ਭੁੱਲ ਕੇ ਵੀ ਨਾ ਖਾਇਓ ਰਾਤ ਨੂੰ ਇਹ ਭੋਜਨ

ss1

ਭੁੱਲ ਕੇ ਵੀ ਨਾ ਖਾਇਓ ਰਾਤ ਨੂੰ ਇਹ ਭੋਜਨ

1. ਕੇਲਾ ਐਂਟੀ-ਐਸਿਡ ਤੱਤਾਂ ਨਾਲ ਭਰਪੂਰ ਹੈ ਜੋ ਹਾਰਟ ਬਰਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਨੂੰ ਦਿਨ ਵਿੱਚ ਖਾਣ ਨਾਲ ਐਨਰਜੀ ਲੇਵਲ ਵਧਦਾ ਹੈ ਪਰ ਰਾਤ ਵੇਲੇ ਖਾਣ ਨਾਲ ਕੋਲਡ ਤੇ ਕਫ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

2. ਡਾਈਜ਼ੇਸ਼ਨ ਪ੍ਰੋਸੈਸ ਨੂੰ ਠੀਕ ਕਰਨ ਲਈ ਦਹੀਂ ਬਹੁਤ ਕਾਰਗਰ ਹੈ। ਇਹ ਦਿਨ ਵਿੱਚ ਖਾਣਾ ਬਹੁਤ ਸਿਹਤਮੰਦ ਹੈ ਪਰ ਇਸ ਨੂੰ ਰਾਤ ਵੇਲੇ ਖਾਧਾ ਜਾਵੇ ਤਾਂ ਐਸਡੀਟੀ ਦੀ ਸਮੱਸਿਆ ਵਧ ਸਕਦੀ ਹੈ ਤੇ ਡਾਈਜ਼ੇਸ਼ਨ ਡਿਸਆਰਡਰ ਹੋ ਸਕਦਾ ਹੈ।

3. ਗ੍ਰੀਨ ਟੀ ਬਹੁਤ ਫਾਇਦੇਮੰਦ ਹੈ ਪਰ ਇਸ ਨੂੰ ਵੀ ਸਹੀ ਸਮੇਂ ‘ਤੇ ਨਾ ਪੀਤਾ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਗਰੀਨ ਟੀ ਨੂੰ ਖਾਲੀ ਪੇਟ ਸਵੇਰ ਸਮੇਂ ਹੀ ਪੀਣਾ ਚਾਹੀਦਾ ਹੈ। ਦਰਅਸਲ ਇਸ ਵਿੱਚ ਕੈਫੀਨ ਹੁੰਦਾ ਹੈ ਜਿਸ ਨਾਲ ਬੌਡੀ ਡੀਹਾਈਡ੍ਰੇਟ ਹੋ ਸਕਦੀ ਹੈ ਤੇ ਐਸਡੀਟੀ ਦੀ ਸਮੱਸਿਆ ਹੋ ਸਕਦੀ ਹੈ।

4. ਡਾਈਟੀਸ਼ੀਅਨ ਰਾਤ ਵਿੱਚ ਚੌਲਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਵਿੱਚ ਸਟਾਰਚ ਹੁੰਦਾ ਹੈ। ਇਸ ਨਾਲ ਤੁਹਾਨੂੰ ਸੌਣ ਵੇਲੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ।

5. ਸਭ ਜਾਣਦੇ ਹਨ ਕਿ ਸੈਬ ਐਂਟੀ ਔਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਰਾਤ ਵੇਲੇ ਸੇਬ ਖਾਣ ਨਾਲ ਐਸੀਡੀਟੀ ਹੋ ਸਕਦੀ ਹੈ।

6. ਦੁੱਧ ਕਈ ਜ਼ਰੂਰੀ ਲੋੜੀਂਦੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਦੁੱਧ ਨੂੰ ਡਾਈਜੈਸਟ ਕਰਨ ਵਿੱਚ ਸਮਾਂ ਲੱਗਦਾ ਹੈ। ਅਜਿਹੇ ਵਿੱਚ ਦੁੱਧ ਨੂੰ ਰਾਤ ਵੇਲੇ ਪੀਣ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਬੌਡੀ ਰਿਲੈਕਸ ਹੁੰਦੀ ਹੈ ਤੇ ਇਹ ਨਿਊਟ੍ਰੀਸ਼ਨਜ਼ ਨੂੰ ਜਲਦੀ ਐਬਜ਼ਾਰਵ ਕਰਦਾ ਹੈ।

7. ਰਾਤ ਵਿੱਚ ਜਾਗਣ ਲਈ ਲੋਕ ਕੌਫੀ ਪੀਂਦੇ ਹਨ ਪਰ ਇਹ ਬਹੁਤ ਹੀ ਅਨਹੈਲਦੀ ਆਦਤ ਹੈ। ਰਾਤ ਵੇਲੇ ਕੌਫੀ ਪੀਣ ਨਾਲ ਡਾਈਜੈਸਟਿਵ ਸਿਸਟਮ ਇਰੀਟੇਟ ਹੋਣ ਲੱਗਦਾ ਹੈ।

Share Button

Leave a Reply

Your email address will not be published. Required fields are marked *