ਮਜੀਠੀਆ ਖਿਲਾਫ ਹਿੰਮਤ ਸਿੰਘ ਸ਼ੇਰਗਿੱਲ ਹੋਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ

ss1

ਮਜੀਠੀਆ ਖਿਲਾਫ ਹਿੰਮਤ ਸਿੰਘ ਸ਼ੇਰਗਿੱਲ ਹੋਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ

ਚੰਡੀਗੜ੍ਹ, 14 ਦਸੰਬਰ (ਪ੍ਰਿੰਸ): ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਟੱਕਰ ਦੇਣਗੇ। ਸ਼ੇਰਗਿੱਲ ਪਹਿਲਾਂ ਮੁਹਾਲੀ ਤੋਂ ਉਮੀਦਵਾਰ ਸਨ। ਹੁਣ ਉਨ੍ਹਾਂ ਦੀ ਟਿਕਟ ਬਦਲ ਦਿੱਤੀ ਗਈ ਹੈ। ਇਸ ਦਾ ਐਲਾਨ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਜੀਠਾ ਵਿੱਚ ਰੈਲੀ ਦੌਰਾਨ ਕੀਤਾ। ਪਹਿਲਾਂ ਹੀ ਕਿਆਸਰਾਈਆਂ ਸਨ ਕਿ ਇਸ ਰੈਲੀ ‘ਚ ਆਮ ਆਦਮੀ ਪਾਰਟੀ ਮਜੀਠੀਆ ਖਿਲਾਫ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ। ਇਸ ਲਈ ਸਭ ਦੀ ਨਿਗ੍ਹਾ ਇਸ ਉਪਰ ਬਣੀ ਹੋਈ ਸੀ।
ਆਮ ਆਦਮੀ ਪਾਰਟੀ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਨਿਸ਼ਾਨਾ ਬਣਾ ਰਹੀ ਹੈ। ਸੁਖਬੀਰ ਬਾਦਲ ਖਿਲਾਫ ਭਗਵੰਤ ਮਾਨ ਤੇ ਮਜੀਠੀਆ ਖਿਲਾਫ ਸ਼ੇਰਗਿੱਲ ਨੂੰ ਉਤਾਰ ਕੇ ਪਾਰਟੀ ਅਕਾਲੀ ਦਲ ਨੂੰ ਘੇਰਨਾ ਚਾਹੁੰਦੀ ਹੈ। ਹਿੰਮਤ ਸਿੰਘ ਸ਼ੇਰਗਿੱਲ ਨੇ ਇੱਕ ਵਾਰ ਫਿਰ ਨਸ਼ਿਆਂ ਦੇ ਮੁਦੇ ‘ਤੇ ਮਜੀਠੀਆ ਨੂੰ ਘੇਰਿਆ ਹੈ। ਸ਼ੇਰਗਿੱਲ ਨੇ ਪਾਰਟੀ ਦਾ ਐਲਾਨ ਫਿਰ ਤੋਂ ਦੁਹਰਾਇਆ ਕਿ ‘ਆਪ’ ਸਰਕਾਰ ਬਣਨ ‘ਤੇ ਮਜੀਠੀਆ ਨੂੰ ਕਾਲਰ ਤੋਂ ਫੜ ਕੇ ਜੇਲ੍ਹ ‘ਚ ਸੁੱਟਾਂਗੇ।
ਕਾਬਲੇਗੌਰ ਹੈ ਕਿ ਆਮ ਆਦਮੀ ਪਾਰਟੀ ਦੀ ਰੈਲੀ ਤੋਂ ਪਹਿਲਾਂ ਮਜੀਠੀਆ ਨੇ ਕੇਜਰੀਵਾਲ ਤੇ ‘ਆਪ’ ਨੂੰ ਸੀ। ਉਨ੍ਹਾਂ ਕਿਹਾ ਕਿ “ਸਿਕੰਦਰ, ਅਹਿਮਦ ਸ਼ਾਹ ਅਬਦਾਲੀ ਤੇ ਬਾਬਰ ਸਮੇਤ ਹੋਰ ਕਈ ਧਾੜਵੀਆਂ ਤੋਂ ਮਾਝਾ ਫਤਹਿ ਨਹੀਂ ਹੋ ਸਕਿਆ, ਸਭ ਨੂੰ ਮੂੰਹ ਦੀ ਖਾਣੀ ਪਈ ਸੀ।”
ਕੁਝ ਦਿਨ ਪਹਿਲਾਂ ਤੱਕ ਸਿਆਸੀ ਗਲਿਆਰਿਆਂ ‘ਚ ਚਰਚਾਵਾਂ ਸਨ ਕਿ ਮਜੀਠੀਆ ਦੇ ਖਿਲਾਫ ‘ਆਪ’ ਕਨਵੀਨਰ ਗੁਰਪ੍ਰੀਤ ਘੁੱਗੀ ਨੂੰ ਚੋਣ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ ਪਰ ਪਾਰਟੀ ਨੇ ਉਨ੍ਹਾਂ ਨੂੰ ਬਟਾਲਾ ਤੋਂ ਟਿਕਟ ਦਿੱਤੀ ਸੀ। ਫਿਰ ਚਰਚਾ ਇਹ ਹੋਣ ਲੱਗੀ ਸੀ ਕਿ ਹਿੰਮਤ ਸਿੰਘ ਸ਼ੇਰਗਿੱਲ ਨੂੰ ਮਜੀਠੀਆ ਖਿਲਾਫ ਉਤਾਰਿਆ ਜਾਵੇਗਾ ਜਿਸ ਦਾ ਅੱਜ ਐਲਾਨ ਕਰ ਦਿੱਤਾ ਗਿਆ।

Share Button

Leave a Reply

Your email address will not be published. Required fields are marked *