ਭੁੱਖ ਨਾਲ ਹਰ ਸਾਲ ਦਮ ਤੋੜਦੇ ਹਨ ਤਿੰਨ ਲੱਖ ਬੱਚੇ

ਭੁੱਖ ਨਾਲ ਹਰ ਸਾਲ ਦਮ ਤੋੜਦੇ ਹਨ ਤਿੰਨ ਲੱਖ ਬੱਚੇ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੰਡਾਵਲੀ ਇਲਾਕੇ ਵਿੱਚ ਭੁੱਖ ਨਾਲ 3 ਬੱਚੀਆਂ ਦੀ ਮੌਤ ‘ਤੇ ਸਿਆਸਤ ਸ਼ੁਰੂ ਹੋ ਗਈ ਹੈ। ਇਸ ਵਿਚਕਾਰ ਦਿੱਲੀ ਸਰਕਾਰ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ।ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਇਹ ਪਰਿਵਾਰ ਦੋ ਦਿਨ ਪਹਿਲਾਂ ਹੀ ਮੰਡਾਵਲੀ ਦੇ ਇੱਕ ਮਕਾਨ ਵਿੱਚ ਰਹਿ ਰਹੇ ਕਿਰਾਏਦਾਰ ਦੇ ਕੋਲ ਮਹਿਮਾਨ ਵਜੋਂ ਆਇਆ ਸੀ।ਘਟਨਾ ਦੇ ਪਹਿਲਾਂ ਤੋਂ ਹੀ ਬੱਚੀਆਂ ਦਾ ਮਜਦੂਰ ਪਿਤਾ ਕੰਮ ‘ਤੇ ਗਏ ਸਨ ਜੋ ਵਾਪਸ ਨਹੀਂ ਪਰਤੇ,ਮਾਂ ਵੀ ਮਾਨਸਿਕ ਬਿਮਾਰ ਹੈ।ਖੈਰ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਪਰ ਨੇਤਾਵਾਂ ਨੇ ਰਾਜਨੀਤੀ ਦੀ ਅੱਗ ‘ਤੇ ਰੋਟੀਆਂ ਸੇਕਣੀਆਂ ਸ਼ੁਰੂ ਕਰ ੱਿਦੱਤੀਆਂ ਹਨ। ਸੱਚ ਤਾਂ ਇਹ ਹੈ ਕਿ ਭਾਂਰਤ ਨੇ ਤਰੱਕੀ ਦੀ ਰਾਹ ‘ਤੇ ਲੰਮਾ ਸਫਰ ਤੈਅ ਤਾਂ ਕਰ ਲਿਆ ਪਰ ਲੋਕਾਂ ਦੀ ਭੁੱਖ ਮਿਟਾਉਣ ਵਿੱਚ ਉਸ ਨੂੰ ਹਜੇ ਤੱਕ ਕਾਮਯਾਬੀ ਨਹੀਂ ਮਿਲੀ ।ਹਰ ਦਿਨ ਦੋ ਵਕਤ ਦੀ ਰੋਟੀ ਤੋਂ ਮਹਿਰੂਮ ਲੋਕਾਂ ਦੀ ਤਾਦਾਦ ਵਿੱਚ ਕੋਈ ਕਮੀ ਨਹੀਂ ਆ ਰਹੀ ਹੈ।
ਸੰਯੁਕਤ ਰਾਸ਼ਟਰ ਖਾਦ ਸੁਰੱਖਿਆ ਅਤੇ ਖੇਤੀ ਸੰਗਠਨ ਦੀ 2017 ਦੀ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਦੀ ਗਿਣਤੀ 19 y07 ਕਰੋੜ ਹੈ।ਇਹ ਆਂਕੜਾ ਦੁਨੀਆਂ ਵਿੱਚ ਸਭ ਤੋਂ ਜਿਆਦਾ ਹੈ। ਦੇਸ਼ ਦੀ 15 ਤੋਂ 49 ਸਾਲ ਦੀਆਂ 51 y4 ਫੀਸਦ ਔਰਤਾਂ ਵਿੱਚ ਖੂਨ ਦੀ ਕਮੀ ਹੈੇ।ਪੰਜ ਸਾਲ ਤੋਂ ਘੱਟ ਉਮਰ ਦੇ 38 y4 ਫੀਸਦ ਬੱਚੇ ਆਪਣੀ ਉਮਰ ਦੇ ਮੁਤਾਬਿਕ ਘੱਟ ਲੰਬਾਈ ਦੇ ਹਨ।ਭੋਜਨ ਦੀ ਕਮੀ ਨਾਲ ਹੋਈਆਂ ਬਿਮਾਰੀਆਂ ਨਾਲ ਦੇਸ਼ ਵਿੱਚ ਹਰ ਸਾਲ ਤਿੰਨ ਹਜਾਰ ਬੱਚੇ ਦਮ ਤੋੜ ਦਿੰਦੇ ਹਨ।
ਭਾਰਤ ਵਿੱਚ ਭੋਜਨ ਵਿਤਰਣ ਪ੍ਰਣਾਲੀ ਵਿੱਚ ਸੁਧਾਰ ਅਤੇ ਮੋਦੀ ਸਰਕਾਰ ਦੇ ਜਨਕਲਿਆਣ ਦੇ ਦਾਅਵਿਆਂ ਦੇ ਬਾਵਜੂਦ 2016 ਦੀ ਤੁਲਣਾ ਵਿੱਚ ਸਾਲ 2017 ਵਿੱਚ ਗਲੋਬਲ ਹੰਗਰ ਇੰਡੈਕਸ(ਜੀਐਚਆਈ) ਵਿੱਚ ਭਾਰਤ ਤਿੰਨ ਪੌੜੀਆਂ ਹੋਰ ਹੇਠਾਂ ਆ ਗਿਆ ਹੈ। ਇੱਕ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ ਭੁੱਖ ਇੱਕ ਗੰਭੀਰ ਸਮੱਸਿਆ ਹੈ ਅਤੇ ਇਸ ਸਾਲ 119 ਦੇਸ਼ਾਂ ਦੇ ਵਿਸ਼ਵ ਭੁੱਖ ਆਂਕੜਿਆਂ ਵਿੱਚ ਭਾਰਤ 100ਵੇਂ ਥਾਂ ‘ਤੇ ਪਹੁੰਚ ਗਿਆ ਹੈ। ਸਾਲ 2016 ਵਿੱਚ ਭਾਰਤ ਇਹਨਾਂ ਆਂਕੜਿਆਂ ਵਿੱਚ 97ਵੇਂ ਥਾਂ ‘ਤੇ ਸੀ।ਇਸ ਤੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ। ਕਿ ਭਾਰਤ ਵਿੱਚ ਭੁੱਖ ਨਾਲ ਮਰਨ ਵਾਲਿਆਂ ਦੀ ਗਿਣਤੀ ਘਟਣ ਦੀ ਬਜਾਏ ਲਗਾਤਾਰ ਵਧ ਰਹੀ ਹੈ। ਰਿਪੋਰਟ ਦੇ ਮੁਤਾਬਿਕ ਪਿਛਲੇ 25 ਸਾਲਾਂ ਵਿੱਚ ਭਾਰਤ ਦੇ ਖਾਦ ਪਦਾਰਥ ਬਰਬਾਦ ਕਰਨ ਵਾਲੇ ਆਂਕੜਿਆਂ ਵਿੱਚ ਤਾਂ ਕੋਈ ਫਰਕ ਨਹੀਂ ਪਿਆ ਹੈ।ਪਰ ਕੁਪੋਸ਼ਣ ਦੇ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਦੇ ਆਂਕੜਿਆਂ ਵਿੱਚ ਮਾਮੂਲੀ ਸੁਧਾਰ ਜਰੂਰ ਦੇਖਣ ਨੂੰ ਮਿਲਿਆ ਹੈ। ਨੇਪਾਲ,ਪਾਕਿਸਤਾਨ ਤੋਂ ਇਲਾਵਾ ਭਾਰਤ ਇਸ ਮਾਮਲੇ ਵਿੱਚ ਸਾਰੇ ਬ੍ਰਿਕਸ ਦੇਸ਼ਾਂ ਵਿੱਚ ਸਭ ਤੋਂ ਹੇਠਾਂ ਹੈ।
ਦੁਨੀਆਂ ਵਿੱਚ ਜਦੋਂ ਤੱਕ ਅਮੀਰੀ ਅਤੇ ਗਰੀਬੀ ਦੀ ਖਾਈ ਨਹੀਂ ਮਿਟਦੀ ਉਦੋਂ ਤੱਕ ਭੁੱਖ ਦੇ ਖਿਲਾਫ ਸੰਘਰਸ਼ ਇੰਝ ਹੀ ਜਾਰੀ ਰਹੇਗਾ। ਭਾਵੇਂ ਜਿੰਨੇ ਮਰਜੀ ਚੇਤਨਾ ਅਤੇ ਜਾਗਰੂਕਤਾ ਦੇ ਗੀਤ ਗਾ ਲਏ ਜਾਣ ਕੋਈ ਫਰਕ ਨਹੀਂ ਪੈਣ ਵਾਲਾ ਹੈ। ਹੁਣ ਤਾਂ ਇਹ ਮੰਨਣ ਵਾਲਿਆ ਦੀ ਗਿਣਤੀ ਘਟ ਨਹੀਂ ਹੈ ਕਿ ਜਦੋਂ ਤੱਕ ਧਰਤੀ ਅਤੇ ਆਸਮਾਨ ਰਹੇਗਾ ਉਦੋਂ ਤੱਕ ਆਦਮ ਜਾਤ ਅਮੀਰੀ ਅਤੇ ਗਰੀਬੀ ਨਾਮੀਂ ਦੋ ਵਰਗਾਂ ਵਿੱਚ ਵੰਡੀ ਰਹੇਗੀ।ਸ਼ੋਸ਼ਕ ਅਤੇ ਸ਼ੋਸ਼ਿਤ ਦੀ ਪਰਿਭਾਸ਼ਾ ਸਮੇਂ ਦੇ ਨਾਲ ਬਦਲਦੀ ਰਹੇਗੀ ਪਰ ਭੁੱਖ ਐਤ ਗਰੀਬੀ ਦਾ ਤਾਂਡਵ ਕਾਇਮ ਰਹੇਗਾ।ਅਮੀਰੀ ਅਤੇ ਗਰੀਬੀ ਦਾ ਅੰਤਰ ਘੱਟ ਜਰੂਰ ਹੋ ਸਕਦਾ ਹੈ ਪਰ ਇਸਦੇ ਲਈ ਸਾਨੂੰ ਆਪਣੀ ਮਾਨਸਿਕਤਾ ਬਦਲਣੀ ਪਵੇਗੀ। ਹਰੇਕ ਸੰਪਨ ਦੇਸ਼ ਅਤੇ ਵਿਅਕਤੀ ਨੂੰ ਦ੍ਰਿਢ ਸੰਕਲਪ ਲੈਕੇ ਗਰੀਬ ਦੀ ਰੋਜੀ ਅਤੇ ਰੋਟੀ ਦਾ ਪੁਖਤਾ ਪ੍ਰਬੰਧ ਕਰਨਾ ਹੋਵੇਗਾ।
ਦੁਨੀਆ ਭਰ ਵਿੱਚ ਭੁੱਖੇ ਢਿੱਡ ਸੋਣ ਵਾਲਿਆਂ ਦੀ ਗਿਣਤੀ ਵਿੱਚ ਕਮੀ ਨਹੀਂ ਆਈ ਹੈ। ਇਹ ਗਿਣਤੀ ਅੱਜ ਵੀ ਤੇਜੀ ਨਾਲ ਵਧਦੀ ਜਾ ਰਹੀ ਹੈ। ਵਿਸ਼ਵ ਵਿੱਚ ਅੱਜ ਵੀ ਕਈ ਲੋਕ ਅਜਿਹੇ ਹਨ,ਜੋ ਭੁੱਖਮਰੀ ਨਾਲ ਜੂਝ ਰਹੇ ਹਨ। ਵਿਸ਼ਵ ਦੀ ਆਬਾਦੀ ਸਾਲ 2050 ਤੱਕ 9 ਅਰਬ ਹੋਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਕਰੀਬ 80 ਫੀਸਦ ਲੋਕ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿਣਗੇ। ਇੱਕ ਪਾਸੇ ਸਾਡੇ ਅਤੇ ਤੁਹਾਡੇ ਘਰ ਵਿੱਚ ਰੋਜ਼ ਸਵੇਰ ਦਾ ਬਚਿਆ ਹੋਇਆ ਖਾਣਾ ਬੇਹਾ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ ਤਾਂ ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜਿੰਨ੍ਹਾਂ ਨੂੰ ਇੱਕ ਡੰਗ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ। ਹਰ ਵਿਕਸਤ ਅਤੇ ਵਿਕਾਸਸ਼ੀਲ ਦੇਸ਼ ਦੀ ਇਹੋ ਕਹਾਣੀ ਹੈ।
ਵਿਸ਼ਵ ਭਰ ਵਿੱਚ ਹਰ 8 ਵਿੱਚੋ 1 ਵਿਅਕਤੀ ਭੁੱਖ ਦੇ ਨਾਲ ਜਿੳਂ ਰਿਹਾ ਹੈ।ਭੁੱਖ ਅਤੇ ਕੁਪੋਸ਼ਣ ਦੀ ਮਾਰ ਸਭ ਤੋਂ ਕਮਜੋਰ ‘ਤੇ ਭਾਰੀ ਪੈਂਦੀ ਹੈ। ਦੁਨੀਆਂ ਵਿੱਚ 60 ਫੀਸਦ ਮਹਿਲਾਵਾਂ ਭੁੱਖ ਦਾ ਸ਼ਿਕਾਰ ਹਨ। ਗਰੀਬ ਦੇਸ਼ਾਂ ਵਿੱਚ 10 ਵਿੱਚੋਂ 4 ਬੱਚੇ ਆਪਣੇ ਸ਼ਰੀਰ ਅਤੇ ਦਿਮਾਗ ਪੱਖੋਂ ਕਮਜੋਰ ਹਨ।ਦੁਨੀਆ ਵਿੱਚ ਪ੍ਰਤੀਦਿਨ 24 ਹਜਾਰ ਲੋਕ ਕਿਸੇ ਬਿਮਾਰੀ ਨਾਲ ਨਹੀਂ ,ਸਗੋਂ ਭੁੱਖ ਨਾਲ ਮਰਦੇ ਹਨ। ਇਸ ਗਿਣਤੀ ਦਾ ਇੱਕ ਤਿਹਾਈ ਹਿੱਸਾ ਭਾਰਤ ਵਿੱਚ ਆ ਜਾਂਦਾ ਹੈ।ਭੁੱਖ ਨਾਲ ਮਰਨ ਵਾਲੇ ਇਹਨਾਂ 24 ਹਜਾਰ ਵਿੱਚੋਂ 18 ਹਜਾਰ ਬੱਚੇ ਹਨ ਅਤੇ 18 ਹਜਾਰ ਦਾ ਇੱਕ ਤਿਹਾਈ ਭਾਵ 6 ਹਜਾਰ ਬੱਚੇ ਭਾਰਤੀ ਹਨ।
ਇੱਕ ਪਾਸੇ ਦੇਸ਼ ਵਿੱਚ ਭੁੱਖਮਰੀ ਹੈ ਉਥੇ ਹਰ ਸਾਲ ਸਰਕਾਰ ਦੀ ਲਾਪਰਵਾਹੀ ਨਾਲ ਲੱਖਾਂ ਟਨ ਅਨਾਜ ਮੀਂਹ ਦੀ ਭੇਂਟ ਚੜ੍ਹ ਰਿਹਾ ਹੈ। ਹਰ ਸਾਲ ਕਣਕ ਸੜਨ ਨਾਲ ਤਕਰੀਬਨ 400 ਕਰੋੜ ਦਾ ਨੁਕਸਾਨ ਹੁੰਦਾ ਹੈ। ਭਾਰਤ ਵਿੱਚ ਗਰੀਬੀ ਮੁਲਾਕਣ ਅਤੇ ਖਾਦ ਪਦਾਰਥ ਸਹਾਇਤਾ ਪ੍ਰੋਗਰਾਮਾਂ ‘ਤੇ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਵਜੂਦ ਕੁਪੋਸ਼ਣ ਲਗਾਤਾਰ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਭੁੱਖ ਦੇ ਕਾਰਨ ਕਮਜੋਰੀ ਦੇ ਸ਼ਿਕਾਰ ਬੱਚਿਆਂ ਵਿੱਚ ਬਿਮਾਰੀਆਂ ਨਾਲ ਗ੍ਰਸਤ ਹੋਣ ਦਾ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ।
ਅੱਜ ਭਾਰਤ ਵਿਸ਼ਵ ਭੁਖਮਰੀ ਸੂਚਕਾਂਕ ਵਿੱਚ ਬੇਹੱਦ ਸ਼ਰਮਨਾਕ ਮੋੜ ‘ਤੇ ਖੜਾ ਹੈ ਤਾਂ ਇਸ ਦੇ ਪਿੱਛੇ ਭ੍ਰਿਸ਼ਟਾਚਾਰ,ਯੋਜਨਾਵਾਂ ਦੀ ਵੰਡ ਅਤੇ ਲਾਗੂ ਕਰਨ ਦੀ ਨੀਤੀ ਵਿੱਚ ਖਾਮੀਆਂ ਅਤੇ ਗਰੀਬਾਂ ਦੇ ਪ੍ਰਤੀ ਰਾਜਤੰਤਰ ਵਿੱਚ ਸੰਵੇਦਨਹੀਣਤਾ ਜਿਹੇ ਕਾਰਨ ਮੁੱਖ ਹਨ।ਗਰੀਬੀ ਭੁੱਖ ਅਤੇ ਕੁਪੋਸ਼ਣ ਨਾਲ ਲੜਾਈ ਉਦੋਂ ਤੱਕ ਨਹੀਂ ਜਿੱਤੀ ਜਾ ਸਕਦੀ ,ਜਦੋਂ ਤੱਕ ਇਸਦੇ ਅਭਿਆਨ ਦੀ ਨਿਰੰਤਰ ਨਿਗਰਾਨੀ ਨਹੀਂ ਕੀਤੀ ਜਾਵੇਗੀ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Share Button

Leave a Reply

Your email address will not be published. Required fields are marked *

%d bloggers like this: