਹ   ਦਿਨ ਸੁਕਰਵਾਰ ਨੂੰ  ਸਵੇਰੇ ਹੀ ਉਸ ਦੇ ਜੱਦੀ ਪਿੰਡ ਅਲੀਸੇਰ ਵਿਖੇ  ਪਹੁੰਚੀ  ਮਨਮੀਤ ਦੀ ਅੰਤਿਮ ਦੇਹ  ਸ਼ਰਧਾਂਜਲੀ  ਦੇਣ ਲਈ   ਨੂੰ ਕੁਝ ਸਮੇ ਲਈ ਉਸ ਦੇ ਘਰ ਰੱਖਿਆ  ਗਿਆ  ।ਇਸ ਮੋਕੇ ਮਾਹੌਲ ਬਹੁਤ  ਗਮਗੀਨ ਸੀ ਹਰ ਇੱਕ ਦੀ ਅੱਖ ਵਿੱਚ  ਅੱਥਰੂ ਸਨ ।ਮਨਮੀਤ ਨੂੰ ਸ਼ਰਧਾਜਲੀ ਦੇਣ ਲਈ ਹਲਕਾ ਵਿਧਾਇਕਾ ਤੇ ਪੰਜਾਬ  ਦੀ ਸਾਬਕਾ ਮੁੱਖ  ਮੰਤਰੀ ਬੀਬੀ ਰਜਿੰਦਰ  ਕੌਰ ਭੱਠਲ, ਪੰਜਾਬ  ਦੇ “ਵਿੱਤ ਮੰਤਰੀ  ਪਰਮਿੰਦਰ  ਸਿੰਘ  ਢੀਡਸਾ, ਲੋਕ ਸਭਾ ਹਲਕਾ ਸੰਗਰੂਰ  ਦੇ ਐਮ ਪੀ ਭਗਵੰਤ ਮਾਨ ਤੋ ਇਲਾਵਾ  ਹਰ ਪਾਰਟੀ ਦੇ ਆਗੂ ਨੇ ਸ਼ਰਧਾਂਜਲੀ  ਭੇਟ ਕੀਤੀ ।ਸਰਮਾ ਪਰਿਵਾਰ ਨੂੰ ਹਰ ਤਰਾ ਦੀ  ਮੱਦਦ  ਦੇਣ ਦਾ ਭਰੌਸਾ ਦਿੱਤਾ ਗਿਆ ।ਇਸ ਉਪਰੰਤ  ਮਨਮੀਤ ਸਰਮਾ ਦਾ ਪਿੰਡ ਦੇ ਸਮਸਾਨ ਘਾਟ ਵਿਖੇ  ਅੰਤਿਮ ਸੰਸਕਾਰ  ਕਰ ਦਿੱਤਾ। ਜਿਸ ਨੂੰ ਅਗਨੀ ਭੇਟ ਉਸ ਦੇ ਵੱਡੇ  ਭਰਾ ਅਮਿਤ ਨੇ ਦਿੱਤੀ  ਇਸ  ਮੋਕੇ ਪੰਜਾਬ ਐਗਰੌ ਦੇ ਸਾਬਕਾ ਵਾਈਸ ਚੇਅਰਮੈਨ  ਸਤਪਾਲ ਸਿੰਗਲਾ, ਜੱਥੇਦਾਰ  ਪ੍ਰਗਟ ਸਿੰਘ  ਗਾਗਾ, ਮਾਰਕੀਟ ਕਮੇਟੀ ਲਹਿਰਾ  ਦੇ ਚੇਅਰਮੈਨ  ਜਸਵਿੰਦਰ  ਸਿੰਘ  ਲਾਲੀ , ਬਲਾਕ ਸੰਮਤੀ ਲਹਿਰਾ ਦੇ ਚੇਅਰਮੈਨ  ਜਸਪਾਲ  ਸਿੰਘ  ਦੇਹਲਾ, ਪੰਜਾਬ ਪ੍ਰਦੇਸ ਕਾਗਰਸ ਕਿਸਾਨ ਸੈੱਲ ਦੇ ਸੂਬਾ ਵਾਈਸ ਪ੍ਰਧਾਨ  ਜਸਵਿੰਦਰ  ਰਿੰਪੀ ,ਅਕਾਲੀ ਦਲ ਯੂਥ ਸਰਕਲ ਲਹਿਰਾ ਦੇ ਪ੍ਰਧਾਨ  ਸੁਖਵਿੰਦਰ ਬਿੱਲੂ ਖੰਡੇਬਾਦ, ਕੌਸਲਰ ਗੁਰਲਾਲ ਸਿੰਘ , ਮਾਰਕੀਟ  ਕਮੇਟੀ ਦੇ ਲਹਿਰਾ ਦੇ ਵਾਈਸ ਚੇਅਰਮੈਨ  ਕੇਵਲ ਕ੍ਰਿਸਨ ਸਿੰਗਲਾ,ਮਾਰਕਫ਼ੈਡ ਦੇ ਡਾਇਰੈਕਟਰ  ਗੁਰਸੰਤ ਭੁਟਾਲ, ਪੇ੍ਰਮ ਪਾਲ ਐਡਵੋਕੈਟ, ਰਵਿੰਦਰ ਸਰਮਾ ਅਲੀਸ਼ੇਰ। ਅੱਜ ਸਵੇਰੇ ਮਨਮੀਤ ਸਿੰਘ ਦੀ ਲਾਸ਼ ਉਸਦੇ ਜੱਦੀ ਪਿੰਡ ਅਲੀਸ਼ੇਰ ਪਹੁੰਚੀ ਤਾਂ ਉਸਦੇ ਗਮ ਵਿੱਚ ਸਵੇਰ ਕਾਲੀ ਬੋਲੀ ਰਾਤ ਵਿੱਚ ਬਦਲ ਗਈ।ਮਨਮੀਤ ਸਿੰਘ ਦੀ ਅੰਤਿਮ ਯਾਤਰਾ ਵਿੱਚ ਪਿੰਡ ਅਲੀਸ਼ੇਰ ਦੀ ਧਰਤੀ ਪੁਲਿਸ ਪ੍ਰਸ਼ਾਸਨ ਅਤੇ ਰਾਜਨੀਤਕ ਲੀਡਰਾਂ ਦੀ ਵੱਡੀ ਗਿਣਤੀ ਕਾਰਨ ਪਿੰਡ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਸੀ ।ਮਨਮੀਤ ਦੀ ਲਾਸ਼ ਪਿੰਡ ਅਲੀਸ਼ੇਰ ਪੁੱਜਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ।ਹਜਾਰਾਂ ਦੀ ਗਿਣਤੀ ਸੇਜਲ ਅੱਖਾਂ ਨੇ ਮਨਮੀਤ ਦੀ ਅਰਥੀ ਨੂੰ ਅੰਤਿਮ ਵਿਦਾਇਗੀ ਦਿੱਤੀ।ਮਨਮੀਤ ਦੀ ਮਾਤਾ ਦੇ ਵੈਨਾ ਨੇ ਹਰ ਇੱਕ ਦਾ ਹਿਰਦਾ ਵਲੂੰਧਰ ਕੇ ਰੱਖ ਦਿੱਤਾ।ਮਾਤਾ ਨੇ ਕਿਹਾ ਕਿ ਪੁੱਤਰ ਜੇ ਮੈਨੂੰ ਇਹ ਪਤਾ ਹੁੰਦਾ ਕਿ ਤੈਨੂੰ ਗੋਰੇ ਨੇ ਇਸ ਤਰ੍ਹਾਂ ਮਾਰ ਦੇਣੇ ਤਾ ਮੈ ਤੈਨੂੰ ਆਸਟਰੇਲੀਆ ਜਾਣ ਨਹੀਂ ਸੀ ਦਿੰਦੀ।ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ, ਪ੍ਰਕਾਸ਼ ਚੰਦ ਗਰਗ, ਐਸ ਐਸ ਪੀ ਪ੍ਰਿਤਪਾਲ ਸਿੰਘ ਥਿੰਦ ਸੰਗਰੂਰ,ਐਸ ਡੀ ਐਮ ਸ਼ੇਰ ਗਿੱਲ ਲਹਿਰਾਗਾਗਾ, ਹਰਕੇਸ਼ ਸਿੰਘ ਸਿੱਧੂ, ਐਚ ਐਸ ਫੂਲਕਾਂ,ਹੋਰ ਵੱਡੀ ਗਿਣਤੀ ਧਾਰਮਿਕ ਸੰਸਥਾਵਾਂ ,ਵੱਖ ਵੱਖ ਰਾਜਨੀਤਕ  ਪਾਰਟੀਆਂ ਦੇ ਨੁਮਾਇੰਦਿਆਂ ਨੇ ਸੋਗ ਮਨਾਇਆ। ਇਸ ਮੌਕੇ ਸਾਸਦ ਮੈਂਬਰ ਭਗਵੰਤ ਮਾਨ ਨੇ ਰਾਜਨੀਤਕ ਲੋਕਾਂ ਤੇ ਗੁੱਸਾ ਝਾੜ੍ਹਦਿਆ ਕਿਹਾ ਕਿ ਮਨਮੀਤ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।ਇਸਦੀ ਲਾਸ਼ ਕੋਲ ਇਸਦੀ ਮਾਤਾ ਨੂੰ ਭੈਣ ਨੂੰ ਘੱਟੋ ਘੱਟ ਅੱਧਾ ਘੰਟਾ ਬੈਠਣ ਦੇ ਦੇਵੋ।ਇੱਥੇ ਵੀ ਰਾਜਨੀਤੀ ਭਾਰੂ ਪਈ ਹੈ।ਉਨ੍ਹਾਂ ਮਨਮੀਤ ਦੇ ਘਰੋਂ ਗੁੱਸੇ ਨਾਲ ਪੈਰ ਪੁੱਟਿਆ ਸੰਸਕਾਰ ਕਰਨ ਤੋ ਪਹਿਲਾਂ ਹੀ ਰਫੂਚੱਕਰ ਹੋ ਗਿਆ।ਪੱਤਰਕਾਰਾਂ ਵੱਲੋਂ ਕੁਝ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ।ਪਹਿਲਾਂ ਨਾ ਨੁੱਕਰ ਕਰਦਿਆਂ ਗੱਡੀ ਵੱਲ ਤੁਰ ਪਿਆ ਅਚਾਨਕ ਹੀ ਪੱਤਰਕਾਰਾਂ ਨਾਲ ਗੱਲ ਕਰਨ ਲਈ ਤਿਆਰ ਹੋ ਗਿਆ।ਉਨ੍ਹਾਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੇ ਦੇਸ਼ ਚ ਨੋਜਵਾਨਾਂ ਲਈ ਰੁਜਗਾਰ ਨਾ ਹੋਣ ਕਾਰਨ ਸਾਡੇ ਨੋਜਵਾਨ ਵੀਰ ਮਜਬੂਰੀ ਵੱਸ ਬਾਹਰਲੇ ਦੇਸ਼ਾਂ ਵੱਲ ਰੋਟੀ ਕਮਾਉਣ ਲਈ ਜਾਦੇ ਹਨ। ਪਰ ਨਕਸਲੀ ਹਮਲਿਆਂ ਕਾਰਨ ਸਾਡੇ ਵੀਰ ਮਨਮੀਤ ਵਰਗੇ ਮੋਤ ਦੇ ਮੂੰਹ ਵਿੱਚ ਪੈ ਜਾਦੇ ਹਨ।ਸਿਸਟਮ ਦੀ ਘਾਟ ਕਾਰਨ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।

Leave a Reply

Your email address will not be published. Required fields are marked *

%d bloggers like this: