Wed. May 22nd, 2019

ਭੈਣ ਦੀ ਰਾਖੀ ਕਰਦੇ ਫੌਜੀ ਜਵਾਨ ਦਾ ਕਤਲ

ਭੈਣ ਦੀ ਰਾਖੀ ਕਰਦੇ ਫੌਜੀ ਜਵਾਨ ਦਾ ਕਤਲ

16-3

ਮੁੰਬਈ: ਫੌਜ ਦੇ ਇੱਕ ਜਵਾਨ ਨੂੰ ਆਪਣੀ ਭੈਣ ਨਾਲ ਛੇੜਛਾੜ ਕਰਨ ਵਾਲਿਆਂ ਤੋਂ ਬਚਾਉਣਾ ਮਹਿੰਗਾ ਪੈ ਗਿਆ। ਬਦਮਾਸ਼ਾਂ ਨੇ ਚਾਕੂਆਂ ਨਾਲ ਹਮਲਾ ਕਰ ਫੌਜ ਦੇ ਇਸ ਜਵਾਨ ਦਾ ਕਤਲ ਕਰ ਦਿੱਤਾ। ਮਾਮਲਾ ਮਹਾਂਰਾਸ਼ਟਰ ਦੇ ਧੂਲੇ ਜਿਲ੍ਹੇ ਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਫੌਜੀ ਜਵਾਨ ਵਿਨੋਦ ਪਵਾਰ ਛੁੱਟੀ ‘ਤੇ ਆਪਣੇ ਘਰ ਸਕਰੀ ਤਹਿਸੀਲ ਦੇ ਸੈਯਦਨਗਰ ਆਇਆ ਹੋਇਆ ਸੀ। ਇੱਥੇ 10 ਬਦਮਾਸ਼ਾਂ ਨੇ ਵਿਨੋਦ ਦੀ ਚਚੇਰੀ ਭੈਣ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਇਸ ‘ਤੇ ਵਿਨੋਦ ਨੇ ਆਪਣੀ ਭੈਣ ਨੂੰ ਬਚਾਉਣ ਲਈ ਇਹਨਾਂ ਦਾ ਵਿਰੋਧ ਕੀਤਾ। ਪਰ ਇਹਨਾਂ ਬੇਖੌਫ ਬਦਮਾਸ਼ਾਂ ਨੇ ਵਿਨੋਦ ‘ਤੇ ਹੀ ਚਾਕੂਆਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ।

ਇਹ ਹਮਲਾ ਇੰਨਾਂ ਖਤਰਨਾਕ ਸੀ ਕਿ ਵਿਨੋਦ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਪੁਲਿਸ ਨੇ ਇਸ ਮਾਮਲੇ ‘ਚ ਕਤਲ ਦਾ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਧਿਆਨੇਸ਼ਵਰ ਰਾਠੌੜ ਨਾਮੀ ਮੁਲਜ਼ਮ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਜਦਕਿ ਕੁੱਝ ਮੁਲਜ਼ਮ ਅਜੇ ਫਰਾਰ ਹਨ ਜਿੰਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: