ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਭੁਲੱਥ ਇਲਾਕੇਂ ਦੇ ਪਿੰਡ ਨਿੱਕੀ ਮਿਆਣੀ ਨਾਲ ਪਿਛੋਕੜ ਰੱਖਣ ਵਾਲੇ ਸਮਾਜ ਸੇਵੀ ਇਕਬਾਲ ਸਿੰਘ ਭੱਟੀ ਨੂੰ ਫਰਾਂਸ ਚ’ ਭਾਰਤ ਦੇ ਆਜਾਦੀ ਦਿਵਸ ਦੇ ਮੋਕੇ ਤੇ ਭਾਰਤੀ ਅੰਬੈਂਸੀ ਨੇ ਕੀਤਾ ਸਨਮਾਨਿਤ

ਭੁਲੱਥ ਇਲਾਕੇਂ ਦੇ ਪਿੰਡ ਨਿੱਕੀ ਮਿਆਣੀ ਨਾਲ ਪਿਛੋਕੜ ਰੱਖਣ ਵਾਲੇ ਸਮਾਜ ਸੇਵੀ ਇਕਬਾਲ ਸਿੰਘ ਭੱਟੀ ਨੂੰ ਫਰਾਂਸ ਚ’ ਭਾਰਤ ਦੇ ਆਜਾਦੀ ਦਿਵਸ ਦੇ ਮੋਕੇ ਤੇ ਭਾਰਤੀ ਅੰਬੈਂਸੀ ਨੇ ਕੀਤਾ ਸਨਮਾਨਿਤ


ਭੁਲੱਥ, 25 ਅਗਸਤ ( ਅਜੈ ਗੋਗਨਾ )- ਉਪ-ਮੰਡਲ ਭੁਲੱਥ ਖੇਤਰ ਦੇ ਪਿੰਡ ਨਿੱਕੀ ਮਿਆਣੀ ਦਾ ਜੰਮਪਲ ਸਮਾਜ ਸੇਵੀ ਜੋ ਅੱਜਕਲ ਫਰਾਂਸ ਵਿੱਚ ਹੈ।ਉਹ ਇਕ ਚੰਗੇ ਸਮਾਜ ਸੇਵੀ ਦੇ ਤੋਰ ਤੇ ਫਰਾਂਸ ਵਿੱਚ ਵਿਚਰ ਰਿਹਾ ਹੈ ।ਅਤੇ ਉਹ ਮਨੁੱਖੀ ਅਧਿਕਾਰਾਂ ਨਾਂ ਦੀ ਸੰਸਥਾ ਜੋ ਫਰਾਂਸ ਚ’ ਹੈ।ਇਸ ਸੰਸਥਾ ਦਾ ਪ੍ਰਧਾਨ,ਵੀ ਹੈ। ਭੱਟੀ ਫਰਾਂਸ ਦੇ ਨਾਂ ਨਾਲ ਜਾਣੇ ਜਾਂਦੇ ਇਕਬਾਲ ਸਿੰਘ ਭੱਟੀ ਜੋ ਬੇਗੋਵਾਲ ਦੇ ਨਜ਼ਦੀਕੀ ਪਿੰਡ ਵੱਡੀ ਮਿਆਣੀ ਨਾਲ ਪਿਛੋਕੜ ਰੱਖਦਾ ਹੈ ਅਤੇ ਫਰਾਂਸ ਚ’ ਗੁਰੂਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਲਾ – ਕੋਰਨਵ ਫਰਾਂਸ ਦੇ ਮੁੱਖ ਪ੍ਰਬੰਧਕ ਹੈ।ਅਤੇ ਸੰਤ ਬਾਬਾ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਬੇਗੋਵਾਲ ਦੀ ਪ੍ਰਬੰਧਕੀ ਕਮੇਟੀ ਦਾ ਕਾਰਜਕਾਰੀ ਮੈਂਬਰ ਵੀ ਹੈ।ਇਕਬਾਲ ਸਿੰਘ ਭੱਟੀ ਨੂੰ ਉਨਾਂ ਦੀਆਂ ਲੋਕ ਭਲਾਈ ਦੀਆ ਸੇਵਾਵਾਂ ਦੇ ਬਦਲੇ ਵਿਦੇਸ਼ੀ ਧਰਤੀ ਫਰਾਂਸ ਚ’ ਸਥਿੱਤ ਭਾਰਤੀ ਐਬੰਸੀ ਵਲੋਂ 15 ਅਗਸਤ ਦੇ ਆਜਾਦੀ ਦਿਹਾੜੇ ਮੌਕੇ ਉਹਨਾਂ ਦੀ ਕਾਰਜਗੁਜਾਰੀ ਨੂੰ ਲੈ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਬੇਗੋਵਾਲ ਦੇ ਪ੍ਰਧਾਨ ਸ:ਹਰਜੀਤ ਸਿੰਘ ਯੂ .ਐਸ .ਏ ਨੇ ਕਿਹਾ ਕਿ ਇਕਬਾਲ ਸਿੰਘ ਭੱਟੀ ਨੂੰ ਇਹ ਸਨਮਾਨ ਮਿਲਣਾ ਸਮੂੰਹ ਪੰਜਾਬੀਆਂ ਲਈ ਵੀ ਬੜੇ ਮਾਣ ਵਾਲੀ ਗੱਲ ਹੈ ।

ਉਨਾ ਦੱਸਿਆ ਕਿ ਕੋਰੋਨਾ ਦੀ ਜਾਨਲੇਵਾ ਮਹਾਂਮਾਰੀ ਦੇ ਚੱਲਦਿਆਂ ਇਕਬਾਲ ਸਿੰਘ ਭੱਟੀ ਨੇ ਇਥੇ ਕੋਰੋਨਾ ਪੀੜ੍ਹਤਾ ਦੀ ਬਹੁਤ ਮੱਦਦ ਕੀਤੀ ਸੀ।ਅਤੇ ਵਿਦੇਸ਼ੀ ਧਰਤੀ ਤੇ 11 ਦੇ ਕਰੀਬ ਭਾਰਤੀ ਮੂਲ ਦੇ ਮ੍ਰਿਤਕਾਂ ਦੇ ਸਸਕਾਰ ਵੀ ਕੀਤੇ ।ਉਨਾਂ ਕਿਹਾ ਕਿ ਇਕਬਾਲ ਸਿੰਘ ਭੱਟੀ ਨੇ ਹੁਣ ਤੱਕ 177 ਮ੍ਰਿਤਕ ਡੈੱਡ ਬਾਡੀਆ ਨੂੰ ਭਾਰਤ ਭੇਜੀਆਂ ਹਨ ਤਾਂ ਜੋ ਉਨਾਂ ਦੇ ਪਰਿਵਾਰਾਂ ਵਾਲੇ ਆਖਰੀ ਸਮੇਂ ਉਹਨਾਂ ਦਾ ਮੂੰਹ ਦੇਖ ਸਕਣ ਤੇ ਉਨਾਂ ਦਾ ਅੰਤਿਮ ਸਸਕਾਰ ਭਾਰਤ ਵਿੱਚ ਕਰ ਸਕਣ । ਉਨਾਂ ਦੱਸਿਆ ਕਿ ਉਨਾਂ ਨੇ ਹੁਣ ਤੱਕ 253 ਗੈਰ- ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਉਨਾਂ ਦੀ ਮਰਜੀ ਅਨੁਸਾਰ ਉਨਾਂ ਦੀ ਮਦਦ ਕਰਕੇ ਭਾਰਤ ਭੇਜਿਆ।

ਇਸ ਮੌਕੇ ਸ: ਹਰਜੀਤ ਸਿੰਘ ਯੂ .ਐਸ .ਏ ਨੇ ਸਮੂੰਹ ਪ੍ਬੰਧਕੀ ਕਮੇਟੀ ਦੇ ਮੈਂਬਰਾਂ ਨੇ ਭੱਟੀ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਜੁਗਰਾਜ ਸਿੰਘ ਵੀ ਹਾਜ਼ਰ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: