ਮਜੀਠਾ ਹਲਕੇ ‘ਚ 250 ਕਰੋੜ ਦੀ ਲਾਗਤ ਨਾਲ 7 ਹਾਈਟੈੱਕ ਸਪੋਰਟਸ ਪਾਰਕ ਅਗਲੇ ਮਹੀਨੇ ਹੋਣਗੇ ਮੁਕੰਮਲ: ਮਜੀਠੀਆ

ss1

ਮਜੀਠਾ ਹਲਕੇ ‘ਚ 250 ਕਰੋੜ ਦੀ ਲਾਗਤ ਨਾਲ 7 ਹਾਈਟੈੱਕ ਸਪੋਰਟਸ ਪਾਰਕ ਅਗਲੇ ਮਹੀਨੇ ਹੋਣਗੇ ਮੁਕੰਮਲ: ਮਜੀਠੀਆ

ਹਰਕੇ ਸਪੋਰਟਸ ਪਾਰਕ ਦੀ ਉੱਸਾਰੀ ‘ਤੇ 35 ਲੱਖ ਰਪਟ ਦਾ ਆਵੇਗਾ ਖਰਚਾ

ਪੰਜਾਬ ਵਿੱਚ ਖੇਡ ਸਭਿਆਚਾਰ ਪ੍ਰਫੁਲਿਤ ਕਰਨਾ ਸਰਕਾਰ ਦਾ ਟੀਚਾ ਰਿਹਾ

majithia-investing-hi-tech-sport-parkਮਜੀਠਾ, ਜੈਂਤੀਪੁਰ 24 ਸਤੰਬਰ 2016: ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਹਲਕਾ ਮਜੀਠਾ ਵਿਖੇ ਕਰੀਬ 250 ਕਰੋੜ ਦੀ ਲਾਗਤ ਨਾਲ 7 ਹਾਈਟੈੱਕ ਸਪੋਰਟਸ ਪਾਰਕਾਂ ਦੀ ਉੱਸਾਰੀ ਦਾ ਕੰਮ ਅਗਲੇ ਮਹੀਨੇ ਦੇ ਅਖੀਰ ਤਕ ਮੁਕੰਮਲ ਕਰ ਲਿਆ ਜਾਵੇਗਾ।
ਸ: ਮਜੀਠੀਆ ਨੇ ਅੱਜ ਹਾਈਟੈੱਕ ਸਪੋਰਟਸ ਪਾਰਕਾਂ ਦੀ ਸਥਾਪਤੀ ਲਈ ਮਰੜੀ ਕਲਾਂ, ਪਾਖਰਪੁਰਾ ਅਤੇ ਟਾਹਲੀ ਸਾਹਿਬ ਦਾ ਕੀਤਾ ਦੌਰਾ ਕਰਦਿਆਂ ਦੇ ਖੇਡ ਮੈਦਾਨਾਂ ਦਾ ਮੁਆਇਨਾ ਕੀਤਾ। ਉਹਨਾਂ ਦੱਸਿਆ ਕਿ ਉਪਰੋਕਤ ਪਿੰਡਾਂ ਤੋਂ ਇਲਾਵਾ ਨੰਗਲ ਪੰਨਵਾਂ, ਚਵਿੰਡਾ ਦੇਵੀ, ਬਲੋਵਾਲੀ ਅਤੇ ਲਹਿਰਕਾ ਵਿਖੇ ਵੀ ਹਾਈਟੈੱਕ ਸਪੋਰਟਸ ਪਾਰਕ ਸਥਾਪਿਤ ਕੀਤੇ ਜਾ ਰਹੇ ਹਨ। ਜਿਨ੍ਹਾਂ ‘ਤੇ ਪ੍ਰਤੀ 35 ਲੱਖ ਰੁਪੈ ਦੀ ਲਾਗਤ ਆਵੇਗੀ। ਸ: ਮਜੀਠੀਆ ਨੇ ਦੱਸਿਆ ਕਿ ਇਹ ਹਾਈਟੈੱਕ ਸਪੋਰਟਸ ਪਾਰਕ ਆਧੁਨਿਕ ਸਹੂਲਤਾਂ ਵਾਲੇ ਹੋਣਗੇ। ਜਿਨ੍ਹਾਂ ਵਿੱਚ ਹਾਕੀ ਤੋਂ ਇਲਾਵਾ ਬਚਿਆਂ ਅਤੇ ਔਰਤਾਂ ਨੂੰ ਵਿਸ਼ੇਸ਼ ਖੇਡ ਸਹੂਲਤਾਂ ਦਿੱਤਿਆਂ ਜਾਣਗੀਆਂ। ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 9 ਸਾਲਾਂ ਦੌਰਾਨ ਜਿੱਥੇ ਹੋਰ ਖੇਤਰਾਂ ਵਿੱਚ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹਿਆ, ਉੱਥੇ ਖੇਡਾਂ ਦੇ ਖੇਤਰ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਅਤੇ ਰਾਜ ਵਿੱਚ ਖੇਡ ਸਭਿਆਚਾਰ ਪ੍ਰਫੁਲਿਤ ਕਰਨਾ ਸਰਕਾਰ ਦਾ ਟੀਚਾ ਬਣਿਆ ਰਿਹਾ।ਸ. ਮਜੀਠੀਆ ਨੇ ਦੱਸਿਆ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਦਾਰਿਆਂ ਵਿੱਚ ਦਾਖ਼ਲੇ ਅਤੇ ਸਰਕਾਰੀ ਨੌਕਰੀਆਂ ਵਿੱਚ ਭਰਤੀ ਲਈ ਖਿਡਾਰੀਆਂ ਨੂੰ 3 ਫੀਸਦੀ ਵਿਸ਼ੇਸ਼ ਕੋਟਾ ਲਾਗੂ ਕੀਤਾ ਗਿਆ ਹੈ ਅਤੇ 31 ਨਾਮਵਰ ਚੰਗੇ ਖਿਡਾਰੀਆਂ ਨੂੰ ਸਰਕਾਰੀ ਵਿਭਾਗਾਂ ਵਿੱਚ ਪਹਿਲੇ ਦਰਜੇ ਦੀਆਂ ਨੌਕਰੀਆਂ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ 5 ਵਿਸ਼ਵ ਕਬੱਡੀ ਕੱਪ ਪੰਜਾਬ ਦੀ ਧਰਤੀ ‘ਤੇ ਕਰਵਾਏ ਅਤੇ ਛੇਵੇਂ ਦੀ ਤਿਆਰੀ ਹੈ। ਜਿਸ ਸਦਕਾ ਨੀਵੀਂ ਪੀੜ੍ਹੀ ਨੂੰ ਮਾਂ ਖੇਡ ਕਬੱਡੀ ਦੀ ਜਾਗ ਲੱਗੀ ਹੈ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ 9 ਸਾਲਾਂ ਦੇ ਅਰਸੇ ਦੌਰਾਨ 7 ਨਵੇਂ ਹਾਕੀ ਸਟੇਡੀਅਮ ਅਤੇ 21 ਨਵੇਂ ਮਲਟੀਪਰਪਜ਼ ਸਟੇਡੀਅਮ ਬਣਵਾਏ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਮਾਣ ਹੈ ਕਿ ਭਾਰਤ ਵਿੱਚ ਮੌਜੂਦ ਤਿੰਨ ਵਿਸ਼ਵ ਪੱਧਰੀ ਐਸਟੋਟਰਫ ਮੈਦਾਨਾਂ ਵਿੱਚ 2 ਇਕੱਲੇ ਪੰਜਾਬ ਵਿੱਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਵਾਨੀ ਨੂੰ ਖੇਡਾਂ ਅਤੇ ਸਿਹਤ ਸੰਭਾਲ ਪ੍ਰਤੀ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਨੇ 6490 ਜਿੰਮ ਅਤੇ 23553 ਖੇਡ ਕਿੱਟਾਂ ਮੁਫ਼ਤ ਤਕਸੀਮ ਕੀਤੀਆਂ।ਉਨ੍ਹਾਂ ਕਿਹਾ ਕਿ ਸਰਕਾਰ ਨੇ 16 ਵੱਖ-ਵੱਖ ਖੇਡਾਂ ਜਿਸ ਵਿੱਚ ਅਥਲੈਟਿਕਸ, ਫੁੱਟਬਾਲ, ਹਾਕੀ, ਬਾਸਕਟਬਾਲ, ਵਾਲੀਬਾਲ, ਤੈਰਾਕੀ, ਟੇਬਲ ਟੈਨਿਸ, ਜਿਮਨਾਸਟਿਕ, ਬੈਡਮਿੰਟਨ, ਬਾਕਸਿੰਗ, ਕੁਸ਼ਤੀ, ਰੋਇੰਗ, ਜੂਡੋ, ਤੀਰ ਅੰਦਾਜ਼ੀ, ਸਾਈਕਲਿੰਗ ਅਤੇ ਸ਼ੂਟਿੰਗ ਸ਼ਾਮਿਲ ਹਨ, ਦੀ ਬਿਹਤਰੀਨ ਕੋਚਿੰਗ ਲਈ ਉੱਤਮਤਾ ਕੇਂਦਰ ਖੋਲ੍ਹੇ ਹਨ। ਉਨ੍ਹਾਂ ਦੱਸਿਆ ਕਿ 9 ਸਾਲਾਂ ਦੇ ਅਰਸੇ ਦੌਰਾਨ ਪੰਜਾਬ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਹੀ 800 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਜਿਸ ਦੇ ਨਤੀਜੇ ਨਵੀਂ ਪੀੜ੍ਹੀ ਦੇ ਖਿਡਾਰੀ ਦੇਣ ਲੱਗ ਪੈਣਗੇ।

ਇਸ ਮੌਕੇ ਮੁੱਖ ਸੰਸਦੀ ਸਕੱਤਰ ਮਨਪ੍ਰੀਤ ਸਿੰਘ ਇਆਲ਼ੀ, ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਮੇਜਰ ਸਿੰਘ ਕਲੇਰ, ਪ੍ਰਭਦਿਆਲ ਨੰਗਲ ਪੰਨਵਾਂ, ਮਲੀ, ਸੰਦੀਪ ਸਿੰਘ ਸੰਨੀ ਬਰਾੜ, ਕੁਲਵੰਤ ਸਿੰਘ ਪਾਖਰਪੁਰਾ, ਗਗਨਦੀਪ ਸਿੰਘ ਭਕਨਾ, ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *