ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 20, 2020

ਮਨਜੀਤ ਜੀ.ਕੇ ਦੀ ਜਾਗੋ ਪਾਰਟੀ ਨੇ ਆਈ.ਐਸ.ਆਈ ਤੇ ਗੁਰਪਤਵੰਤ ਪੰਨੂ ਦੇ ਸਾੜੇ ਪੁਤਲੇ

ਮਨਜੀਤ ਜੀ.ਕੇ ਦੀ ਜਾਗੋ ਪਾਰਟੀ ਨੇ ਆਈ.ਐਸ.ਆਈ ਤੇ ਗੁਰਪਤਵੰਤ ਪੰਨੂ ਦੇ ਸਾੜੇ ਪੁਤਲੇ

ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਅੱਜ ਦਿੱਲੀ ‘ਚ ਮਨਜੀਤ ਸਿੰਘ ਜੀ.ਕੇ ਦੀ ਜਾਗੋ ਪਾਰਟੀ ਦੁਆਰਾ ਦਿੱਲੀ ਦੇ ਚਾਣਕਿਆਪੁਰੀ ਵਿਖੇ ਪਾਕਿਸਤਾਨ ਅੰਬੈਸੀ ਕੋਲ ਜਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਪੰਨੂ ਅਤੇ ਆਈ.ਐਸ.ਆਈ. ਦੇ ਪੁਤਲੇ ਵੀ ਫੂਕੇ ਗਏ।

ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਪੰਨੂ ਖਿਲਾਫ ਬੋਲਦਿਆਂ ਕਿਹਾ ਕਿ ਗੁਰਪਤਵੰਤ ਪੰਨੂ ਬਾਹਰਲੇ ਮੁਲਕ ‘ਚ ਬੈਠਾ ਪੰਜਾਬ ਅਤੇ ਭਾਰਤ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੋ ਕਿ ਨਾ ਸਹਿਣਯੋਗ ਗੱਲ ਹੈ। ਉਨ੍ਹਾਂ ਕਿਹਾ ਕਿ “ਖਾਲਿਸਤਾਨ” ਦੀ ਮੰਗ ਕਰਨਾ ਕਿਸੇ ਦਾ ਨਿੱਜੀ ਹੱਕ ਹੈ, ਅਤੇ ਪੰਜਾਬ ‘ਚ ਰਹਿੰਦਿਆਂ ਸਿਮਰਜੀਤ ਸਿੰਘ ਮਾਨ (ਸ਼੍ਰ.ਅ.ਦ. ਅੰਮ੍ਰਿਤਸਰ) ਵੀ ਖਾਲਿਸਤਾਨ ਦੀ ਮੰਗ ਕਰ ਰਹੇ ਹਨ ਅਤੇ ਉਥੇ ਹੀ ਦਲ ਖਾਲਸਾ ਵੀ ਭਾਰਤ ‘ਚ ਰਹਿ ਕੇ ਖਾਲਿਸਤਾਨ ਦੀ ਮੰਗ ਕਰ ਰਿਹਾ ਹੈ। ਪਰ ਗੁਰਪਤਵੰਤ ਸਿੰਘ ਪੰਨੂ ਪਾਕਿਸਤਾਨ ਅਤੇ ਚੀਨ ਵਰਗੇ ਮੁਲਕਾਂ ਤੋਂ ਪੈਸੇ ਲੈ ਕੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੀ.ਕੇ ਨੇ ਕਿਹਾ ਕਿ ਪੰਨੂ ਨੂੰ ਖਾਲਿਸਤਾਨ ਦੀ ਮੰਗ ਕਰਨ ਲਈ ਪਹਿਲਾਂ ਖੁਦ ਸਿੱਖ ਦੇ ਰੂਪ ‘ਚ ਆਉਣਾ ਚਾਹੀਦਾ ਹੈ।

ਮਨਜੀਤ ਜੀ.ਕੇ ਨੇ ਕਿਹਾ ਕਿ ਉਹ ਖੁਦ ਭਾਰਤ ‘ਚ ਰਹਿ ਕੇ ਸਿੱਖਾਂ ਦੇ ਹੱਕਾਂ ਲਈ ਹਮੇਸ਼ਾਂ ਅੱਗੇ ਹੋ ਕੇ ਲੜਦੇ ਆ ਰਹੇ ਨੇ ਤੇ ਲੜਦੇ ਰਹਿਣਗੇ। ਉਨ੍ਹਾਂ ਸੱਜਣ ਕੁਮਾਰ ਅਤੇ 84 ਕਤਲੇਆਮ ਦੇ ਦੋਸ਼ੀਆਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਪਿਛਲੇ ੩੫ ਸਾਲਾਂ ਤੋਂ ਉਹ ਇਹ ਲੜਾਈ ਲੜ ਰਹੇ ਨੇ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣ ‘ਚ ਉਹ ਹਮੇਸ਼ਾਂ ਲੜਦੇ ਆਏ ਹਨ। ਜੀ.ਕੇ ਨੇ ਕਿਹਾ ਕਿ ਜੋ ਗੁਰਪਤਵੰਤ ਪੰਨੂ ਆਪਣੇ ਤਰਕ ਦੇ ਰਿਹਾ ਹੈ, ਉਨ੍ਹਾਂ ਨੂੰ ਉਸਦੀ ਕੋਈ ਲੋੜ ਨਹੀਂ ਹੈ। ਇਥੇ ਹੀ ਜੀ.ਕੇ ਨੇ ਅਮਰੀਕਾ ਗਏ ਵਕਤ ਆਪਣੇ ‘ਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ।

ਰੋਸ ਮੁਜਾਹਰਾ ਕਰ ਰਹੀ ਜਾਗੋ ਪਾਰਟੀ ਨੂੰ ਚਾਣਕਿਆਪੁਰੀ ਪੁਲਿਸ ਥਾਣੇ ਮੂਹਰੇ ਰੋਕ ਲਿਆ ਗਿਆ ਕਿਉਂਕਿ ਦਿੱਲੀ ‘ਚ ਕੋਰੋਨਾ ਕਾਰਨ ਧਾਰਾ 144 ਲੱਗੀ ਹੋਈ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: