ਮਜਦੂਰ ਨੇ ਕਰਜੇ ਤੋਂ ਤੰਗ ਆ ਕਿ ਕੀਤੀ ਖੁਦਕਸ਼ੀ

ss1

ਮਜਦੂਰ ਨੇ ਕਰਜੇ ਤੋਂ ਤੰਗ ਆ ਕਿ ਕੀਤੀ ਖੁਦਕਸ਼ੀ

ਤਲਵੰਡੀ ਸਾਬੋ – ਪੰਜਾਬ ਵਿੱਚ ਆਏ ਦਿਨ ਆਰਥਿਕ ਤੰਗੀ ਦੇ ਚੱਲਦਿਆਂ ਕਿਸਾਨ ਅਤੇ ਮਜਦੂਰਾ ਦੇ ਖੁਦਕਸ਼ੀਆ ਕਰਨ ਦੀਆ ਖਬਰਾ ਆ ਰਹੀਆ ਹਨ ਇਸੇ ਤਰ੍ਹਾ ਹੀ ਅੱਜ ਸਬ ਡੀਵਜਨ ਵਿੱਚ ਪੈਂਦੇ ਪਿੰਡ ਲਹਿਰੀ ਦੇ ਇੱਕ ਮਜਦੂਰ ਬਿੱਕਰ ਸਿੰਘ ਨੇ ਕਰਜੇ ਤੋ ਤੰਗ ਆ ਕਿ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆਂ ਹੈ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਿ੍ਰਤਕ ਦੀ ਪਤਨੀ ਪੀਤੋ ਕੋਰ ਨੇ ਦੱਸਿਆਂ ਕਿ ਘਰ ਦੀ ਆਰਥਿਕ ਤੰਗੀ ਸੀ ਅਤੇ ਪਿੰਡ ਦੇ ਹੀ ਇੱਕ ਕਿਸਾਨ ਸੁਖਦੇਵ ਸਿੰਘ ਪੁੱਤਰ ਬਚਨ ਸਿੰਘ ਦਾ ਪੰਜਾਹ ਹਜਾਰ ਰੁਪਏ ਦੇਣੈ ਸਨ ਜਿਸ ਦਾਮਿ੍ਰਤਕ ਬਿੱਕਰ ਸਿੰਘ ਉਮਰ ਚਾਲੀ ਸਾਲ ਆਪਣੇ ਦੀਮਾਗ ਤੇ ਬੋਝ ਰੱਖਦਾ ਸੀ ਕੱਲ੍ਹ ਰਾਤ ਸ਼ਾਮ ਦੇ ਸੱਤ ਵਜੇ ਬਾਹਰੋ ਜਦੋ ਘਰ ਆਇਆ ਤਾ ਉਸ ਦੇ ਮੂੰਹ ਵਿੱਚੋ ਝੱਗ ਨਿੱਕਲ ਰਹੀ ਸੀ ਜਦੋ ਅਸੀ ਡਾਕਟਰ ਕੋਲ ਲੂੈ ਕਿ ਗਏ ਤਾ ਤਾ ਉਸ ਨੇ ਦੱਸਿਆਂ ਕਿ ਮਿ੍ਰਤਕ ਨੇ ਕੋਈ ਜਹਰੀਲੀ ਚੀਜ ਖਾਦੀ ਹੈ ਤੇ ਇਸ ਦੀ ਮੌਤ ਹੋ ਚੁੱਕੀ ਹੈ। ਇਸ ਤੋ ਬਆਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਮਿ੍ਰਤਕ ਦੀ ਲਾਸ ਤਲਵੰਡੀ ਸਾਬੋ ਦੇ ਹਸਪਤਲ ਵਿਖੇ ਪੋਸਟਮਾਟਮ ਲਈ ਭੇਜ ਦਿੱਤੀ ਪੁਲਸ ਵੱਲੋ 174 ਦੀ ਕਾਰਬਾਈ ਕਰ ਕੇ ਲਾਸ ਵਾਰਸ਼ਾ ਦੇ ਹਵਾਲੇ ਕਰ ਦਿੱਤੌੀ ।ਬਿੱਕਰ ਸਿੰਘ ਜੋ ਕਿ ਦਿਹਾੜੀ ਕਰ ਕਿ ਆਪਣਾ ਘਰ ਚਲਾ ਰਿਹਾ ਸੀ ਜਿਸ ਦੇ ਚਾਰ ਬੱਚੇ ਸਨ ਜਿਸ ਦਾ ਵੱਡਾ ਲੜਕੀ ਤੇ ਇੱਕ ਲੜਕੀ ਅਨਪੜ੍ਹ ਤੇ ਇੱਕ ਲੜਕੀ ਅੱਠਵੀ ਕਲਾਸ ਤੇ ਇੱਕ ਲੜਕਾ ਛੇਵੀ ਕਲਾਸ ਵਿੱਚ ਪੜ੍ਹਦਾ ਹੈ ਹੁਣ ਪਿਛੇ ਕੋਈ ਵੀ ਕਮਾਈ ਵਾਲਾ ਨਹੀ ਰਿਹਾ ਪਿੰਡ ਵਾਸੀਆ ਨੇ ਇਸ ਮਿ੍ਰਤਕ ਗਰੀਬ ਪ੍ਰੀਵਾਰ ਮੱਦਦ ਲਈ ਦਸ ਲੱਖ ਰੁਪੈ ਮੰਗ ਮੰਗੀ ਹੈ ਅਤੇ ਜਿਹੜਾ ਉਸ ਸਿਰ ਕਰਜਾ ਹੈ ਉਹ ਵੀ ਮੁਆਫ ਕੀਤਾ ਜਾਵੇ ।

Share Button

Leave a Reply

Your email address will not be published. Required fields are marked *