Sun. Sep 15th, 2019

ਮਜੀਠਾ ਹਲਕੇ ‘ਚ ਅਕਾਲੀ ਦਲ ਦੀ ਵਡੀ ਜਿੱਤ ਹੋਈ : ਮਜੀਠੀਆ

ਮਜੀਠਾ ਹਲਕੇ ‘ਚ ਅਕਾਲੀ ਦਲ ਦੀ ਵਡੀ ਜਿੱਤ ਹੋਈ : ਮਜੀਠੀਆ
ਕਿਹਾ, ਕਾਂਗਰਸੀ ਆਗੂ ਗੁਮਰਾਹਕੁਨ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਬੁੱਧੂ ਬਣਾਉਣਾ ਛੱਡੇ

ਅਮ੍ਰਿਤਸਰ 6 ਜਨਵਰੀ (ਪ.ਪ.): ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਹਲਕੇ ‘ਚ ਪੰਚਾਇਤੀ ਚੋਣਾਂ ਵਿਚ ਅਕਾਲੀ ਦਲ ਨੂੰ ਵਡੀ ਜਿਤ ਦਿਵਾਉਣ ਲਈ ਲੋਕਾਂ ਦ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਲੋਕਾਂ ਵਲੋਂ ਕਈ ਵਾਰ ਨਕਾਰਿਆ ਜਾ ਚੁਕਿਆ ਕਾਂਗਰਸੀ ਆਗੂ ਲਾਲੀ ਮਜੀਠਾ ਵਲੋਂ 105 ਪੰਚਾਇਤਾਂ ‘ਤੇ ਕਾਂਗਰਸ ਦੀ ਜਿਤ ਦਾ ਦਾਅਵਾ ਕੋਰਾ ਝੂਠ ਹੈ। ਭਾਵੇ ਕਿ ਉਸ ਨੇ ਕਾਂਗਰਸ ਦੀਆਂ ਜੇਤੂ ਸਰਪੰਚਾਂ ਦੀ ਗਿਣਤੀ 62 ਕੀਤੀ ਹੈ,ਜਿਨਾਂ ਵਿਚੋਂ ਵੀ ਬਹੁਤ ਸਾਰੇ ਤਾਂ ਅਕਾਲੀ ਦਲ ਦੇ ਸਰਪੰਚ ਹਨ ਜਿਨਾਂ ਨੁੰ ਉਸ ਨੇ ਕਾਂਗਰਸੀ ਹੋਣ ਦਾ ਝੂਠਾ ਦਾਅਵਾ ਪੇਸ਼ ਕੀਤਾ ਹੈ। ਜੇ 62 ਪੰਚਾਇਤਾਂ ‘ਤੇ ਉਸ ਦੇ ਦਾਅਵੇ ਨੂੰ ਸੱਚ ਮੰਨ ਲਿਆ ਜਾਵੇ ਤਾਂ ਵੀ 155 ਪੰਚਾਇਤਾਂ ਵਿਚੋਂ ਬਾਕੀ ਦੇ ਚੁਣੇ ਗਏ ਸਰਪੰਚ ਕਿਸ ਪਾਰਟੀ ਦੇ ਨਾਲ ਸੰਬੰਧਿਤ ਹਨ, ਇਹ ਕਹਿਣ ਦਸਣ ਦੀ ਲੜੋ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸੀਆਂ ਵਲੋਂ ਚੋਣਾਂ ‘ਚ ਧਕੇਸ਼ਾਹੀ ਅਤੇ ਸਰਕਾਰੀ ਮਸ਼ੀਨਰੀ ਦੀ ਰੱਜ ਕੇ ਦੁਰਵਰਤੋਂ ਕਰਨ ਦੇ ਬਾਵਜੂਦ ਲੋਕਾਂ ਨੇ ਉਹਨਾਂ ਨੂੰ ਬੁਰੀ ਤਰਾਂ ਨਕਾਰ ਕੇ ਰਖ ਦਿਤਾ ਹੈ। ਜਾਅਲੀ ਵੋਟਾਂ, ਧਮਕੀਆਂ ਅਤੇ ਪੈਸੇ ਦੇ ਲੈਣ ਦੇਣ ਤੋਂ ਇਲਾਵਾ ਸਰਪੰਚੀ ਦੇ ਨਾਮਜਦਗੀ ਕਾਗਜ ਧਕੇ ਨਾਲ ਰੱਦ ਕਰਾਏ ਗਏ, ਜਿਥੇ ਪੰਚਾਇਤੀ ਜਮੀਨ ਜਾਂ ਸ਼ਾਮਲਾਟ ਜਮੀਨ ਨਹੀਂ ਉਥੇ ਵੀ ਇਸ ‘ਤੇ ਕਬਜੇ ਦਾ ਝੂਠਾ ਬਹਾਨਾ ਬਣਾਕੇ ਪੇਪਰ ਰੱਦ ਕੀਤੇ ਗਏ। ਜਾਅਲੀ ਵੋਟਾਂ ਲਈ ਕਈਆਂ ਪਿੰਡਾਂ ਦੀਆਂ ਵੋਟਰ ਸੂਚੀਆਂ ਰਾਤੋਂ ਰਾਤ ਬਦਲ ਦਿਤੀਆਂ ਗਈਆਂ। ਗੈਗਸਟਰਾਂ ਰਾਹੀਂ ਲੋਕਾਂ ਨੂੰ ਡਰਾਇਆ ਧਮਕਾ ਕੇ ਲੋਕਤੰਤਰ ਦੀਆਂ ਧਜੀਆਂ ਉਡਾਈਆਂ ਗਈਆਂ।

ਸਰਬਸੰਮਤੀਆਂ ਦਾ ਦਾਅਵਾ ਜੋ ਕਾਂਗਰਸ ਕਰ ਰਹੀ ਹੈ ਉਹ ਵੀ ਗਲਤ ਹੈ ਕਿਉਕਿ ਲੋਕਾਂ ਨੇ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਪਿੰਡ ਪੱਧਰ ‘ਤੇ ਸਰਬਸੰਮਤੀਆਂ ਦੇ ਫੈਸਲੇ ਕੀਤੇ ਹਨ। ਜਿਥੇ ਧਕੇਸ਼ਾਹੀ ਨਾਲ ਕਾਂਗਰਸ ਨੇ ਸਰਪੰਚੀ ਦੇ ਕਾਗਜ ਰੱਦ ਕਰਾਏ ਉਥੇ ਵੀ ਬਹੁਤੇ ਮੈਬਰ ਅਕਾਲੀ ਦਲ ਦੇ ਜੇਤੂ ਰਹੇ ਹਨ ਜਿਵੇਂ ਪਿੰਡ ਮਾਨ ‘ਚ ਹੋਇਆ, ਜਿਥੇ ਸਰਪੰਚੀ ਦੇ ਨਾਮਜਦਗੀ ਰੱਦ ਕਰਾਦਿਤੀ ਪਰ ਮੈਬਰਾਂ ਦੀ ਚੋਣ ‘ਚ 7 ਵਿਚੋਂ 6 ਮੈਬਰ ਅਕਾਲੀ ਦਲ ਦੇ ਜੇਤੂ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਧਕੇਸ਼ਾਹੀਆਂ ਦੇ ਬਾਵਜੂਦ ਹਲਕੇ ‘ਚ ਅਕਾਲੀ ਦਲ ਦੇ ਵਰਕਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਵਡੀ ਜਿਤ ਹਾਸਲ ਕੀਤੀ ਹੈ। ਜਿਸ ਲਈ ਅਕਾਲੀ ਵਰਕਰ ਅਤੇ ਹਲਕੇ ਦੇ ਲੋਕ ਵਧਾਈ ਦੇ ਪਾਤਰ ਹਨ। ਉਹਨਾਂ ਕਿਹਾ ਕਿ ਕਾਂਗਰਸ ਲੋਕਾਂ ਨੂੰ ਗਲਤ ਤੇ ਗੁਮਰਾਹਕੁਨ ਅੰਕੜੇ ਦੇਣ ਦੀ ਥਾਂ ਆਪਣੀ ਹਾਰ ਕਬੂਲ ਕਰਦਿਆਂ ਹਲਕੇ ਦੇ ਵਿਕਾਸ ਲਈ ਸੋਚਣ। ਉਨਾਂ ਕਿਹਾ ਕਿ ਅਕਾਲੀ ਸਰਕਾਰ ਤੋਂ ਬਾਅਦ ਹਲਕੇ ਦੇ ਵਿਕਾਸ ‘ਚ ਖੜੋਤ ਆਚੁਕੀ ਹੈ। ਉਹਨਾਂ ਸਲਾਹ ਦਿਤੀ ਕਿ ਧੱਕੇ ਨਾਲ ਲੋਕਾਂ ਦਾ ਦਿੱਲ ਜਿਤਿਆ ਨਹੀਂ ਜਾ ਸਕਦਾ ਕੀਤੇ ਕੰਮਾਂ ਨਾਲ ਹੀ ਲੋਕਾਂ ‘ਚ ਥਾਂ ਬਣਾਈ ਜਾ ਸਕਦੀ ਹੈ। ਉਹਨਾਂ ਹਲਕੇ ਦੇ ਵਿਕਾਸ ਨੂੰ ਲੀਹਾਂ ‘ਤੇ ਪਾਉਣ ਦੇ ਉਕਤ ਕਾਂਗਰਸੀ ਆਗੂ ਦੇ ਦਾਅਵੇ ਦੀ ਫੂਕ ਕੱਢਦਿਆਂ ਸਵਾਲ ਕੀਤਾ ਕਿ ਉਹ ਇਹ ਦਸੇ ਕਿ ਦੋ ਸਾਲਾਂ ਦੌਰਾਨ ਉਸ ਨੇ ਕਿਸੇ ਪਿੰਡ ‘ਚ ਇਕ ਇੱਟ ਵੀ ਵਿਕਾਸ ਲਈ ਲਗਾਈ ਹੈ?

Leave a Reply

Your email address will not be published. Required fields are marked *

%d bloggers like this: