Thu. Jul 18th, 2019

ਭੂਰੀਵਾਲੇ ਪਬਲਿਕ ਸਕੂਲ ਮਨਸੋਵਾਲ ਇਫੈਕਟਿਵ ਕਲਾਸਰੂਮ ਮੈਨੇਜਮੈਂਟ ਉੱਤੇ ਸੈਮੀਨਰ ਆਯੋਜਿਤ

ਭੂਰੀਵਾਲੇ ਪਬਲਿਕ ਸਕੂਲ ਮਨਸੋਵਾਲ ਇਫੈਕਟਿਵ ਕਲਾਸਰੂਮ ਮੈਨੇਜਮੈਂਟ ਉੱਤੇ ਸੈਮੀਨਰ ਆਯੋਜਿਤ

11-48 (1) 11-48 (2)
ਗੜਸ਼ੰਕਰ, 11 ਅਗਸਤ (ਅਸ਼ਵਨੀ ਸ਼ਰਮਾ): ਵੇਦਾਂਤ ਅਚਾਰੀਆ ਸਵਾਮੀ ਸ਼ੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪਸਤੀ ਹੇਠ ਪਿੰ ਕੰਚਨ ਬਾਲਾ ਦੀ ਦੇਖ ਰੇਖ ਵਿੱਚ ਬੀਤ ਇਲਾਕੇ ਦੇ ਪਿੰਡ ਮਨਸੋਵਾਲ ਵਿਖੇ ਚੱਲ ਰਹੇ ਮਹਾਰਾਜ ਬਹਮਾ ਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜਿੰਦਰ ਚੰਦ ਪਬਲਿਕ ਸਕੂਲ (ਸੀ.ਬੀ.ਐਸ.ਈ) ਵਿਖੇ ਇਫੈਕਟਿਵ ਕਲਾਸਰੂਮ ਮੈਨੇਜਮੈਂਟ ਉੱਤੇ ਪਭਾਵ ਲਰਨਿੰਗ ਆਰਗੇਨਾਈਜੇਸ਼ਨ ਵੱਲੋਂ ਭੇਜੇ ਰਿਸੋਰਸ ਪਰਸਨ ਸ਼ੀਮਤੀ ਸੁਮਨਪੀਤ ਵੱਲੋਂ ਇੱਕ ਰੋਜਾ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਨੇ ਭਾਗ ਲਿਆ। ਰਿਸੋਰਸ ਪਰਸਨ ਸ਼ੀਮਤੀ ਸੁਮਨਪੀਤ ਨੇ ਹਾਜਰ ਸਕੂਲ ਸਟਾਫ ਮੈਂਬਰਾਂ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੀ ਮਨੋਵਿਰਤੀ ਪੜਣਾ ਹੀ ਅਧਿਆਪਕ ਦਾ ਅਸਲੀ ਕਾਰਜ ਹੈ। ਉਨਾ੍ਹ ਕਿਹਾ ਅਜੋਕੇ ਸਮੇਂ ਦੌਰਾਨ ਉਹ ਅਧਿਆਪਕ ਹੀ ਸਫਲ ਹੈ ਜੋ ਬੱਚਿਆਂ ਪੜਾਉਣ ਲਈ ਸਰਲ ਤਰੀਕੇ ਅਪਣਾ ਕੇ ਬੱਚਿਆਂ ਦੀ ਪੜਾਈ ਵਿੱਚ ਚਾਹਤ ਸਮਝਦੇ ਹੋਏ ਮਨੋਵਿਗਿਆਨਿਕ ਤਰੀਕੇ ਨਾਲ ਐਜੂਕਲੇਸ਼ਨ ਮਹੁੱਈਆ ਕਰਵਾ ਸਕੇ।ਇਸ ਮੌਕੇ ਉਨਾਂ ਵੱਖ ਵੱਖ ਗਤੀਵਿਧਿਆਂ ਦੁਆਰਾ ਅਧਿਆਪਕਾਂ ਕਲਾਸ ਕੰਟਰੋਲ ਕਰਨ ਦੀਆਂ ਤਕਨੀਕਾਂ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਪਿੰ ਕੰਚਨ ਬਾਲਾ ਨੇ ਰਿਸੋਰਸ ਪਰਸਨ ਸੁਮਨਪੀਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸੈਮੀਨਰ ਵਿੱਚ ਪੜਾਈ ਕਰਵਾਉਣ ਦੀ ਦੱਸੀ ਵਿਧੀ ਨਾਲ ਅਧਿਆਪਕਾਂ ਤੇ ਬੱਚਿਆਂ ਲਾਭ ਮਿਲੇਗਾ। ਇਸ ਮੌਕੇ ਟਰੱਸਟੀ ਹੰਸ ਰਾਜ ਕਟਾਰੀਆ ਤੇ ਪਿੰ ਕੰਚਨ ਬਾਲਾ ਨੇ ਰਿਸੋਰਸ ਪਰਸਨ ਸੁਮਨਪੀਤ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਸੈਮੀਨਰ ਦੌਰਾਨ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: