Fri. Apr 19th, 2019

ਮਗਨਰੇਗਾ ਕਰਮਚਾਰੀਆਂ ਦੀ ਹਮਾਇਤ ਤੇ ਉੱਤਰੀ ਪੰਚਾਇਤ ਯੂਨੀਅਨ ਪੰਜਾਬ

ਮਗਨਰੇਗਾ ਕਰਮਚਾਰੀਆਂ ਦੀ ਹਮਾਇਤ ਤੇ ਉੱਤਰੀ ਪੰਚਾਇਤ ਯੂਨੀਅਨ ਪੰਜਾਬ

19-5
ਦਿੜ੍ਹਬਾ ਮੰਡੀ 18 ਜੁਲਾਈ (ਰਣ ਸਿੰਘ ਚੱਠਾ) ਮਗਨਰੇਗਾ ਰਾਂਹੀ ਸਮੇਂ ਸਮੇਂ ਤੇ ਪਿੰਡਾਂ ਵਿੱਚ ਵਿਕਾਸ ਬਹੁਤ ਸਾਰੇ ਕੰਮ ਕਰਵਾਏ ਜਾਂਦੇ ਹਨ। ਮਗਨਰੇਗਾ ਰਾਂਹੀ ਹੀ ਗਰੀਬ ਲੋਕਾਂ ਨੂੰ 100 ਦਿਨ ਦਾ ਰੁਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ। ਤਾਂ ਜੋ ਹਰ ਗਰੀਬ ਦਾ ਆਪਣਾ ਝੂਲਾ ਬਲ ਸਕੇ। ਪਰ ਬਹੁਤ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਮਗਨਰੇਗਾ ਰਾਂਹੀ ਵਿਕਾਸ ਕਰਵਾਉਣ ਵਾਲੇ 1300 ਕਰਮਚਾਰੀਆਂ ਤੋਂ ਪਿਛਲੇ 8 ਸਾਲ ਤੋਂ ਬਹੁਤ ਹੀ ਘੱਟ ਤਨਖਾਹਾਂ ਦੇਕੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।ਪਿਛਲੇ 5 ਦਿਨਾਂ ਤੋਂ ਮਗਨਰੇਗਾ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਪਿੰਡਾਂ ਦਾ ਵਿਕਾਸ ਰੁੱਕ ਗਿਆ ਹੈ।ਅਤੇ ਗਰੀਬ ਲੋਕ ਲਗਾਤਾਰ ਕੰਮ ਦੀ ਮੰਗ ਕਰ ਰਹੇ ਹਨ। ਜੇਕਰ ਇਹਨਾਂ ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਮੰਨਕੇ ਜਲਦੀ ਇਹਨਾਂ ਨੂੰ ਪੱਕਾ ਨਾ ਕੀਤਾ ਗਿਆ ਤਾਂ ਮਗਨਰੇਗਾ ਕਰਮਚਾਰੀਆਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਪੰਚਾਇਤ ਯੂਨੀਅਨ ਪੰਜਾਬ ਇਹਨਾਂ ਮਗਨਰੇਗਾ ਕਰਮਚਾਰੀਆਂ ਦੇ ਸਘੰਰਸ ਵਿੱਚ ਕੁੱਦ ਪਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿਤਪਾਲ ਸਿੰਘ ਕਾਕੜਾ ਸੀਨੀਅਰ ਸੂਬਾ ਮੀਤ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ ਤੇ ਡਾਇਰੈਕਟਰ ਗੁਰਪਿਆਰ ਸਿੰਘ ਚੱਠਾ ਜਨਰਲ ਸਕੱਤਰ ਪੰਚਾਇਤ ਯੂਨੀਅਨ ਪੰਜਾਬ ਨੇ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ । ਉਨ੍ਹਾਂ ਕਿਹਾ ਪਿਛਲੀ ਵਾਰ ਰਹਿ ਚੁੱਕੇ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨਾ ਇਹਨਾਂ ਮਗਨਰੇਗਾ ਕਰਮਚਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ 2012 ਵਿੱਚ ਦੁਆਰਾ ਸ੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤਾਂ ਮਗਨਰੇਗਾ ਕਰਮਚਾਰੀਆਂ ਨੂੰ ਬਿਨਾਂ ਸਰਤ ਪੱਕੇ ਕੀਤਾ ਜਾਵੇਗਾ ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਟਾਲ ਮਟੋਲ ਵਾਲੀ ਨੀਤੀ ਅਪਣਾਈ ਹੋਈ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਸ੍ ਚੱਠਾ ਨੇ ਕਿਹਾ ਕਿ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਮਿਤੀ 8-7-2016 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਹੀ ਮਗਨਰੇਗਾ ਕਰਮਚਾਰੀਆਂ ਨੂੰ ਵਿੱਚ ਅਰਜ ਕਰਕੇ ਪੱਕਾ ਕੀਤਾ ਗਿਆ ਹੈ। ਸੋ ਪੰਜਾਬ ਸਰਕਾਰ ਨੂੰ ਵੀ ਇਹ ਕਦਮ ਚੁੱਕਣਾ ਚਾਹੀਦਾ ਹੈ । ਕਾਕੜਾ ਨੇ ਕਿਹਾ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਮਗਨਰੇਗਾ ਕਰਮਚਾਰੀਆਂ ਨੂੰ ਪੱਕੇ ਕਰ ਦਿੱਤਾ ਜਾਣਾ ਚਾਹੀਦਾ ਹੈ । ਕਿਉਂਕਿ ਮਗਨਰੇਗਾ ਕਰਮਚਾਰੀ ਪਿੰਡਾਂ ਦੇ ਵਿਕਾਸ ਅਹਿਮ ਯੋਗਦਾਨ ਪਾਉਂਦੇ ਹਨ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੰਮ ਕਰਵਾ ਰਹੇ ਇਹਨਾਂ 1300 ਮੁਲਾਜ਼ਮਾਂ ਨੂੰ ਪੱਕਾ ਕਰਕੇ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਨੂੰ ਜਲਦ ਤੋਂ ਜਲਦ ਪੁਰਾ ਕਰੇ।ਤਾਂ ਜੋ ਪਿੰਡਾਂ ਵਿੱਚ ਬੰਦ ਪਏ ਕੰਮਾਂ ਨੂੰ ਜਲਦ ਸੁਰੂ ਕਰਵਾਇਆ ਜਾਵੇ । ਇਸ ਮੋਕੇ ਜਿਲਾ ਪ੍ਧਾਨ ਧਰਮਿੰਦਰ ਸਿੰਘ ਭੱਟੀਵਾਲ, ਰਸਪਾਲ ਸਿੰਘ ਪਾਲੀ ਸਰਪੰਚ ਨੀਲੋਵਾਲ ਬਲਾਕ ਪ੍ਰਧਾਨ ਸੁਨਾਮ ਪੰਚਾਇਤ ਯੂਨੀਅਨ ਪੰਜਾਬ, ਸਰਪੰਚ ਗੁਰਦੇਵ ਸਿੰਘ ਕੋਹਰੀਆਂ ਬਲਾਕ ਪ੍ਰਧਾਨ ਦਿੜ੍ਹਬਾ,ਸਰਪੰਚ ਸੁਖਮਿੰਦਰ ਸਿੰਘ ਰਾਮਗੜ੍ਹ ਜਵੰਧੇਂ,ਸਰਪੰਚ ਪਵਿੱਤਰ ਗੰਢੂਆਂ,ਹਰਜਿੰਦਰ ਸਿੰਘ ਫੱਲੇਵਾਲ ਬਲਾਕ ਪ੍ਰਧਾਨ ਮਲੇਰਕੋਟਲਾ 2 ਆਦਿ ਹਾਜਿਰ ਸਨ ।

Share Button

Leave a Reply

Your email address will not be published. Required fields are marked *

%d bloggers like this: