ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਮਨਜੀਤ ਸਿੰਘ ਦਸੂਹਾ ਹੀ ‘ਆਪ’ ਨੂੰ ਟਾਂਡਾ ਜਾਂ ਦਸੂਹਾ ਦੀ ਸੀਟ ਜਿੱਤਾ ਸਕਦੇ ਹਨ: ਐਨ. ਆਰ. ਆਈਜ਼.

ਮਨਜੀਤ ਸਿੰਘ ਦਸੂਹਾ ਹੀ ‘ਆਪ’ ਨੂੰ ਟਾਂਡਾ ਜਾਂ ਦਸੂਹਾ ਦੀ ਸੀਟ ਜਿੱਤਾ ਸਕਦੇ ਹਨ: ਐਨ. ਆਰ. ਆਈਜ਼.

mਨਿਊਯਾਰਕ, 4 ਨਵੰਬਰ (ਰਾਜ ਗੋਗਨਾ): ਅਮਰੀਕਾ ਵਿਚ ਰਹਿੰਦੇ ਲੁਬਾਣਾ ਕਮਿਊਨਿਟੀ ਨਾਲ ਸਬੰਧ ਰੱਖਣ ਵਾਲੇ ਸਮੁਚੇ ਵਰਗ ਨੇ ਸ. ਮਨਜੀਤ ਸਿੰਘ ਦਸੂਹਾ ਨੂੰ ‘ਆਪ’ ਵੱਲੋਂ ਸੀਟ ਦੇਣ ਦੀ ਪੁਰਜ਼ੋਰ ਸਿਫਾਰਸ਼ ਕੀਤੀ ਹੈ। ਹੋਟਲ ਰਾਇਲ ਪੈਲੇਸ ਵਿਚ ਇਕੱਠੇ ਹੋਏ ਲੁਬਾਣਾ ਕਮਿਊਨਿਟੀ ਦੇ ਕਈ ਸਤਿਕਾਰਯੋਗ ਪਤਵੰਤੇ ਸਜਣਾ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਹਲਕਾ ਟਾਂਡਾ ਜਿਥੇ ਲੁਬਾਣਾ ਸਿੱਖ ਬਰਾਦਰੀ ਦੀ ਵੱਡੀ ਗਿਣਤੀ ਵਿਚ ਵੋਟਾਂ ਹਨ ਉਥੇ ਸਿਰਫ ਲੁਬਾਣਾ ਕਮਿਊਨਿਟੀ ਦਾ ਬੰਦਾ ਹੀ ਸੀਟ ਕੱਢ ਸਕਦਾ ਹੈ। ਦਸੂਹਾ ਦਾ ਅਪਣਾ ਨਗਰ ਤਲਵੰਡੀ ਸੱਲ੍ਹਾਂ ਵੀ ਇਸੇ ਹਲਕੇ ਵਿਚ ਹੈ। ਬੁਲਾਰਿਆਂ ਨੇ ਕਿਹਾ ਕਿ ਪਿਛੇ ਜਿਹੇ ਮੀਡੀਆ ਵਿਚ ਇਕ ਨਿਰਅਧਾਰ ਖਬਰ ਛਾਪੀ ਗਈ ਸੀ ਕਿ ਅਮਰੀਕਾ ਵਿਚ ਲੁਬਾਣਾ ਐਨ.ਆਰ.ਆਈਜ਼ ਰਾਜੀ ਬਾਜਵਾ ਦੇ ਨਾਲ ਹਨ। ਪਰ ਪਤਵੰਤਿਆਂ ਨੇ ਕਿਹਾ ਕਿ ਅਸੀਂ ਤਾਂ ਰਾਜੀ ਬਾਜਵਾ ਦਾ ਨਾਮ ਹੀ ਪਹਿਲੀ ਵਾਰ ਸੁਣਿਆ ਹੈ। ਜਦੋਂਕਿ ਸ. ਦਸੂਹਾ ਨਿਊਯਾਰਕ ਵਿਚ ਕੋਈ ਤੀਹ ਵਰ੍ਹੇ ਰਹੇ ਹਨ ਅਤੇ ਉਨ੍ਹਾਂ ਦਾ ਇਥੇ ਦੇ ਐਨ.ਆਰ.ਆਈਜ਼ ਵਿਚ ਅਤੇ ਲੁਬਾਣਾ ਬਰਾਦਰੀ ਵਿਚ ਇਕ ਵੱਡਾ ਨਾਮ ਹੈ। ਸ. ਗੁਰਮੇਜ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਕੁਲਦੀਪ ਸਿੰਘ ਸਾਬਕਾ ਪ੍ਰਧਾਨ ਨੇ ਕਿਹਾ ਕਿ ਜੇਕਰ ਟਾਂਡੇ ਤੋਂ ਮਨਜੀਤ ਸਿੰਘ ਦਸੂਹਾ ਨੂੰ ਆਪ ਵਾਲੇ ਸੀਟ ਨਹੀਂ ਦਿੰਦੇ ਤਾਂ ਹੋਰ ਕੋਈ ਵੀ ਆਪ ਦਾ ਉਮੀਦਵਾਰ ਇਹ ਸੀਟ ਨਹੀਂ ਜਿੱਤ ਸਕੇਗਾ ਅਤੇ ਸਿਧੇ ਤੌਰ ‘ਤੇ ਫਿਰ ਕਾਂਗਰਸ ਦੇ ਸਿਟਿੰਗ ਐਮ.ਐਲ.ਏ. ਸ. ਸੰਗਤ ਸਿੰਘ ਗਿਲਜੀਆਂ ਨੂੰ ਫਾਇਦਾ ਪਹੁੰਚੇਗਾ ਕਿਉਂਕਿ ਲੁਬਾਣਾ ਵੋਟ ਫਿਰ ਸੰਗਤ ਸਿੰਘ ਗਿਲਜੀਆਂ ਨੇ ਖਿਚ ਲੈਣੀ ਹੈ। ਉਹ ਲੁਬਾਣਾ ਬਰਾਦਰੀ ਨਾਲ ਸਬੰਧਤ ਰਖਦੇ ਹਨ। ਆਪ ਦੇ ਅਮਰੀਕਾ ਵਿਚਲੇ ਵਿਸ਼ੇਸ ਲੀਡਰ ਸ. ਦਲੇਰ ਸਿੰਘ ਨੇ ਵੀ ਸ. ਦਸੂਹਾ ਨੂੰ ਸੀਟ ਦੇਣ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਟਾਂਡਾ ਅਤੇ ਦਸੂਹਾ ਦੋ ਅਜਿਹੀਆਂ ਸੀਟਾਂ ਹਨ ਜਿਥੇ ਲੁਬਾਣਾ ਬਰਾਦਰੀ ਦੀਆਂ ਬਹੁਤ ਵੋਟਾਂ ਹਨ। ਸ. ਦਲਵਿੰਦਰ ਸਿੰਘ ਬਿਟੂ ਨੇ ਕਿਹਾ ਕਿ ਅਸੀਂ ਸ. ਮਨਜੀਤ ਸਿੰਘ ਦਸੂਹਾ ਬਾਰੇ ਆਪ ਦੇ ਹਾਈਕਮਾਂਡ ਨੂੰ ਵੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ. ਮਨਜੀਤ ਸਿੰਘ ਦਸੂਹਾ ਅਕਾਲੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਏ ਹਨ।
ਇਸੇ ਤਰ੍ਹਾਂ ਸ. ਕੁਲਦੀਪ ਸਿੰਘ ਢਿੱਲੋਂ ਪ੍ਰਧਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨੇ ਵੀ ਸ. ਦਸੂਹਾ ਦੀ ਸੀਟ ਬਾਰੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸ. ਦਸੂਹਾ ਨੂੰ ਮੌਕਾ ਦੇ ਕੇ ਉਨ੍ਹਾਂ ਕੋਲੋ ਸੇਵਾ ਲੈਣੀ ਚਾਹੀਦੀ ਹੈ। ਇਸ ਮੀਟਿੰਗ ਵਿਚ ਸ. ਰਜਿੰਦਰਪਾਲ ਸਿੰਘ ਪਟਵਾਰੀ, ਸ. ਜਸਬੀਰ ਸਿੰਘ ਪਠਾਨਕੋਟ, ਸ. ਜੋਗਿੰਦਰ ਸਿੰਘ ਗੁਰਦਾਸਪੁਰ, ਸ. ਕਰਮਜੀਤ ਸਿੰਘ ਭਟਨੂਰਾ ਆਦਿ ਕਈ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: