ਮਨਪ੍ਰੀਤ ਬਾਦਲ ਕਾਂਗਰਸ ‘ਚ ਪੈ ਰਹੇ ਭਾਰੀ

ss1

ਮਨਪ੍ਰੀਤ ਬਾਦਲ ਕਾਂਗਰਸ ‘ਚ ਪੈ ਰਹੇ ਭਾਰੀ

ਬਠਿੰਡਾ : ਪੀਪੁਲਜ਼ ਪਾਰਟੀ ਆਫ ਪੰਜਾਬ (ਪੀ. ਪੀ. ਪੀ.) ਦਾ ਕਾਂਗਰਸ ‘ਚ ਰਲੇਵਾਂ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਦਾ ਟਿਕਟ ਵੰਡ ‘ਚ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਾਲਾਂ ਤੋਂ ਜਿਹੜੇ ਕਾਂਗਰਸੀ ਆਗੂ ਟਿਕਟ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਸਨ, ਉਨ੍ਹਾਂ ਦੀ ਟਿਕਟ ਕੱਟ ਕੇ ਪੀ. ਪੀ. ਪੀ. ਤੋਂ ਆਏ ਆਗੂਆਂ ਨੂੰ ਦਿੱਤਾ ਜਾਣਾ ਇਸ ਗੱਲ ਨੂੰ ਸਿੱਧ ਕਰ ਰਿਹਾ ਹੈ ਕਿ ਮਨਪ੍ਰੀਤ ਸਿੰਘ ਕਾਂਗਰਸ ‘ਚ ਭਾਰੀ ਪੈ ਰਹੇ ਹਨ। ਮਨਪ੍ਰੀਤ ਬਾਦਲ ਆਪਣੇ 6 ਚਹੇਤਿਆਂ ਨੂੰ ਟਿਕਟ ਦੁਆਉਣ ‘ਚ ਕਾਮਯਾਬ ਰਹੇ ਹਨ। ਬਠਿੰਡਾ ਸ਼ਹਿਰੀ ਤੋਂ ਉਹ ਖੁਦ ਵਿਧਾਨ ਸਭਾ ਚੋਣਾਂ ਲੜ ਰਹੇ ਹਨ। ਇਸ ਸੀਟ ‘ਤੇ ਕੈਪਟਨ ਸਰਕਾਰ ‘ਚ ਵਿੱਤ ਮੰਤਰੀ ਰਹੇ ਸੁਰਿੰਦਰ ਸਿੰਗਲਾ ਅਤੇ ਸਾਬਕਾ ਮੰਤਰੀ ਹਰਿਮੰਦਰ ਸਿੰਘ ਜੱਸੀ ਦੀ ਠੋਸ ਦਾਅਵੇਦਾਰੀ ਸੀ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਆਪਣੇ ਬਠਿੰਡਾ ਦੌਰੇ ਦੇ ਦੌਰਾਨ ਪੱਤਰਕਾਰਾਂ ਦੇ ਸਾਹਮਣੇ ਸਿੰਗਲਾ ਦੇ ਨਾਂ ਦੀ ਸਿਫਾਰਿਸ਼ ਦੀ ਗੱਲ ਵੀ ਕਹੀ ਸੀ ਪਰ ਮਨਪ੍ਰੀਤ ਬਾਦਲ ਦੇ ਅੱਗੇ ਕੈਪਟਨ ਦੀ ਵੀ ਨਹੀਂ ਚੱਲੀ। ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵੀ ਇਸ ਸੀਟ ਦੇ ਦਾਅਵੇਦਾਰ ਰਹੇ ਹਨ। ਉਨ੍ਹਾਂ ਦੇ ਕਰੀਬੀ ਅਤੇ ਬਠਿੰਡਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਮੋਹਨ ਲਾਲ ਝੁੰਬਾ ਨੇ ਤਾਂ ਜੱਸੀ ਨੂੰ ਟਿਕਟ ਨਾ ਮਿਲਣ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੱਕ ਦੀ ਧਮਕੀ ਦਿੱਤੀ ਸੀ।

Share Button

Leave a Reply

Your email address will not be published. Required fields are marked *