ਭੱਠੇ ਪਥੇਰਾਂ ਸ਼ੈਲਰ ਅਤੇ ਸਲੱਮ ਬਸਤੀਆਂ ’ਚ ਪਿਲਾਈਆਂ ਪੋਲੀਓ ਬੂੰਦਾਂ

ss1

ਭੱਠੇ ਪਥੇਰਾਂ ਸ਼ੈਲਰ ਅਤੇ ਸਲੱਮ ਬਸਤੀਆਂ ’ਚ ਪਿਲਾਈਆਂ ਪੋਲੀਓ ਬੂੰਦਾਂ
0-5 ਸਾਲ ਉਮਰ ਵਰਗ ਦਾ ਕੋਈ ਬੱਚਾ ਪੱਲਸ ਪੋਲੀਓ ਦੀਆਂ ਬੂੰਦਾਂ ਤੋਂ ਵਾਂਝਾ ਨਾ ਰਹੇ

31-31
ਸਾਦਿਕ, 30 ਮਈ (ਗੁਲਜ਼ਾਰ ਮਦੀਨਾ)-ਸਿਵਲ ਸਰਜਨ, ਫ਼ਰੀਦਕੋਟ ਡਾ. ਸੰਪੂਰਨ ਸਿੰਘ ਅਤੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਸੰਜੀਵ ਸੇਠੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ, ਪੀ.ਐਚ.ਸੀ. ਜੰਡ ਸਾਹਿਬ ਡਾ. ਮਨਜੀਤ ਕ੍ਰਿਸ਼ਨ ਭੱਲਾ ਦੀ ਅਗਵਾਈ ਹੇਠ ਮਾਈਗਰੇਟਰੀ ਪਲੱਸ ਪੋਲੀਓ ਮੁਹਿੰਮ ਦੇ ਕੰਮ-ਕਾਜ ਦਾ ਜਾਇਜ਼ਾ ਲੈਣ ਲਈ ਫ਼ੀਲਡ ਦਾ ਦੌਰਾ ਕੀਤਾ ਗਿਆ। ਇਸ ਮੌਕੇ ’ਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ, ਹੈਲਥ ਸੁਪਰਵਾਈਜ਼ਰ ਬਲਵਿੰਦਰ ਸਿੰਘ ਬਰਾੜ ਅਤੇ ਹੈਲਥ ਵਰਕਰ ਰਜਿੰਦਰ ਸਿੰਘ ਨੇ ਤਲਵੰਡੀ ਰੋਡ ’ਤੇ ਸਥਿਤ ਭੱਠਿਆਂ, ਪਥੇਰਾਂ ਅਤੇ ਸਲੱਮ ਬਸਤੀਆ ਵਿੱਚ ਰਹਿੰਦੇ 0-5 ਸਾਲ ਦੇ ਬੱਚਿਆਂ ਅਤੇ ਉਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ।

ਮਾਈਗਰੇਟਰੀ ਪਲਸ ਪੋਲੀਓ ਸੰਬੰਧੀ ਬਲਾਕ ਜੰਡ ਸਾਹਿਬ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਨੂੰ ਵੈਕਸੀਨ ਅਤੇ ਏਰੀਆ ਜਿਵੇਂ ਕਿ ਭੱਠੇ, ਪਥੇਰਾਂ, ਨਵੀਂ ਉਸਾਰੀ, ਸ਼ੈਲਰ ਅਤੇ ਹੋਰ ਸਲੱਮ ਏਰੀਆ ਕਵਰ ਕਰਨ ਦੀ ਹਦਾਇਤ ਕੀਤੀ ਗਈ ਸੀ ਤਾਂ ਜੋ ਕੋਈ ਵੀ 0-5 ਸਾਲ ਉਮਰ ਵਰਗ ਦਾ ਕੋਈ ਬੱਚਾ ਪਲਸ ਪੋਲੀਓ ਦੀਆਂ ਬੂੰਦਾਂ ਤਂੋ ਵਾਂਝਾ ਨਾ ਰਹੇ। ਉਨਾਂ ਦੱਸਿਆ ਕਿ ਬਲਾਕ ਜੰਡ ਸਾਹਿਬ ਨੂੰ ਕਵਰ ਕਰਨ ਲਈ 8 ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਰਾਉਂਡ ਦਾ ਸੁਪਰਵਾਈਜ਼ਰ ਸਵਰਨ ਸਿੰਘ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਗਠਿਤ ਟੀਮਾਂ ਨੂੰ ਅਪੀਲ ਕੀਤੀ ਕਿ ਟੀਮਾਂ ਇਸ ਮਾਈਗਰੇਟਰੀ ਪਲਸ ਪੋਲੀਓ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦੇਣ। ਇਸ ਮੌਕੇ ਏ.ਐਨ.ਐਮ. ਤਰਨਜੀਤ ਕੌਰ ਅਤੇ ਕਰਮਜੀਤ ਕੌਰ ਨੇ ਕਵਰ ਕੀਤਾ ਖੇਤਰ ਅਤੇ ਬੱਚਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ।

Share Button

Leave a Reply

Your email address will not be published. Required fields are marked *