ਮਨਪ੍ਰੀਤ ਨੇ ਕਰਜ਼ੇ ਮੁਆਫੀ ਦੇ 1500 ਕਰੋੜ ਰੁਪਏ ਦੇਣ ਵਾਸਤੇ 1100 ਕਰੋੜ ਦੇ ਟੈਕਸ ਕਿਸਾਨਾਂ ਸਿਰ ਪਾਏ : ਅਕਾਲੀ ਦਲ

ਮਨਪ੍ਰੀਤ ਨੇ ਕਰਜ਼ੇ ਮੁਆਫੀ ਦੇ 1500 ਕਰੋੜ ਰੁਪਏ ਦੇਣ ਵਾਸਤੇ 1100 ਕਰੋੜ ਦੇ ਟੈਕਸ ਕਿਸਾਨਾਂ ਸਿਰ ਪਾਏ : ਅਕਾਲੀ ਦਲ

ਅਮਰਿੰਦਰ ਸਿੰਘ ਨੂੰ ਅਸਫਲ ਕਰਨ ਲਈ ਰਾਹੁਲ ਵੱਲੋਂ ਘੜੀ ਸਾਜ਼ਿਸ਼ ਨੂੰ ਅੰਜਾਮ ਦੇ ਰਹੇ ਹਨ ਮਨਪ੍ਰੀਤ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਫਲ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰਚੀ ਸਾਜ਼ਿਸ਼ ਨੂੰ ਅੰਜਾਮ ਦੇਣ ਵਾਸਤੇ ਕੈਬਨਿਟ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਤੇ ਨਵਜੋਤ ਸਿੱਧੂ ਡਟੇ ਹੋਏ ਹਨ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਖਜਾਨਚੀ ਤੇ ਬੁਲਾਰੇ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਰਾਜ ਦੇ ਲੋਕ ਇਹ ਜਾਣਦੇ ਹਨ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਜਿੱਤ ਸਿਰਫ ਕੈਪਟਨ ਅਮਰਿੰਦਰ ਸਿੰਘ ਕਾਰਨ ਹੋਈ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਲੀਡਰਸ਼ਿਪ ਖਿਲਾਫ ਲਏ ਜਾਂਦੇ ਸਟੈਂਡ ਤੋਂ ਖੁਸ਼ ਨਹੀਂ ਹਨ। ਉਹਨਾਂ ਕਿਹਾ ਕਿ ਜਿਸ ਤਰੀਕੇ ਰਾਜ ਵਿਚ ਦੋ ਕੈਬਨਿਟ ਮੰਤਰੀ ਕੰਮ ਕਰ ਰਹੇ ਹਨ, ਉਸ ਤੋਂ ਅਜਿਹਾ ਇਸ਼ਾਰਾ ਮਿਲ ਰਿਹਾ ਹੈ ਕਿ ਮੁੱਖ ਮੰਤਰੀ ਨੂੰ ਅਸਫਲ ਕਰਨ ਲਈ  ਡੂੰਘੀ ਸਾਜ਼ਿਸ਼ ਰਚੀ ਗਈ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਰਾਜ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਜਿਹੜੇ ਵਿਭਾਗ ਮੁੱਖ ਮੰਤਰੀ ਦੇ ਅਧੀਨ ਚਲ ਰਹੇ ਹੋਣ ਉਹਨਾਂ ‘ਤੇ ਕੋਈ ਕੈਬਨਿਟ ਮੰਤਰੀ ਟਿੱਪਣੀ ਕਰੇ ਤੇ ਵਿਭਾਗ ਉਸਨੂੰ ਦੇਣ ਦੀ ਮੰਗ ਕਰਦਿਆਂ ਦਾਅਵਾ ਕਰੇ ਕਿ ਉਹ ਇਹਨਾਂ ਦਾ ਕੰਮ ਸੁਧਾਰ ਦੇਵੇਗਾ। ਉਹਨਾਂ ਕਿਹਾ ਕਿ ਹੈਰਾਨੀ ਜਨਤਕ ਇਹ ਹੈ ਕਿ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਜੇਕਰ ਪੁਲਿਸ ਵਿਭਾਗ ਉਹਨਾਂ ਨੂੰ ਦੇ ਦਿੱਤਾ ਜਾਵੇ ਤਾਂ ਉਹ ਇਕ ਮਹੀਨੇ ਦੇ ਅੰਦਰ ਅੰਦਰ ਪੰਜਾਬ ਵਿਚੋਂ ਨਸ਼ਾ ਖਤਮ ਕਰ ਦੇਣਗੇ, ਕੀ ਇਸਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਪੰਜਾਬ ਵਿਚ ਨਸ਼ਾ ਖਤਮ ਕਰਨ ਵਿਚ ਅਸਫਲ ਰਹੇ ਹਨ । ਉਹਨਾਂ ਕਿਹਾ ਕਿ ਸਿੱਧੂ ਵੱਲੋਂ ਕਈ ਵਾਰ ਅਜਿਹੇ ਐਲਾਨ ਕੀਤੇ ਗਏ ਹਨ ਜੋ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤੋਂ ਉਲਟ ਹਨ। ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਵੱਲੋਂ ਇਸ ਤਰੀਕੇ ਕੰਮ ਕਰਨਾ ਉਹਨਾਂ ਦੇ ਮਕਸਦ ‘ਤੇ ਸਵਾਲ  ਖੜ•ੇ ਕਰਦਾ ਹੈ।
ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਅਜਿਹਾ ਹੀ ਮਾਮਲਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਹੈ ਜੋ ਲਗਾਤਾਰ ਅਜਿਹੇ ਫੈਸਲੇ ਲੈਂਦੇ ਹਨ ਜੋ ਮੁੱਖ ਮੰਤਰੀ ਦੇ ਐਲਾਨ ਤੋਂ ਉਲਟ ਹੁੰਦਾ ਹੈ। ਉਹਨਾਂ ਕਿਹਾ ਕਿ ਕਿਸਾਨੀ ਕਰਜ਼ਾ ਮੁਆਫੀ ਦੇ ਮਾਮਲੇ ‘ਤੇ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਐਲਾਨ ਕੀਤਾ ਸੀ ਕਿ ਸਰਕਾਰ ਚੋਣ ਵਾਅਦੇ ਅਨੁਸਾਰ 10.50 ਲੱਖ ਕਿਸਾਨਾਂ ਦਾ 2-2 ਲੱਖ ਦਾ ਕਰਜ਼ਾ ਮੁਆਫ ਕਰੇਗੀ  ਤੇ ਇਹ ਰਕਮ 21000 ਕਰੋੜ ਰੁਪਏ ਬਣਦੀ ਹੈ ਪਰ ਅਗਲੇ ਹੀ ਦਿਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਕਿ 1500 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾਣਗੇ।  ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਮਨਪ੍ਰੀਤ ਸਿੰਘ ਬਾਦਲ ਨੇ ਇਹ 1500 ਕਰੋੜ ਦੀ ਰਾਹਤ ਦੇਣ ਵਾਸਤੇ ਕਿਸਾਨਾਂ ਸਿਰ 1100 ਕਰੋੜ ਰੁਪਏ ਦੇ ਟੈਕਸ ਮੜ• ਦਿੱਤੇ ਜਿਸ ਵਿਚ 900 ਕਰੋੜ ਰੁਪਏ ਤਾਂ  ਅਨਾਜ ਮੰਡੀਆਂ ਦੀ ਮਾਰਕੀਟ ਫੀਸ ਵਿਚ ਵਾਧੇ ਦੀ ਰਕਮ ਹੈ ਜਦਕਿ 200 ਕਰੋੜ ਰੁਪਏ ਆਬਿਆਨੇ ਰਾਹੀਂ ਜੁਟਾਉਣ ਦੀ ਜੁਗਤ ਲੜਾਈ ਗਈ ਹੈ। ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਕਿਸਾਨਾ ਤੋਂ 1100 ਕਰੋੜ ਰੁਪਏ ਲੈ ਕੇ ਮਨਪ੍ਰੀਤ ਸਿੰਘ ਬਾਦਲ 1500 ਕਰੋੜ ਦੀ ਰਾਹਤ ਦੇਣਗੇ।
ਉਹਨਾਂ ਕਿਹਾ ਕਿ ਸੱਤਾ ਦੇ ਗਲਿਆਰਿਆਂ ਵਿਚ ਵੀ ਇਹ ਚਰਚਾ ਹੈ ਕਿ ਰਾਹੁਲ ਗਾਂਧੀ ਨੇ ਮਨਪ੍ਰੀਤ ਬਾਦਲ ਤੇ ਨਵਜੋਤ ਸਿੱਧੂ ਨੂੰ  ਹਦਾਇਤ ਕੀਤੀ ਹੈ ਕਿ ਉਹ ਮੁੱਖ ਮੰਤਰੀ ਦੀ ਬਦਨਾਮੀ ਕਰਵਾਉਣ ਤੇ ਉਹਨਾਂ ਨੂੰ ਰਾਜਨੀਤਕ ਤੌਰ ‘ਤੇ ਅਸਫਲ ਕਰਨ ਲਈ ਕੰਮ ਕਰਨ,  ਅੱਗੇ ਕੀਹੁੰਦਾ ਹੈ ਇਹ ਸਮਾਂਹੀ ਦੱਸੇਗਾ।
ਉਹਨਾਂ ਹੋਰ ਕਿਹਾ ਕਿ ਇਕ ਹੋਰ ਹੈਰਾਨੀਜਨਕ ਐਲਾਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈ ਜਿਹਨਾ ਨੇ ਆਖਿਆ ਹੈ ਕਿ ਜੇਕਰ ਭ੍ਰਿਸ਼ਟਾਚਾਰ ਖਤਮ ਨਾ ਹੋਇਆ ਤਾਂ ਇਕ ਮਹੀਨੇ ਵਿਚ ਉਹ ਅਸਤੀਫਾ ਦੇ ਦੇਣਗੇ। ਕੀ ਇਸਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਦੇ ਰਾਜ ਵਿਚ ਸੂਬੇ ਵਿਚ ਵਿਆਪਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ? ਉਹਨਾਂ ਕਿਹਾ ਕਿ ਰਾਜ ਦੇ ਲੋਕ ਮੁੱਖ ਮੰਤਰੀ ਨੂੰ ਅਸਫਲ ਕਰਨ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਬੜੀ ਉਤਸੁਕਤਾ ਨਾਲ ਵੇਖ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: