ਭੂਰੀਮਾਜਰਾ ਰਾਜਪੂਤ ਭਲਾਈ ਬੋਰਡ ਪੰਜਾਬ ਦੇ ਸੀ. ਵਾਈਸ ਚੇਅਰਮੈਨ ਨਿਯੁੱਕਤ

ss1

ਭੂਰੀਮਾਜਰਾ ਰਾਜਪੂਤ ਭਲਾਈ ਬੋਰਡ ਪੰਜਾਬ ਦੇ ਸੀ. ਵਾਈਸ ਚੇਅਰਮੈਨ ਨਿਯੁੱਕਤ

1ਰਾਜਪੁਰਾ, 2 ਦਸੰਬਰ (ਐਚ.ਐਸ.ਸੈਣੀ)-ਮੋਜੂਦਾ ਅਕਾਲੀ-ਭਜਾਪਾ ਗੱਠਜੋੜ ਸਰਕਾਰ ਵੱਲੋਂ ਸੂਬਾ ਪੱਧਰੀ ਪੰਜਾਬ ਰਾਜਪੂਤ ਭਲਾਈ ਬੋਰਡ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਹਲਕਾ ਘਨੋਰ ਨਾਲ ਸਬੰਧਤ ਪਿੰਡ ਭੂਰੀਮਾਜਰਾ ਦੇ ਵਸਨੀਕ ਸ੍ਰ. ਸੁਖਬੀਰ ਸਿੰਘ ਭੂਰੀਮਾਜਰਾ ਜੋ ਕਿ ਇਸ ਸਮੇਂ ਸ੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਵੀ ਹਨ ਨੂੰ ਉਕਤ ਭਲਾਈ ਬੋਰਡ ਵਿੱਚ ਸੂਬਾਈ ਸੀਨੀਅਰ ਵਾਈਸ ਚੇਅਰਮੈਨ ਨਿਯੁੱਕਤ ਕਰਨ ਤੇ ਇਲਾਕੇ ਦੇ ਰਾਜਪੂਤ ਭਾਈਚਾਰੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ।

ਇਸ ਮੌਕੇ ਨਵ-ਨਿਯੁੱਕਤ ਸੀ. ਵਾਇਸ ਚੇਅਰਮੈਨ ਸ੍ਰ . ਸੁਖਬੀਰ ਸਿੰਘ ਭੂਰੀਮਾਜਰਾ ਨੂੰ ਸੁੱਚਾ ਸਿੰਘ ਅਲੀਮਾਜਰਾ, ਪਰਮਜੀਤ ਸਿੰਘ ਸਰਪੰਚ ਨੋਸ਼ੈਹਰਾ, ਧਰਮ ਸਿੰਘ ਸਰਪੰਚ ਭੂਰੀਮਾਜਰਾ, ਬਾਬਾ ਸੰਤੋਖ ਸਿੰਘ ਸਾ. ਸਰਪੰਚ ਮਾਂਗਪੁਰ, ਦਰਬਾਰਾ ਸਿੰਘ ਸਾਬਕਾ ਸਰਪੰਚ ਪਹਿਰ, ਛਬੀਲਾ ਰਾਮ ਸਾਬਕਾ ਸਰਪੰਚ ਜਨਸੂਆ, ਸ਼ੇਰ ਸਿੰਘ ਅਲੀਮਾਜਰਾ, ਗੁਰਨਾਮ ਸਿੰਘ, ਚਰਨਜੀਤ ਸਿੰਘ ਪਹਿਰ, ਸਤਨਾਮ ਸਿੰਘ ਸ਼ਾਮਦੋਂ, ਮਹਿੰਦਰ ਸਿੰਘ, ਸੁਖਪ੍ਰੀਤ ਸਿੰਘ ਬੰਟੀ, ਬਿਟੂ ਚਲਹੇੜੀ, ਸੁਖਦੇਵ ਸਿੰਘ ਘੱਗਰਸਰਾਏ, ਰਣਜੀਤ ਸਿੰਘ, ਰਾਜ ਕੁਮਾਰ, ਸੁਰਿੰਦਰ ਸਿੰਘ ਭੂਰੀਮਾਜਰਾ, ਕੁਲਵਿੰਦਰ ਸਿੰਘ ਬੰਟੂ ਸਮੇਤ ਇਲਾਕੇ ਦੇ ਲੋਕਾਂ ਵੱਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਨਿਯੁੱਕਤੀ ਸਬੰਧੀ ਸ੍ਰ. ਸੁਖਬੀਰ ਸਿੰਘ ਭੂਰੀਮਾਜਰਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਤੇ ਹਲਕਾ ਘਨੋਰ ਤੋਂ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਤੇ ਵਿਸ਼ਵਾਸ਼ ਕਰਦਿਆਂ ਇਹ ਅਹੁਦਾ ਸੌਂਪਿਆ ਹੈ। ਉਹ ਇਸ ਅਹੁਦੇ ਤੇ ਵੱਧ ਤੋਂ ਵੱਧ ਰਾਜਪੂਤ ਭਾਈਚਾਰੇ ਨੂੰ ਪਾਰਟੀ ਨਾਲ ਜੋੜ ਕੇ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਗੇ।

Share Button

Leave a Reply

Your email address will not be published. Required fields are marked *