Thu. Apr 25th, 2019

ਮਨਜੀਤ ਸਿੰਘ ਜੀ.ਕੇ ਮੁੜ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਮਨੰਜਿਦਰ ਸਿੰਘ ਸਿਰਸਾ ਜਨਰਲ ਸੱਕਤਰ ਬਣੇ

ਮਨਜੀਤ ਸਿੰਘ ਜੀ.ਕੇ ਮੁੜ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਮਨੰਜਿਦਰ ਸਿੰਘ ਸਿਰਸਾ ਜਨਰਲ ਸੱਕਤਰ ਬਣੇ
ਕਾਲਕਾ ਸੀਨਿਅਰ ਮੀਤ ਪ੍ਰਧਾਨ, ਅਮਰਜੀਤ ਪੱਪੂ ਮੜ ਜਾਇੰਟ ਸਕੱਤਰ, ਪਰਮਜੀਤ ਸਿੰਘ ਰਾਣਾ ਧਰਮ ਪ੍ਰਚਾਰ ਕਮੇਟੀ ਦੇ ਮੁੜ ਚੇਅਰਮੈਨ

ਨਵੀਂ ਦਿੱਲੀ 30 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 5 ਨਵੇਂ ਅਹੁੱਦੇਦਾਰ ਅਤੇ 10 ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ ਆਮ ਸਹਿਮਤੀ ਨਾਲ ਅਜ ਅਖੀਰਕਾਰ ਨੇਪਰੇ ਚੜ੍ਹ ਗਈ। 26 ਫਰਵਰੀ 2017 ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਅਹੁੱਦੇਦਾਰਾਂ ਦੀ ਚੋਣ ਲਈ ਦਿੱਲੀ ਗੁਰਦੁਆਰਾ ਚੋਣ ਡਾਈਰੈਕਟਰ ਵੱਲੋਂ 24 ਮਾਰਚ ਨੂੰ ਜਨਰਲ ਇਜਲਾਸ ਸੱਦਿਆ ਗਿਆ ਸੀ। ਜਿਸ ਵਿਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਆਰਜੀ ਚੇਅਰਮੈਨ ਚੁਣਨ ਉਪਰੰਤ ਦਿੱਲੀ ਫਤਹਿ ਦਿਵਸ ਸਮਾਗਮਾ ਦਾ ਹਵਾਲਾ ਦਿੰਦੇ ਹੋਏ ਨਵੇਂ ਚੁਣੇ ਮੈਂਬਰਾਂ ਨੂੰ ਸਹੂੁੰ ਚੁਕਾਉਣ ਦੇ ਬਾਅਦ ਹਾਊਸ ਮੁਲਤਵੀ ਕਰ ਦਿੱਤਾ ਗਿਆ ਸੀ।ਜਿਸਤੋਂ ਬਾਅਦ ਡਾਈਰੈਕਟਰ ਗੁਰਦੁਆਰਾ ਚੋਣ ਵੱਲੋਂ 28 ਮਾਰਚ ਨੂੰ ਮੁੜ੍ਹ ਤੋਂ ਜਨਰਲ ਇਜਲਾਸ ਸੱਦਣ ਬਾਰੇ 26 ਮਾਰਚ ਨੂੰ ਪੱਤਰ ਕੱਢਿਆ ਗਿਆ ਸੀ ਪਰ ਜੀ.ਕੇ. ਵੱਲੋਂ 27 ਮਾਰਚ ਨੂੰ ਆਰਜੀ ਚੇਅਰਮੈਨ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸਨੂੰ ਡਾਈਰੈਕਟਰ ਨੇ ਮੰਜੂਰ ਕਰਦੇ ਹੋਏ ਨਵੇਂ ਆਰਜੀ ਚੇਅਰਮੈਨ, ਅਹੁੱਦੇਦਾਰ ਅਤੇ ਅੰਤ੍ਰਿੰਗ ਬੋਰਡ ਮੈਂਬਰਾਂ ਦੀ ਚੋਣ ਲਈ 30 ਮਾਰਚ ਨੂੰ ਜਨਰਲ ਇਜਲਾਸ ਦੀ ਦੂਜੀ ਬੈਠਕ ਸੱਦੀ ਸੀ।
ਮੀਡੀਆ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ ਅਜ ਦੀ ਬੈਠਕ ਦੀ ਕਾਰਵਾਈ ਦੀ ਸ਼ੁਰੂਆਤ ਡਾਈਰੈਕਟਰ ਸ਼ੂਰਵੀਰ ਸਿੰਘ ਵੱਲੋਂ ਆਰਜੀ ਚੇਅਰਮੈਨ ਦਾ ਨਾਂ ਮੈਂਬਰਾਂ ਪਾਸੋਂ ਮੰਗਦੇ ਹੋਏ ਕੀਤੀ ਗਈ।ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਮੈਂਬਰ ਸੰਤਾ ਸਿੰਘ ਉਮੇਦਪੁਰੀ ਨੂੰ ਆਰਜੀ ਚੇਅਰਮੈਨ ਚੁਣੇ ਜਾਣ ਦਾ ਮੱਤਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੇਸ਼ ਕੀਤਾ ਜਿਸਦਾ ਸਮਰਥਨ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਕੀਤਾ। ਉਮੇਦਪੁਰੀ ਦੇ ਬਿਨਾ ਕਿਸੇ ਵਿਰੋਧ ਦੇ ਆਰਜੀ ਚੇਅਰਮੈਨ ਚੁਣੇ ਜਾਣ ਤੋਂ ਬਾਅਦ ਅਗਲੇ ਅਹੁੱਦੇਦਾਰਾਂ ਦੀ ਚੋਣ ਪ੍ਰਕਿਰਆ ਸ਼ੁਰੂ ਹੋਈ। ਜਿਸ ਵਿਚ ਕ੍ਰੰਮਵਾਰ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰ ਹਰਿੰਦਰ ਪਾਲ ਸਿੰਘ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਮੀਤਾ, ਚਮਨ ਸਿੰਘ, ਜਸਬੀਰ ਸਿੰਘ ਜੱਸੀ, ਹਰਵਿੰਦਰ ਸਿੰਘ ਕੇ.ਪੀ., ਪਰਮਜੀਤ ਸਿੰਘ ਚੰਢੋਕ, ਅਮਰਜੀਤ ਸਿੰਘ ਪਿੰਕੀ, ਮਹਿੰਦਰ ਪਾਲ ਸਿੰਘ ਚੱਢਾ ਤੇ ਤਰਵਿੰਦਰ ਸਿੰਘ ਮਾਰਵਾਹ ਸ਼ਾਮਿਲ ਹਨ ਇਨ੍ਹਾ ਦੇ ਨਾਲ ਹੀ ਪਰਮਜੀਤ ਸਿੰਘ ਰਾਣਾ ਨੂੰ ਮੁੜ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੀ ਸੇਵਾ ਦਿੱਤੀ ਗਈ ਹੈ ।

Share Button

Leave a Reply

Your email address will not be published. Required fields are marked *

%d bloggers like this: