Sun. Sep 15th, 2019

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੀ ਤਹਿਸੀਲਦਾਰ ਨੂੰ ਕੀਤਾ ਸਸਪੈਂਡ

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੀ ਤਹਿਸੀਲਦਾਰ ਨੂੰ ਕੀਤਾ ਸਸਪੈਂਡ

ਬਰਨਾਲਾ,ਤਪਾ , 2 ਜੂਨ (ਨਰੇਸ਼ ਗਰਗ) ਅਗਾਮੀ ਵਿਧਾਨ ਸਭਾ ਚੋਣਾਂ ‘ਚ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈਕੇ ਚਰਚਿਤ ਰਹੀ ਅਕਾਲੀ-ਭਾਜਪਾ ਸਰਕਾਰ ਨੇ ਹੁਣੇ ਤੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦਾ ਤੁਹੱਈਆਂ ਕਰ ਲਿਆ ਲਗਦਾ ਹੈ। ਭਾਵੇਂ ਕਿ ਗਾਹੇ-ਪਗਾਹੇ ਅਫਸਰਸ਼ਾਹੀ ਵੱਲੋਂ ਮੇਜ ਹੇਠ ਦੀ ਮੁੱਠੀ ਗਰਮ ਕਰਨ ਦੀਆਂ ਖਬਰਾਂ ਅਕਸਰ ਸੁਣਨ ਲਈ ਮਿਲਦੀਆਂ ਹਨ, ਪਰ ਮਾਨਯੋਗ ਕਮਿਸ਼ਨਰ ਪਟਿਆਲਾ ਨੇ ਸਾਵਧਾਨੀ ਵਿਖਾਉਂਦਿਆਂ ਬਰਨਾਲਾ ਜ਼ਿਲੇ ਦੀ ਇੱਕ ਅਤੀ ਕੁਰਪਟ ਅਫਸਰ ਤੇ ਸਿੰਕਜਾ ਕਸਦਿਆਂ ਸਸਪੈਂਡ ਕਰਨ ਦਾ ਹੁਕਮ ਜਾਰੀ ਕੀਤਾ ਹੈ। ਬਰਨਾਲਾ ਜ਼ਿਲੇ ਅੰਦਰ ਅਹਿਮ ਸਟੇਸ਼ਨਾਂ ਤੇ ਰਹਿਦਿਆਂ ਰਿਸਵਤਖੋਰੀ ਕਾਰਨ ਹਮੇਸਾਂ ਚਰਚਾ ਵਿੱਚ ਰਹੀ ਇਹ ਅਫਸਰ ਸਰੋਜ ਰਾਣੀ ਅਗਰਵਾਲ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ। ਸਥਾਨਕ ਮੰਡੀ ਦੇ ਲੋਕਾਂ ਵਿੱਚ ਮਾਨਯੋਗ ਕਮਿਸ਼ਨਰ ਪਟਿਆਲਾ ਦੇ ਉਕਤ ਫੈਸਲੇ ਦੀ ਜ਼ੋਰਦਾਰ ਸਲਾਂਘਾ ਹੋ ਰਹੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਤਹਿਸੀਲਦਾਰ ਨੇ ਜਦੋਂ ਇਸ ਮਹਿਕਮੇ ਵਿੱਚ ਨਾਇਬ ਤਹਿਸੀਦਾਰ ਦੀ ਨੌਕਰੀ ਹਾਸਿਲ ਕੀਤੀ ਸੀ ਤਾਂ ਇਸ ਨੇ ਅੱਤਵਾਦ ਦਾ ਜਾਲੀ ਸਰਟੀਫਿਕੇਟ ਤਿਆਰ ਕਰਵਾਕੇ ਨੌਕਰੀ ਲਈ ਸੀ ਜੋ ਕਿ ਅੱਜ ਤੱਕ ਵਿਵਾਦਾਂ ਵਿੱਚ ਘਿਰੀ ਹੋਈ ਹੈ। ਬਰਨਾਲਾ ਵਿਖੇ ਤਹਿਸੀਲਦਾਰ ਦੀ ਡਿਊਟੀ ਕਰਨ ਸਮੇਂ ਉਕਤ ਅਫਸਰ ਦੇ ਵਿਰੁਧ ਕੇਸ ਦਰਜ ਹੋਇਆ ਸੀ ਅਤੇ ਸਸਪੈਂਡ ਵੀ ਰਹੀ ਹੈ।

Leave a Reply

Your email address will not be published. Required fields are marked *

%d bloggers like this: