Sun. Apr 21st, 2019

ਮਜੀਠਾ ਵਿਖੇ ਰਾਹੁਲ ਗਾਂਧੀ, ਕੈਪਟਨ, ਜਾਖੜ ਅਤੇ ਦਾਦੂਵਾਲ ਦੇ ਪੁਤਲੇ ਫੂਕੇ ਗਏ

ਮਜੀਠਾ ਵਿਖੇ ਰਾਹੁਲ ਗਾਂਧੀ, ਕੈਪਟਨ, ਜਾਖੜ ਅਤੇ ਦਾਦੂਵਾਲ ਦੇ ਪੁਤਲੇ ਫੂਕੇ ਗਏ
ਤਲਬੀਰ ਸਿੰਘ ਗਿਲ ਦੀ ਅਗਵਾਈ ‘ਚ ਅਕਾਲੀ ਵਰਕਾਂ ਕੀਤਾ ਕਾਗਰਸ ਖਿਲਾਫ ਜਬਰਦਸਤ ਰੋਸ ਮੁਜਾਹਰਾ
ਮਜੀਠਾ ਬਣੀ ਰਹੀ ਪੁਲੀਸ ਛਾਉਣੀ , ਪੁਲੀਸ ਦੀ ਮੁਸ਼ਤੈਦੀ ਕਾਰਨ ਅਕਾਲੀ ਕਾਂਗਰਸ ਟਕਾਰਾਅ ਟਲਿਆ

ਮਜੀਠਾ / ਅਮ੍ਰਿਤਸਰ 1 ਸਤੰਬਰ (ਨਿਰਪੱਖ ਆਵਾਜ਼ ਬਿਊਰੋ): ਕਾਂਗਰਸ ਵਲੋਂ ਅਕਾਲੀ ਆਗੂਆਂ ਨੂੰ ਪਿੰਡਾਂ ਵਿਚ ਨਾ ਵੜਣ ਦੇਣ ਦੀ ਚੁਣੌਤੀ ਦਾ ਮੂਹ ਤੋੜਵਾਂ ਜਵਾਬ ਦਿੰਦਿਆਂ ਹਲਕਾ ਮਜੀਠਾ ਦੇ ਕਸਬਾ ਮਜੀਠਾ ਵਿਖੇ ਤਣਾਊ ਪੂਰਨ ਮਾਹੌਲ ਦੇ ਬਾਵਜੂਦ ਅਕਾਲੀ ਦਲ ਦੇ ਜਨਰਲ ਸਕਤਰ ਅਤੇ ਮਜੀਠਾ ਦੇ ਵਿਧਾਇਕ ਸ:ਬਿਕਰਮ ਸਿੰਘ ਮਜੀਠੀਆ ਦੀ ਦਿਸ਼ਾ ਨਿਰਦੇਸ਼ ਹੇਠ ਉਹਨਾਂ ਦੇ ਸਿਆਸੀ ਸਕਤਰ ਤਲਬੀਰ ਸਿੰਘ ਗਿਲ ਦੀ ਅਗਵਾਈ ‘ਚ ਸੈਕੜੇ ਅਕਾਲੀ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ ‘ਚ ਕਾਂਗਰਸ ਖਿਲਾਫ ਜਬਰਦਸਤ ਮੁਜਾਹਰਾ ਕੀਤਾ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਪੁਤਲੇ ਫੂਕੇ ਗਏ।
ਅਕਾਲੀ ਦਲ ਵਲੋਂ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਰਾਜ ਪੱਧਰੀ ਰੋਸ ਮੁਜ਼ਾਹਰੇ ਕਰਨ ਅਤੇ ਕਾਂਗਰਸ ਦੇ ਪੁਤਲੇ ਫੂਕਣ ਦੇ ਪ੍ਰੋਗਰਾਮ ਕਾਰਨ ਅਜ ਮਜੀਠਾ ਕਸਬਾ ਪੂਰੀ ਤਰਾਂ ਪੁਲੀਸ ਛਾਉਣੀ ਵਿਚ ਤਬਦੀਲ ਹੋਇਆ ਪਿਆ ਸੀ। ਇਸ ਮੌਕੇ ਪੁਲੀਸ ਦੇ ਐਸ ਪੀ ਜਗਤਪ੍ਰੀਤ ਸਿੰਘ ਅਤੇ ਡੀਐਸ ਪੀ ਨਿਰਲੇਪ ਸਿੰਘ ਨੇ ਲਾਲੀ ਮਜੀਠੀਆ ਦੀ ਅਗਵਾਈ ‘ਚ ਅਕਾਲੀ ਦਲ ਦਾ ਵਿਰੋਧ ਕਰਨ ਆਏ ਕਾਂਗਰਸੀਆਂ ਨੂੰ ਮੌਕੇ ਤੋਂ ਖਦੇੜ ਦਿਤਾ, ਮੁਸ਼ਤੈਦੀ ਕਾਰਨ ਕਾਂਗਰਸ ਅਤੇ ਅਕਾਲੀ ਵਰਕਰਾਂ ‘ਚ ਟਕਰਾÀ ਨੂੰ ਟਾਲਣ ‘ਚ ਕਾਮਯਾਬ ਰਿਹਾ ਅਤੇ ਕਿਸੇ ਤਰਾਂ ਦੀ ਅਣਸੁਖਾਵੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਸ: ਤਲਬੀਰ ਸਿੰਘ ਗਿਲ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਅਖੌਤੀ ਜਥੇਦਾਰਾਂ ਵਲੋਂ ਸਿੱਖ ਸੰਸਥਾਵਾਂ, ਸਿਖ ਪੰਥ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਰਚੀ ਸਾਜ਼ਿਸ਼ ਦਾ ਠੋਕਵਾਂ ਜੁਆਬ ਦਿਤਾ ਜਾ ਰਿਹਾ ਹੈ। ਅਜ ਅਕਾਲੀ ਦਲ ਵਲੋਂ ਪੰਜਾਬ ਕਾਂਗਰਸ ਮੁਖੀ ਸੁਨੀਲ ਜਾਖੜ ਵਲੋਂ ਹੰਕਾਰ ਅਤੇ ਗਿੱਦੜ ਭਬਕੀ ਵਾਲੀ ਦਿੱਤੀ ਗਈ ਧਮਕੀ ਕਿ ਅਕਾਲੀ ਆਗੂਆਂ ਨੂੰ ਪਿੰਡਾਂ ਵਿਚ ਵੜਣ ਨਹੀਂ ਦਿੱਤਾ ਜਾਵੇਗਾ, ਦਾ ਠੋਕਵਾਂ ਜੁਆਬ ਦਿਤਾ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕੋਝੇ ਹੱਥ ਕੰਡਿਆਂ ‘ਤੇ ਉਤਰ ਕੇ ਪੰਜਾਬ ਦੇ ਸਰਵ ਪ੍ਰਮਾਣਿਤ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਬਾਰੇ ਕੀਤੀ ਗਈ ਭੱਦੀ ਨੁਕਤਾਚੀਨੀ ਨੂੰ ਖਾਲਸਾ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਅਕਾਲੀ ਆਗੂਆਂ ਵਿਰੁੱਧ ਹਿੰਸਾ ਭੜਕਾਉਣ ਦੀ ਅਤੇ ਸੂਬੇ ਨੂੰ ਮੁੜ ਦੇ ਅਤਿਵਾਦ ਵਲ ਧਕਣ ਦੀ ਕੋਸ਼ਿਸ਼ ਕਰ ਰਹੀ ਹੈ। Àਹਨਾਂ ਚਿਤਾਵਨੀ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋਧਿਆਂ ਨੂੰ ਜੇ ਕਿਸੇ ਨੇ ਲਲਕਾਰਿਆ ਤਾਂ ਉਸ ਨੂੰ ਉਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਪਵੇਗਾ। ਉਨਾਂ ਕਿਹਾ ਕਿ ਅਮਨ ਅਤੇ ਭਾਈਚਾਰਕ ਸਾਂਝ ਨੂੰ ਪੈਦਾ ਹੋਏ ਕਿਸੇ ਵੀ ਖ਼ਤਰੇ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਸਿਰ ਹੋਵੇਗੀ । ਇਸ ਮੌਕੇ ਗਗਨਦੀਪ ਸਿੰਘ ਭਕਨਾ, ਸਰਬਜੀਤ ਸਿੰਘ ਸੁਪਾਰੀਵਿੰਡ, ਕੁਲਵਿੰਦਰ ਧਾਰੀਵਾਲ, ਮਖਨ ਸਿੰਘ ਹਰੀਆਂ, ਗੁਰਵੇਲ ਸਿੰਘ ਅਲਕੜੇ, ਸਲਵੰਤ ਸਿੰਘ ਸੇਠ, ਸੁਰਿੰਦਰਪਾਲ ਸਿੰਘ ਗੋਕਲ, ਭਾਮਾ ਸ਼ਾਹ, ਸੁਖਵਿੰਦਰ ਸਿੰਘ ਗੋਲਡੀ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਸਵਰਨ ਸਿੰਘ ਮੁਨੀਮ, ਮਲਕੀਤ ਸਿੰਘ ਸ਼ਾਮਨਗਰ, ਸਜਨ ਸਿੰਘ ਬੁਢਾ ਥੇਹ, ਜੋਬਨ ਪ੍ਰੀਤ ਸਿੰਘ ਵਰਪਾਲ, ਜਸਪਾਲ ਸਿੰਘ ਭੋਆ, ਵਿਕਰਮ ਭੰਡਾਰੀ, ਅਜੈਕੁਮਾਰ ਗੋਲਡੀ, ਸੁਖਵਿੰਦਰ ਸਿੰਘ ਸੋਹੀ, ਰਣਜੀਤ ਸਿੰਘ ਭੋਮਾ, ਸਕਿੰਦਰ ਖਿਦੋਵਾਲੀ, ਰੇਸ਼ਮ ਸਿੰਘ ਭੁਲਰ, ਮਲੂਕ ਸਿੰਘ ਫਤੂਭੀਲਾ, ਲਾਡੀ ਸਰਪੰਚ ਟਾਹਲੀ ਸਾਹਿਬ, ਮੰਗਲ ਸਿੰਘ ਬਾਬੋਵਾਲ, ਸੰਨੀ ਹਦਾਇਤ ਪੁਰਾ, ਸਰਬਜੀਤ ਨਾਗ ਕਲਾਂ, ਅਵਤਾਰ ਸਿੰਘ ਮਜੀਠਾ, ਨੰਬਰਦਾਰ ਜਸਪਾਲ ਸਿੰਘ ਮਾਂਗਾ ਸਰਾਏ ਸਮੇਤ ਸਾਰੇ ਪੰਚ ਸਰਪੰਚ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: