ਭ੍ਰਿਸ਼ਟਾਚਾਰੀਆਂ ਨੂੰ ਹਲਾਸ਼ੇਰੀ ਦੇ ਕੇ ਪ੍ਰਵਾਸੀ ਸਮਾਜ ਨੂੰ ਦੋਫਾੜ ਕਰ ਰਹੇ ਹਨ ਯਾਦਵ ਤਿਵਾੜੀ, ਪ੍ਰੇਮੀ

ss1

ਭ੍ਰਿਸ਼ਟਾਚਾਰੀਆਂ ਨੂੰ ਹਲਾਸ਼ੇਰੀ ਦੇ ਕੇ ਪ੍ਰਵਾਸੀ ਸਮਾਜ ਨੂੰ ਦੋਫਾੜ ਕਰ ਰਹੇ ਹਨ ਯਾਦਵ ਤਿਵਾੜੀ, ਪ੍ਰੇਮੀ

ਲੁਧਿਆਣਾ (ਪ੍ਰੀਤੀ ਸ਼ਰਮਾ) ਜਸਟਿਸ ਫਾਰ ਮਾਈਗਰੇਂਟ ਨੇ ਪ੍ਰਵਾਸੀ ਭਲਾਈ ਬੋਰਡ (ਪੰਜਾਬ ਸਰਕਾਰ) ਦੇ ਚੇਅਰਮੈਨ ਆਰ ਸੀ ਯਾਦਵ ਦਾ ਪੁਤਲਾ ਫੂੱਕ ਕੇ ਬੋਰਡ ਦੇ ਗਠਨ ਦੇ ਮੰਚਤ ਦੇ ਉਲਟ ਕੰਮ ਕਰਕੇ ਪ੍ਰਵਾਸੀ ਸਮਾਜ ਨੂੰ ਦੋਫਾੜ ਕਰਣ, ਭ੍ਰਿਸ਼ਟਾਚਾਰ ਕਰਣ ਅਤੇ ਭ੍ਰਿਸ਼ਟਾਚਾਰੀਆਂ ਨੂੰ ਹਿਫਾਜ਼ਤ ਦੇਣ ਦੇ ਇਲਜ਼ਾਮ ਲਗਾਕੇ ਉਨਾਂ ਨੂੰ ਪ੍ਰਵਾਸੀ ਭਲਾਈ ਬੋਰਡ ਦੇ ਅੱਹੁਦੇ ਤੋਂ ਬਰਖਾਸਤ ਕਰਣ ਦੀ ਮੰਗ ਅਕਾਲੀ-ਭਾਜਪਾ ਲੀਡਰਸ਼ਿਪ ਤੋਂ ਕੀਤੀ ਜਸਟਿਸ ਫਾਰ ਮਾਈਗਰੇਂਟ ਦੇ ਚੇਅਰਮੈਨ ਹਰਗੋਬਿੰਦ ਤਿਵਾੜੀ ਅਤੇ ਪ੍ਰਧਾਨ ਬੰਸੀ ਲਾਲ ਪ੍ਰੇਮੀ ਨੇ ਜਗਰਾਉਂ ਪੁੱਲ ਤੇ ਇਕੱਤਰਤ ਹੋਏ ਪ੍ਰਦਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਗਠਜੋੜ ਸਰਕਾਰ ਨੇ ਦੂੱਜੇ ਰਾਜਾਂ ਤੋਂ ਰੋਜੀ ਰੋਟੀ ਦੀ ਤਲਾਸ਼ ਵਿੱਚ ਆਏ ਪ੍ਰਵਾਸੀਆਂ ਦੀ ਭਲਾਈ ਲਈ ਪ੍ਰਵਾਸੀ ਭਲਾਈ ਬੋਰਡ ਦਾ ਗਠਨ ਕਰਕੇ ਆਰ ਸੀ ਯਾਦਵ ਨੂੰ ਬਤੌਰ ਚੇਅਰਮੈਨ ਦੀ ਜਿੰਮੇਂਦਾਰੀ ਸੌਂਪ ਕੇ ਪ੍ਰਵਾਸੀ ਸਮਾਜ ਦੀ ਤੱਰਕੀ ਲਈ ਯੋਜਨਾਵਾਂ ਤਿਆਰ ਕਰਕੇ ਸਰਕਾਰ ਤੱਕ ਪੰਹੁਚਾਉਣ, ਪ੍ਰਵਾਸੀਆਂ ਨੂੰ ਇੱਕਜੁਟ ਰੱਖਣ, ਭ੍ਰਿਸ਼ਟਾਚਾਰੀ ਲੋਕਾਂ ਵੱਲੋਂ ਕੀਤੀ ਜਾ ਰਹੀ ਭੋਲ਼ੇ ਭਾਲੇ ਪ੍ਰਵਾਸੀਆਂ ਦੀ ਲੁੱਟ-ਖਸੂਟ ਬੰਦ ਕਰਵਾਉਣ ਵਰਗੀਆਂ ਅਨੇਕ ਜਿੰਮੇਂਦਾਰੀਆਂ ਸੌਂਪੀਆਂ ਸਨ ਮਗਰ ਆਰ ਸੀ ਯਾਦਵ ਨੇ ਬੋਰਡ ਚੇਅਰਮੈਨ ਬਨਣ ਦੇ ਬਾਅਦ ਅਮ੍ਰਿਤਸਰ’ ਚ ਉੱਤਰ ਪ੍ਰਦੇਸ਼ ਕਲਿਆਣ ਪ੍ਰੀਸ਼ਦ ਵਿੱਚ ਕਰੋੜਾਂ ਰੁਪਏ ਦੇ ਘੋਟਾਲੇ ਕੀਤੇ ਅਤੇ ਹੁਣ ਯਾਦਵ ਨੇ ਪ੍ਰਵਾਸੀ ਸਮਾਜ ਦੇ ਪਵਿਤਰ ਤਿਉਹਾਰ ਛੱਠ ਪੂਜਾ ਤੇ ਸਤਲੁਜ ਦਰਿਆ ਦੇ ਕੰਡੇ ਆਯੋਜਿਤ ਪ੍ਰੋਗਰਾਮ ਵਿੱਚ ਜਨਮਾਨਸ ਤੋਂ ਲੱਖਾਂ ਰੁਪਏ ਇਕਤਰਤ ਕਰਕੇ ਤਿਜੌਰੀਆਂ ਭਰਣ ਵਾਲੇ ਇੱਕ ਭ੍ਰਿਸ਼ਟਾਚਾਰੀ ਨੂੰ ਖੁਲੇਆਮ ਮੰਚ ਤੇ ਕੀਤੀ ਗਈ ਤਕਰੀਰ ਰਾਹੀਂ ਖੁਲੇਆਮ ਘੋਟਾਲੇ ਦਾ ਹਿਸਾਬ ਨਹੀਂ ਦੇਣ ਨੂੰ ਪ੍ਰੋਤਸਾਹਿਤ ਕਰਕੇ ਪ੍ਰਵਾਸੀ ਭਲਾਈ ਬੋਰਡ ਦੇ ਗਠਨ ਦੇ ਮੰਤਵ ਦੇ ਉਲਟ ਕਾਰਜ ਕੀਤਾ ਹੈ ਇੱਥੇ ਬਸ ਨਹੀਂ ਬੋਰਡ ਚੇਅਰਮੈਨ ਦੀ ਗਲਤ ਨਿਤੀਆਂ ਦੇ ਚਲਦੇ ਲੁਧਿਆਣਾ ਵਿੱਖੇ ਸਾਲਾਂ ਤੋਂ ਮੰਚ ਤੇ ਛੱਠ ਮਨਾਉਣ ਵਾਲਾ ਪ੍ਰਵਾਸੀ ਸਮਾਜ ਇਸ ਵਾਰ ਦੋਫਾੜ ਹੋ ਗਿਆ ਹਰਗੋਬਿੰਦ ਤਿਵਾੜੀ ਨੇ ਕਿਹਾ ਕਿ ਆਰ ਸੀ ਯਾਦਵ ਆਪਣੇ ਕਾਰਜਕਾਲ ਵਿੱਚ ਪ੍ਰਵਾਸੀਆਂ ਦੀ ਭਲਾਈ ਲਈ ਇੱਕ ਵੀ ਯੋਜਨਾ ਸਰਕਾਰ ਤੱਕ ਨਹੀਂ ਪੰਹੁਚਾ ਸਕੇ ਉਨਾਂ ਦੀ ਜੇਕਰ ਕੋਈ ਉਪਲਬਧੀ ਹੈ ਤਾਂ ਭ੍ਰਿਸ਼ਟਾਚਾਰ ਰਾਹੀਂ ਪੈਸਾ ਬਟੋਰ ਕੇ ਪ੍ਰਵਾਸੀਆਂ ਨੂੰ ਦੋਫਾੜ ਕਰਣਾ ਇਸ ਮੌਕੇ ਤੇ ਡੀ ਦੇ ਸ਼ਰਮਾ , ਭੂਪਿੰਦਰ ਸਿੰਘ ਪੱਪੂ , ਸੁਰਦਸ਼ਨ , ਡਾ. ਅੰਬੇਦਕਰ ਨੌਜਵਾਨ ਸਭਾ ਦੇ ਮੀਤ ਪ੍ਰਧਾਨ ਸੁਦਰਸ਼ਨ ਬੋਧ ਅਤੇ ਸਕੱਤਰ ਸੰਜੈ ਰਾਊ, ਪ੍ਰਦੀਪ ਚੌਹਾਨ, ਕਮਲੇਸ਼ ਕੁਮਾਰ, ਛੇਟੇ ਲਾਲ ਯਾਦਵ, ਉਪਿੰਦਰ, ਸੂਨੀਲ, ਪਰਮੋਦ, ਸਤਰਾਜ, ਵਿਕਾਸ ਕੁਮਾਰ, ਹਰਿਚੰਦਰ ਦਾਸ, ਵਿਵੇਕ ਕੁਮਾਰ, ਕਮਲੇਸ਼ ਕੁਮਾਰ, ਧਰਮਰਾਜ, ਗੌਤਮ ਕੁਮਾਰ, ਮਨਜੀਤ ਕੁਮਾਰ, ਵਿਪਨ ਕੁਮਾਰ, ਬ੍ਰਿਜਮੋਹਣ ਸਿੰਘ, ਜਤਿੰਦਰ ਕੁਮਾਰ, ਸੰਜੈ ਕੁਮਾਰ, ਸੰਗੀਰ ਅਹਿਮਦ, ਪ੍ਰਦੀਪ ਰਜਕ, ਮੁੰਨਾ ਲਾਲ, ਨੰਦ ਲਾਲ, ਰੁਪਿੰਦਰ ਕੁਮਾਰ, ਸਮਰਾਟ, ਇਮਰਾਨ, ਸੰਜੈ ਰਾਉ, ਸੰਜੈ ਕੁਮਾਰ ਸਹਿਤ ਹੋਰ ਵੀ ਮੌਜੂਦ ਸਨ ।

Share Button

Leave a Reply

Your email address will not be published. Required fields are marked *