Thu. Jun 20th, 2019

ਮਟਰ ਦੀ ਫਸਲ ਦੇ ਨਿਰੰਤਰ ਘੱਟ ਰਹੇ ਭਾਅ ਕਾਰਨ ਕਿਸਾਨ ਚਿੰਤਾ ਵਿਚ

ਮਟਰ ਦੀ ਫਸਲ ਦੇ ਨਿਰੰਤਰ ਘੱਟ ਰਹੇ ਭਾਅ ਕਾਰਨ ਕਿਸਾਨ ਚਿੰਤਾ ਵਿਚ

ਜੰਡਿਆਲਾ ਗੁਰੂ 16 ਦਸੰਬਰ ਵਰਿੰਦਰ ਸਿੰਘ : ਇਕ ਪਾਸੇ ਜਿੱਥੇ ਨੋਟਬੰਦੀ ਨੇ ਵਿਓਪਾਰੀਆਂ ਤੇ ਅਸਰ ਪਾਇਆ ਹੈ ਉੱਥੇ ਹੀ ਇਸ ਵਾਰ ਪਿੱਛਲੇ ਸਾਲ ਦੇ ਮੁਕਾਬਲੇ ਮਟਰ ਦੀ ਫਸਲ ਦਾ ਮੁੱਲ ਨੀਵੇਂ ਪੱਧਰ ਤੇ ਡਿੱਗਣ ਨਾਲ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਹਨ । ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਧਾਰੜ ਜੋ ਕਿ ਸਬਜ਼ੀ ਦਾ ਘਰ ਮੰਨਿਆ ਜਾਂਦਾ ਹੈ ਵਿਚ ਤੋਂ ਸਬਜ਼ੀਆਂ ਦੀ ਸਪਲਾਈ ਲੋਕਲ ਮਾਰਕੀਟ ਨੂੰ ਹੀ ਨਹੀਂ ਬਲਕਿ ਪੰਜਾਬ ਦੇ ਆਸਪਾਸ ਰਾਜਾਂ ਜਿਵੇਂ ਦਿੱਲੀ ,ਹਰਿਆਣਾ ,ਰਾਜਸਥਾਨ ,ਅਤੇ ਉੱਤਰ ਪ੍ਰਦੇਸ਼ ਨੂੰ ਕੀਤੀ ਜਾਂਦੀ ਹੈ। ਇਥੋਂ ਦੇ ਵਸਨੀਕ ਕਿਸਾਨ ਬਲਦੇਵ ਸਿੰਘ ਜਿਨ੍ਹਾਂ ਨੇ ਕਰੀਬ 4 ਏਕੜ ਤੇ ਮਟਰ ਦੀ ਫ਼ਸਲ ਬੀਜੀ ਹੋਈ ਹੈ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪ੍ਰਤੀ ਏਕੜ ਮਟਰ ਦੀ ਫਸਲ ਬੀਜਣ ਵਾਸਤੇ ਕਰੀਬ 18 ਹਜ਼ਾਰ ਰੁਪਏ ਆਉਂਦਾ ਹੈ ਜਿਸ ਵਿਚ ਮਟਰ ਦਾ ਬੀਜ ,ਖਾਦਾਂ ,ਦਵਾਈ ਸ਼ਾਮਿਲ ਹਨ । ਜਦੋਂ ਮਟਰ ਦੀ ਫਸਲ ਤਿਆਰ ਹੁੰਦੀ ਹੈ ਤਾ ਪ੍ਰਤੀ ਕਿਲੋ 2 ਰੁਪਏ ਤੁੜਵਾਈ , ਲੇਬਰ ਅਤੇ ਬਾਰਦਾਨੇ ਦਾ ਅਲਗ ਖਰਚ ਆਉਂਦਾ ਹੈ ।ਇਸ ਸਮੇਂ ਮਾਰਕੀਟ ਵਿੱਚ ਮਟਰ ਪ੍ਰਤੀ ਕਿੱਲੋ 6-7 ,ਰੁਪਏ ਦੇ ਹਿਸਾਬ ਨਾਲ ਵਿੱਕ ਰਹੇ ਹਨ। ਜਦਕਿ ਪਿੱਛਲੇ ਸਾਲ ਇਹ ਭਾਅ 20 ਤੋਂ 21 ਰੁਪਏ ਕਿੱਲੋ ਸੀ। ਉਨ੍ਹਾਂ ਕਿਹਾ ਕਿ ਇਸਦਾ ਮੁੱਖ ਕਾਰਨ ਨੋਟਬੰਦੀ ਹੈ । ਜਿਸ ਕਰਕੇ ਮਟਰ ਦਾ ਭਾਅ ਦਿਨ ਬ ਦਿਨ ਡਿਗਦਾ ਜਾ ਰਿਹਾ ਹੈ। ਅਜਿਹੇ ਹਾਲਾਤਾਂ ਨਾਲ ਕਿਸਾਨਾਂ ਦਾ ਕਰਜ਼ਾਈ ਹੋਣਾ ਤੈਅ ਹੈ ਕਿਓਂਕਿ ਮਟਰ ਦੀ ਫਸਲ ਨਾਲ ਉਸਨੂੰ ਹਰ ਰੋਜ਼ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ । ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਕਾਰਾਂ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।

Leave a Reply

Your email address will not be published. Required fields are marked *

%d bloggers like this: