ਮਨਜਿੰਦਰ ਸਿੰਘ ਸਿਰਸਾ ਨੇ ‘ਕੇਜਰੀਵਾਲ ਟਰਨ ਨਾਟ ਅਲਾਊਡ’ ਦੇ ਬੋਰਡ ਲਗਵਾ ਕੇ ਲੋਕਾਂ ਨੂੰ ਵਿਖਾਇਆ ਮੁੱਖ ਮੰਤਰੀ ਦਾ ਰਵੱਈਆ

ss1

ਮਨਜਿੰਦਰ ਸਿੰਘ ਸਿਰਸਾ ਨੇ ‘ਕੇਜਰੀਵਾਲ ਟਰਨ ਨਾਟ ਅਲਾਊਡ’ ਦੇ ਬੋਰਡ ਲਗਵਾ ਕੇ ਲੋਕਾਂ ਨੂੰ ਵਿਖਾਇਆ ਮੁੱਖ ਮੰਤਰੀ ਦਾ ਰਵੱਈਆ

ਨਵੀਂ ਦਿੱਲੀ, 3 ਅਪ੍ਰੈਲ : ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਰਾਸ਼ਟਰੀ ਰਾਜਧਾਨੀ ਵਿਚਲੇ ਚੌਰਾਹਿਆਂ ‘ਤੇ ਅੱਜ ‘ਕੇਜਰੀਵਾਲ ਟਰਨ ਨਾਟ ਅਲਾਊਡ’ ਦੇ ਬੋਰਡ ਲਗਵਾ ਦਿੱਤੇ ਤਾਂ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਰਵੱਈਏ ਤੋਂ ਜਾਣੂ ਕਰਵਾਇਆ ਜਾ ਸਕੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਆਪਣੇ ਕ੍ਰਾਂਤੀਕਾਰੀ ਨਾਅਰਿਆਂ ਦੇ ਨਾਲ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਆਪਣੇ ਹਰ ਸਿਆਸੀ ਵਿਰੋਧੀ ਨੂੰ ਭ੍ਰਿਸ਼ਟ, ਗੈਰ ਕਾਨੂੰਨੀ ਕੰਮ ਕਰਨ ਵਾਲਾ ਤੇ ਅਜਿਹੀਆਂ ਨੀਤੀਆਂ ‘ਤੇ ਚੱਲਣ ਵਾਲਾ ਕਰਾਰ ਦੇਣ ਦਾ ਯਤਨ ਕੀਤਾ ਜੋ ਆਮ ਆਦਮੀ ਦੇ ਹਿਤਾਂ ਦੇ ਖਿਲਾਫ ਹੋਣ। ਉਹਨਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ‘ਤੇ ਵਿਸ਼ਵਾਸ ਕੀਤਾ ਤੇ ਪਹਿਲੀ ਵਾਰ 49 ਦਿਨਾਂ ਦੀ ਅਸਫਲਤਾ ਨੂੰ ਅੱਖੋਂ ਪਰੋਖੇ ਕਰਦਿਆਂ ਦੂਜੀ ਵਾਰ ਫਿਰ ਵੋਟ ਪਾ ਕੇ ਦਿੱਲੀ ਦਾ ਮੁੱਖ ਮੰਤਰੀ ਬਣਾਇਆ।

ਸ੍ਰੀ ਸਿਰਸਾ ਨੇ ਕਿਹਾ ਕਿ ਹੁਣ ਜਦੋਂ ਤਿੰਨ ਸਾਲ ਲੰਘ ਗਏ ਹਨ ਤਾਂ ਲੋਕ ਸ੍ਰੀ ਕੇਜਰੀਵਾਲ ਦਾ ਰਵੱਈਆ ਵੇਖ ਕੇ ਹੈਰਾਨ ਹਨ ਜੋ ਕਿ ਆਪਣੇ ਸਾਰੇ ਸਿਆਸੀ ਵਿਰੋਧੀਆਂ ਤੋਂ ਮੁਆਫੀ ਮੰਗ ਰਹੇ ਹਨ ਜਿਹਨਾਂ ਦੇ ਖਿਲਾਫ ਉਹਨਾਂ ਨੇ ਆਧਾਰਹੀਣ, ਦੂਸ਼ਣਬਾਜ਼ੀ ਕੀਤੀ ਸੀ ਤੇ ਸਿਆਸਤ ਤੋਂ ਪ੍ਰੇਰਿਤ ਦੋਸ਼ ਲਗਾਏ ਸਨ। ਉਹਨਾਂ ਕਿਹਾ ਕਿ ਆਪਣੀ ਗੱਲ ਤੋਂ ਪਲਟਣ ਯਾਨੀ ਯੂ ਟਰਨ ਲੈਣ ਦੇ ਇਸ ਰਵੱਈਏ ਤੋਂ ਉਹ ਸਾਰੇ ਲੋਕ ਹੈਰਾਨ ਹਨ ਜਿਹਨਾਂ ਨੇ ਨਾ ਸਿਰਫ ਆਪਣੇ ਦੇਸ਼ ਵਿਚ ਬਲਕਿ ਵਿਦੇਸ਼ਾਂ ਵਿਚ ਵੀ ਆਪਣੀਆਂ ਨੌਕਰੀਆਂ ਛੱਡ ਕੇ ਉਹਨਾਂ ਦੀ ਮਦਦ ਕੀਤੀ ਪਰ ਅੱਜ ਦੇ ਹਾਲਾਤ ਵੇਖ ਕੇ ਉਹ ਹੈਰਾਨ ਪ੍ਰੇਸ਼ਾਨ ਹਨ। ਉਹਨਾਂ ਿਕਹਾ ਕਿ ਇਹ ਲੋਕ ਸ੍ਰੀ ਕੇਜਰੀਵਾਲ ਨੂੰ ਹਮਾਇਤ ਕਰਨ ਦੇ ਫੈਸਲੇ ‘ਤੇ ਹੁਣ ਪਛਤਾ ਰਹੇ ਹਨ ਤੇ ਮਾਯੂਸ ਹਨ ਕਿਉਂਕਿ ਸ੍ਰੀ ਕੇਜਰੀਵਾਲ ਭਾਰਤੀ ਰਾਜਨੀਤੀ ਦੇ ਸਭ ਤੋਂ ਵੱਡੇ ਝੂਠੇ ਆਗੂ ਬਣ ਗਏ ਹਨ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਹੁਣ ਦਿੱਲੀ ਦੇ ਲੋਕਾਂ ਕੋਲੋਂ ਵੀ ਮੁਆਫੀ ਮੰਗਣੀ ਚਾਹੀਦੀ ਹੈ।

ਦਿੱਲੀ ਦੇ ਵਿਧਾਇਕ ਨੇ ਕਿਹਾ ਕਿ ਉਹਨਾਂ ਨੇ ਵੱਖ ਵੱਖ ਚੋਰਾਹਿਆਂ ‘ਤੇ ਬੋਰਡ ਇਸ ਵਾਸਤੇ ਹੀ ਲਗਾਏ ਹਨ ਤਾਂ ਕਿ ਲੋਕ ਉਹਨਾਂ ਦੇ ਰਵੱਈਏ ਤੇ ਵਿਹਾਰ ਤੋਂ ਜਾਣੂ ਹੋ ਸਕਣ ਤੇ ਸਮਝਣ ਸਕਣ ਕਿ ਅਜਿਹਾ ਵਿਹਾਰ ਨਾ ਸਿਰਫ ਰਾਜਨੀਤੀ ਬਲਕਿ ਸਾਡੇ ਰੋਜ਼ਾਨਾ ਦੇ ਜੀਵਨ ਵਿਚ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਅਜਿਹੇ ਯੂ ਟਰਨ ਸਾਡੇ ਸਮਾਜ ਲਈ ਵੀ ਘਾਤਕ ਸਿੱਧ ਹੋ ਸਕਦੇ ਹਨ ਕਿਉਂਕਿ ਲੋਕ ਸਿਆਸੀ ਆਗੂਆਂ ਤੋਂ ਟਾਸ ਕਰਦੇ ਹਨ ਕਿ ਉਹ ਸੱਚ ਬੋਲਦੇ ਹਨ ਤਾਂ ਉਹ ਉਹਨਾਂ ਦੀ ਗੱਲ ‘ਤੇ ਵਿਸ਼ਵਾਸ ਕਰ ਕੇ ਉਹਨਾਂ ਨੂੰ ਆਮ ਆਦਮੀ ਦੀ ਅਗਵਾਈ ਕਰਨ ਦਾ ਅਧਿਕਾਰ ਦਿੰਦੇ ਹਨ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਅਜਿਹੀ ਉਦਾਹਰਣ ਪੇਸ਼ ਕੀਤੀ ਹੈ ਜੋ ਲੋਕਾਂ ਨੂੰ ਵਰਿ•ਆਂ ਤੱਕ ਯਾਦ ਰਹੇਗੀ ਤੇ ਹਰ ਚੋਣ ਮੌਕੇ ਆਮ ਵਿਅਕਤੀ ਲਈ ਅਜਿਹੇ ਝੂਠੇ ਆਗੂਆਂ ‘ਤੇ ਵਿਸ਼ਵਾਸ ਕਰਨਾ ਔਖਾ ਹੋ ਜਾਵੇਗਾ।

Share Button

Leave a Reply

Your email address will not be published. Required fields are marked *